- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
4 ਨੰਬਰ ਦੀ ਬੌਟਮ:ਰੈਟੀਨੋਪੈਥੀ ਆਫ ਪ੍ਰੀਮੈਚਿਊਰਿਟੀ ਬਾਰੇ ਜਾਗਰੂਕਤਾ ਲਈ ਵਾਕਾਥਾਨ ਕਰਵਾਈ

4 ਨੰਬਰ ਦੀ ਬੌਟਮ)
-800 ਦੌੜਾਕਾਂ ਨੇ ਦੌੜ ’ਚ ਉਤਸ਼ਾਹ ਨਾਲ ਲਿਆ ਹਿੱਸਾ
45
ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ ਲੁਧਿਆਣਾ
ਦਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਲੁਧਿਆਣਾ ਨੈਸ਼ਨਲ ਨਿਊਨੇਟੋਲੌਜੀ ਫੋਰਮ ਗਾਇਨੀਕੋਲੋਜੀ ਅਤੇ ਪ੍ਰਸੂਤੀ ਵਿਭਾਗ ਅਤੇ ਪ੍ਰੋਜੈਕਟ ਰੋਸ਼ਨੀ ਦੇ ਸਹਿਯੋਗ ਨਾਲ ਪੀਏਯੂ ਵਿਖੇ ਸਿਹਤ ਜਾਗਰੂਕਤਾ ਵਾਕਾਥਾਨ ਕਰਵਾਈ ਗਈ। ਦੌੜ ਵਿੱਚ 800 ਤੋਂ ਵੱਧ ਦੌੜਾਕਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਵਿਸ਼ੇਸ਼ ਮਹਿਮਾਨਾ ਵਿੱਚ ਡਾ. ਬੀਐਸ ਢਿੱਲੋਂ, ਐੱਸਡੀਐੱਮ ਲੁਧਿਆਣਾ ਈਸਟ, ਰੁਪਿੰਦਰ ਭੱਟੀ, ਏਡੀਸੀਪੀ (ਜਾਂਚ), ਲੁਧਿਆਣਾ, ਡਾ. ਹਰਵਿੰਦਰ ਸਿੰਘ ਧਾਲੀਵਾਲ, ਵਾਈਸ ਚਾਂਸਲਰ ਪੀਏਯੂ ਅਤੇ ਮੁਕੇਸ਼ ਵਰਮਾ, ਖਜ਼ਾਨਚੀ ਦਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਮੈਨੇਜਿੰਗ ਸੋਸਾਇਟੀ ਸ਼ਾਮਲ ਸਨ। ਇਸ ਤੋਂ ਇਲਾਵਾ ਡਾ. ਜੀਐਸ ਵਾਂਡਰ ਪ੍ਰਿੰਸੀਪਲ, ਡਾ. ਬਿਸ਼ਵ ਮੋਹਨ, ਚੀਫ ਕਾਰਡੀਓਲੋਜਿਸਟ, ਹੀਰੋ ਡੀਐਮਸੀ ਹਾਰਟ ਇੰਸਟੀਚਿਊਟ; ਡਾ. ਆਸ਼ਿਮਾ ਤਨੇਜਾ ਐਡੀਸ਼ਨਲ ਮੈਡੀਕਲ ਸੁਪਰਡੈਂਟ, ਡਾ. ਪ੍ਰਿਯੰਕਾ ਅਰੋੜਾ ਪ੍ਰੋਫੈਸਰ ਨੇਤਰ ਵਿਭਾਗ; ਡਾ. ਕਮਲ ਅਰੋੜਾ ਪ੍ਰੋਫੈਸਰ ਬਾਲ ਰੋਗ ਵਿਭਾਗ ਅਤੇ ਨਿਓਨੇਟੋਲੋਜਿਸਟ ਵੀ ਮੌਜੂਦ ਸਨ।
ਇਸ ਮੌਕੇ ਔਰਤ ਰੋਗਾਂ ਦੀ ਮਾਹਿਰ ਡਾ ਆਸ਼ਿਮਾ ਤਨੇਜਾ ਨੇ ਸੰਬੋਧਨ ਕਰਦਿਆਂ ਗਰਭ ਅਵਸਥਾ ਦੌਰਾਨ ਸਹੀ ਦੇਖਭਾਲ, ਨਿਯਮਤ ਜਾਂਚ ਅਤੇ ਉੱਚ-ਜੋਖਮ ਵਾਲੀ ਗਰਭ ਅਵਸਥਾ ਦੀ ਸਮੇਂ ਸਿਰ ਪਛਾਣ ਰਾਹੀਂ ਸਮੇਂ ਤੋਂ ਪਹਿਲਾਂ ਬੱਚਿਆਂ ਦੇ ਜਨਮ ਨੂੰ ਰੋਕਣ ਬਾਰੇ ਜਾਗਰੂਕ ਕੀਤਾ। ਰੈਟੀਨੋਪੈਥੀ ਆਫ ਪ੍ਰੀਮੈਚਿਊਰਿਟੀ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਹ ਅੱਖਾਂ ਦੀ ਇੱਕ ਅਜਿਹੀ ਬਿਮਾਰੀ ਹੈ ਜੋ ਸਮੇਂ ਤੋਂ ਪਹਿਲਾਂ ਜਨਮੇ ਬੱਚਿਆਂ ਦੀ ਨਜ਼ਰ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇਸ ਮੌਕੇ ਬਿਪਿਨ ਗੁਪਤਾ, ਸਕੱਤਰ ਮੈਨੇਜਿੰਗ ਸੋਸਾਇਟੀ ਨੇ ਇਸ ਜਾਗਰੂਕਤਾ ਪ੍ਰੋਗਰਾਮ ਦੀ ਸਫਲਤਾ ਲਈ ਪ੍ਰਬੰਧਕੀ ਟੀਮ ਨੂੰ ਵਧਾਈ ਦਿੱਤੀ। ਇਸ ਮੌਕੇ ਡਾ. ਜੀਐਸ ਵਾਂਡਰ, ਪ੍ਰਿੰਸੀਪਲ, ਨੇ ਕਿਹਾ ਕਿ ਸਮੇਂ ਸਿਰ ਇਲਾਜ, ਆਧੁਨਿਕ ਸਹੂਲਤਾਂ ਅਤੇ ਮਾਹਿਰ ਡਾਕਟਰੀ ਟੀਮ ਬੱਚਿਆਂ ਦੀ ਜਾਨ ਬਚਾਉਣ ਅਤੇ ਉਨ੍ਹਾਂ ਦੀ ਲੰਬੇ ਸਮੇਂ ਦੀ ਸਿਹਤ ਲਈ ਬਹੁਤ ਮਹੱਤਵਪੂਰਨ ਹਨ।
ਅੱਖ ਰੋਗਾਂ ਦੇ ਮਾਹਿਰ ਡਾ. ਪ੍ਰਿਯੰਕਾ ਅਰੋੜਾ ਨੇ ਉਕਤ ਬਿਮਾਰੀ ਦੀ ਜਲਦੀ ਜਾਂਚ ਅਤੇ ਸਮੇਂ ਸਿਰ ਇਲਾਜ ਦੀ ਮਹੱਤਤਾ ਬਾਰੇ ਦੱਸਿਆ। ਇਸ ਮੌਕੇ ਬੱਚਿਆਂ ਦੇ ਮਾਹਿਰ ਡਾ. ਕਮਲ ਅਰੋੜਾ ਨੇ ਸਮੇਂ ਤੋਂ ਪਹਿਲਾਂ ਜਨਮੇ ਬੱਚਿਆਂ ਲਈ ਵਿਸ਼ੇਸ਼ ਦੇਖਭਾਲ ਦੀ ਲੋੜ 'ਤੇ ਜ਼ੋਰ ਦਿੱਤਾ । ਇਸ ਮੌਕੇ ਸਮਾਗਮ ਦੌੜ ਦੌਰਾਨ ਲੱਕੀ ਡਰਾਅ ਰਾਹੀਂ ਪੰਜ ਖੁਸ਼ਕਿਸਮਤ ਦੌੜਾਕਾਂ ਨੂੰ ਸਾਈਕਲ ਇਨਾਮ ਵਜੋਂ ਦਿੱਤੇ ਗਏ। ਇਸ ਤੋਂ ਇਲਾਵਾ ਹਸਪਤਾਲ ਦੀ 'ਸੇਵ ਦ ਪਲੈਨੇਟ' ਮੁਹਿੰਮ ਤਹਿਤ ਹਰ ਦੌੜਾਕ ਨੂੰ ਪੌਦੇ ਵੀ ਵੰਡੇ ਗਏ, ਤਾਂ ਜੋ ਲੋਕਾਂ ਨੂੰ ਵਾਤਾਵਰਣ ਦੀ ਸੰਭਾਲ ਅਤੇ ਹਰਿਆਵਲ ਵਧਾਉਣ ਲਈ ਪ੍ਰੇਰਿਤ ਕੀਤਾ ਜਾ ਸਕੇ। ਇਸ ਮੌਕੇ ਵਾਕਾਥਾਨ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਆਕ੍ਰਿਤੀ ਖੰਨਾ, ਅਨੁਸ਼ਕਾ ਡਾਲਮੀਆ, ਸ਼ਰਧਾ ਚਾਵਲਾ, ਅਰਜੁਨ ਸਰੀਨ, ਯੁਵਰਾਜ ਅਰੋੜਾ ਅਤੇ ਮਾਨਸ ਸਮੇਤ ਪੂਰੀ ਪ੍ਰੋਜੈਕਟ ਰੋਸ਼ਨੀ ਟੀਮ ਨੇ ਵਿਸ਼ੇਸ਼ ਯੋਗਦਾਨ ਪਾਇਆ।