- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਾ.ਸਿੰਗਲਾ ਨੇ ਬੇਸਿਕ ਸਾਇੰਸਜ਼ ਤੇ ਹਿਊਮੈਨਿਟੀਜ਼ ਕਾਲਜ ਦੇ ਡੀਨ ਵਜੋਂ ਅਹੁਦਾ ਸੰਭਾਲਿਆ

ਸਟਾਫ ਪ੍ਰਤੀਨਿਧ, ਪੰਜਾਬੀ ਜਾਗਰਣ, ਲੁਧਿਆਣਾ : ਪੀਏਯੂ ਦੀ ਵਿਗਿਆਨੀ ਡਾ. ਨੀਨਾ ਸਿੰਗਲਾ ਨੇ ਕਾਲਜ ਆਫ਼ ਬੇਸਿਕ ਸਾਇੰਸਜ਼ ਐਂਡ ਹਿਊਮੈਨਿਟੀਜ਼ ਦੇ ਡੀਨ ਵਜੋਂ ਅਹੁਦਾ ਸੰਭਾਲ ਲਿਆ ਹੈ। ਚੂਹਿਆਂ ਤੇ ਹੋਰ ਰੀੜ੍ਹਧਾਰੀ ਜੀਵਾਂ ਤੋਂ ਹੋਣ ਵਾਲੇ ਨੁਕਸਾਨ ਦੇ ਪ੍ਰਬੰਧਨ ਸਬੰਧੀ ਅੰਤਰਰਾਸ਼ਟਰੀ ਪੱਧਰ ’ਤੇ ਪਛਾਣ ਰੱਖਣ ਵਾਲੀ ਡਾ. ਸਿੰਗਲਾ ਪੀਏਯੂ ਦੀ ਹੀ ਸਾਬਕਾ ਵਿਦਿਆਰਥਣ ਹੈ। ਉਨ੍ਹਾਂ ’ਵਰਸਿਟੀ ਤੋਂ ਜ਼ੂਆਲੋਜੀ ਵਿੱਚ ਐੱਮਐੱਸਸੀ ਤੇ ਪੀਐੱਚਡੀ. ਦੀਆਂ ਡਿਗਰੀਆਂ ਹਾਸਲ ਕੀਤੀਆਂ। ਡਾ. ਸਿੰਗਲਾ ਕੋਲ ਅਧਿਆਪਨ, ਖੋਜ, ਪਸਾਰ ਅਤੇ ਪ੍ਰਸ਼ਾਸਨ ਦਾ 26 ਸਾਲ ਤੋਂ ਵੱਧ ਦਾ ਤਜਰਬਾ ਹੈ। ਉਹ 2015 ’ਚ ਪ੍ਰਿੰਸੀਪਲ ਜ਼ੂਆਲੋਜਿਸਟ ਅਤੇ 2019 ਤੋਂ 2023 ਤੱਕ ਜ਼ੂਆਲੋਜੀ ਵਿਭਾਗ ਦੇ ਮੁਖੀ ਰਹੇ। ਉਨ੍ਹਾਂ ਖੋਜ ਤੇ ਕਿਸਾਨ ਭਲਾਈ ਦੇ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਉਨ੍ਹਾਂ ਦੇ ਨਾਮ 151 ਖੋਜ ਪੱਤਰ, 20 ਪੁਸਤਕ ਅਧਿਆਏ ਤੇ ਦੋ ਮੋਨੋਗ੍ਰਾਫ ਦਰਜ ਹਨ। ਉਨ੍ਹਾਂ ਦੀਆਂ ਸੱਤ ਸਿਫ਼ਾਰਸ਼ਾਂ ਪੀਏਯੂ ਦੀਆਂ ਸਿਫ਼ਾਰਸ਼ਾਂ ’ਚ ਸ਼ਾਮਲ ਹਨ। ਚੂਹਿਆਂ ਦੀ ਰੋਕਥਾਮ ਲਈ ਵਾਤਾਵਰਣ ਪੱਖੀ ਤਕਨੀਕ ਸਬੰਧੀ ਉਨ੍ਹਾਂ ਨੂੰ ਪੇਟੈਂਟ ਵੀ ਪ੍ਰਾਪਤ ਹੋਇਆ ਹੈ। ਉਨ੍ਹਾਂ 36 ਐੱਮਐੱਸਸੀ ਤੇ ਪੀਐੱਚਡੀ ਵਿਦਿਆਰਥੀਆਂ ਦੀ ਅਗਵਾਈ ਕੀਤੀ ਹੈ। ਡਾ. ਸਿੰਗਲਾ ਦੀ ਨਿਯੁਕਤੀ ਨਾਲ ਕਾਲਜ ਵਿੱਚ ਅਧਿਆਪਨ, ਖੋਜ ਅਤੇ ਅਕਾਦਮਿਕ ਗਤੀਵਿਧੀਆਂ ਨੂੰ ਹੋਰ ਮਜ਼ਬੂਤੀ ਮਿਲਣ ਦੀ ਆਸ ਹੈ।