- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਰੂਰੀ ਖ਼ਬਰ-ਤੁਹਾਡਾ ਕੀਤਾ ਖੂਨਦਾਨ ਕਿਸੇ ਦੀ ਬਚਾ ਸਕਦਾ ਜ਼ਿੰਦਗੀ-ਪਵਨ ਦੀਵਾਨ

ਰਵੀ ਭਾਟੀਆ, ਪੰਜਾਬੀ ਜਾਗਰਣ, ਲੁਧਿਆਣ/ਸਾਹਨੇਵਾਲ : ਥੈਲੇਸੀਮੀਆ ਵੈਲਫੇਅਰ ਸੁਸਾਇਟੀ ਵੱਲੋਂ ਪੈਵੇਲੀਅਨ ਮਾਲ ਸਾਹਮਣੇ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਜ਼ਿਲ੍ਹਾ ਕਾਂਗਰਸ ਕਮੇਟੀ, ਲੁਧਿਆਣਾ (ਸ਼ਹਿਰੀ) ਦੇ ਸਾਬਕਾ ਪ੍ਰਧਾਨ ਅਤੇ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਪਵਨ ਦੀਵਾਨ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਕੈਂਪ ਦੌਰਾਨ ਕੁੱਲ 70 ਯੂਨਿਟ ਖੂਨ ਇਕੱਠਾ ਕੀਤਾ। ਸੁਸਾਇਟੀ ਦੀ ਚੇਅਰਪਰਸਨ ਮੀਨਾਕਸ਼ੀ ਸ਼ਰਮਾ, ਸਕੱਤਰ ਰਜਤ ਛਾਬੜਾ, ਮੀਤ ਪ੍ਰਧਾਨ ਪਵਨਦੀਪ ਸਿੰਘ, ਹਰਪ੍ਰੀਤ ਕੌਰ, ਮਹਿਕ ਕਪੂਰ, ਦ੍ਰਿਸ਼ਟੀ ਅਰੋੜਾ ਅਤੇ ਜਸਪ੍ਰੀਤ ਕੌਰ ਮੌਜੂਦ ਸਨ। ਆਸਟ੍ਰੇਲੀਆ ਤੋਂ ਪਹੁੰਚੀ ਮੇਹਰ ਸ਼ਰਮਾ ਨੇ ਕੈਂਪ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਪਵਨ ਦੀਵਾਨ ਨੇ ਕਿਹਾ ਕਿ ਅਜਿਹੇ ਨੇਕ ਕਾਰਜ ਵਿੱਚ ਯੋਗਦਾਨ ਪਾਉਣਾ ਬੇਹੱਦ ਸੰਤੁਸ਼ਟੀਜਨਕ ਅਨੁਭਵ ਹੈ। ਉਨ੍ਹਾਂ ਨੂੰ ਦੱਸਿਆ ਕਿ ਸੰਸਥਾ ਵੱਲੋਂ ਥੈਲੇਸੀਮੀਆ ਤੋਂ ਪੀੜਤ ਲਗਭਗ 650 ਬੱਚਿਆਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ ਅਤੇ ਪ੍ਰਤੀ ਬੱਚਾ ਇਲਾਜ 'ਤੇ ਹਰ ਮਹੀਨੇ 12,000 ਤੋਂ 15,000 ਰੁਪਏ ਤੱਕ ਦਾ ਖਰਚਾ ਆਉਂਦਾ ਹੈ। ਉਨ੍ਹਾਂ ਕਿਹਾ ਕਿ ਇੰਨੀ ਵੱਡੀ ਮਨੁੱਖਤਾਵਾਦੀ ਸੇਵਾ ਕਰਨ ਦੇ ਬਾਵਜੂਦ, ਸੁਸਾਇਟੀ ਦੇ ਮੈਂਬਰਾਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਸੰਸਥਾ ਨੂੰ ਹੁਣ ਤੱਕ ਸਰਕਾਰ ਵੱਲੋਂ ਕੋਈ ਵਿੱਤੀ ਸਹਾਇਤਾ ਨਹੀਂ ਮਿਲੀ ਹੈ। ਉਨ੍ਹਾਂ ਸੁਸਾਇਟੀ ਨੂੰ ਸਹਿਯੋਗ ਦੇਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਉਹ ਸੰਸਥਾ ਲਈ ਵਿੱਤੀ ਸਹਾਇਤਾ ਹਾਸਲ ਕਰਨ ਦੇ ਸੰਭਾਵਿਤ ਰਾਹ ਤਲਾਸ਼ਣਗੇ। ਦੀਵਾਨ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਸਿਵਲ ਸਰਜਨ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਦੀ ਜਾਂਚ ਕਰਨ ਅਤੇ ਸੁਸਾਇਟੀ ਦਾ ਕੇਸ ਸਬੰਧਤ ਅਧਿਕਾਰੀਆਂ ਕੋਲ ਭੇਜਣ, ਤਾਂ ਜੋ ਸੰਸਥਾ ਨੂੰ ਵਿੱਤੀ ਮਦਦ ਮਿਲ ਸਕੇ ਅਤੇ ਉਹ ਥੈਲੇਸੀਮੀਆ ਨਾਲ ਜੂਝ ਰਹੇ ਬੱਚਿਆਂ ਦੀ ਆਪਣੀ ਸ਼ਲਾਘਾਯੋਗ ਸੇਵਾ ਲਗਾਤਾਰ ਜਾਰੀ ਰੱਖ ਸਕੇ। ਇਸ ਮੌਕੇ ਦੀਵਾਨ ਦੇ ਨਾਲ ਇੰਦਰਜੀਤ ਕਪੂਰ, ਪੁਲਕਿਤ ਚੌਧਰੀ ਤੇ ਗੁਰਜੋਤ ਸਿੰਘ ਵੀ ਮੌਜੂਦ ਸਨ।