- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਹਿਮ ਖ਼ਬਰ-ਸੁਰਜੀਤ ਨਗਰ ਵਿੱਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਛਠ ਮਹਾਪਰਵ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ : ਸ਼੍ਰੀ ਛਠ ਮਈਆ ਸੇਵਾ ਸਮਿਤੀ ਵੱਲੋਂ ਮੁਹੱਲਾ ਸੁਰਜੀਤ ਨਗਰ, ਗਿਆਸਪੁਰਾ ਵਿੱਚ ਛੱਠ ਮਹਾਪਰਵ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਛੱਠੀ ਮਈਆ ਦੀ ਪੂਜਾ-ਅਰਚਨਾ ਕਰਕੇ ਆਪਣੇ ਪਰਿਵਾਰ ਦੀ ਸੁੱਖ-ਸਮ੍ਰਿੱਧੀ ਤੇ ਖੁਸ਼ਹਾਲੀ ਦੀ ਕਾਮਨਾ ਕੀਤੀ। ਪੂਰੇ ਸਮਾਗਮ ਦੌਰਾਨ ਧਾਰਮਿਕ ਉਤਸ਼ਾਹ ਤੇ ਭਗਤੀ ਵਾਲਾ ਮਾਹੌਲ ਬਣਿਆ ਰਿਹਾ। ਮੁੱਖ ਮਹਿਮਾਨ ਵਜੋਂ ਸ੍ਰੋਮਣੀ ਅਕਾਲੀ ਦਲ ਹਲਕਾ ਲੁਧਿਆਣਾ ਦੱਖਣੀ ਇੰਚਾਰਜ ਜਸਪਾਲ ਸਿੰਘ ਗਿਆਸਪੁਰਾ, ਅਮਨਦੀਪ ਸਿੰਘ ਗਿਆਸਪੁਰਾ ਅਤੇ ਜਤਿੰਦਰ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਉਨ੍ਹਾਂ ਨੇ ਸ਼ਰਧਾਪੂਰਵਕ ਛੱਠੀ ਮਈਆ ਦੇ ਦਰਬਾਰ ਵਿੱਚ ਮੱਥਾ ਟੇਕਿਆ ਅਤੇ ਸਭ ਦੀ ਸੁੱਖ-ਸ਼ਾਂਤੀ ਦੀ ਕਾਮਨਾ ਕੀਤੀ। ਸੰਮਤੀ ਦੇ ਮੈਂਬਰਾਂ ਨੇ ਦੱਸਿਆ ਕਿ ਸੁਰਜੀਤ ਨਗਰ ਵਿੱਚ ਹਰ ਸਾਲ ਇਸੇ ਤਰ੍ਹਾਂ ਛੱਠ ਮਹਾਪਰਵ ਮਨਾਇਆ ਜਾਂਦਾ ਹੈ ਅਤੇ ਛੱਠੀ ਮਈਆ ਦੀ ਪੂਜਾ-ਅਰਚਨਾ ਕਰਕੇ ਆਸ਼ੀਰਵਾਦ ਲਿਆ ਜਾਂਦਾ ਹੈ। ਸਮਿਤੀ ਵੱਲੋਂ ਸ਼ਰਧਾਲੂਆਂ ਲਈ ਚਾਹ-ਪਾਣੀ ਦਾ ਲੰਗਰ ਵੀ ਲਾਇਆ। ਇਸ ਮੌਕੇ ਲਕਸ਼ਮੀਕਾਂਤ ਮਿਸ਼ਰਾ, ਕਰੁਣਾ ਸ਼ੰਕਰ ਤਿਵਾੜੀ, ਸੁਰੇਸ਼ ਸ਼ੈਲੀ, ਪਵਨ ਰਾਏ, ਪੰਡਿਤ ਸੁਧੀਰ ਝਾ, ਰਾਜਕੁਮਾਰ ਠੇਕੇਦਾਰ, ਸਤਿਅਮ ਮਿਸ਼ਰਾ, ਸ਼ੁਭਮ ਮਿਸ਼ਰਾ, ਸੰਤੋਸ਼ ਕੁਮਾਰ, ਛਬਿਰਾਜ, ਵਿਪਿਨ ਸਿੰਘ ਤੇ ਆਕਾਸ਼ ਹਾਜ਼ਰ ਸਨ।