- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
2 ਨੰਬਰ ਦੀ ਬੌਟਮ:ਮਨਦੀਪ ਸਿੰਘ ਐਸਐਸ ਦੀ ਯਾਦ ’ਚ 11ਵਾਂ ਛੱਠ ਪੂਜਾ ਸਮਾਗਮ ਕਰਵਾਇਆ

2 ਦੀ ਬੌਟਮ)
ਫੋਟੋ ਨੰਬਰ-40,41,42
ਗੁਰਮੀਤ ਸਿੰਘ ਨਿੱਝਰ, ਪੰਜਾਬੀ ਜਾਗਰਣ, ਲੁਧਿਆਣਾ
ਉੱਤਰ ਪ੍ਰਦੇਸ਼ ਅਤੇ ਬਿਹਾਰ ਦੀ ਧਰਤੀ ਤੋਂ ਸ਼ੁਰੂ ਹੋਈ ਛੱਠ ਮਈਆ ਦੀ ਪਵਿੱਤਰ ਪੂਜਾ ਦੀ ਮਹਿਮਾ ਹੁਣ ਪੰਜਾਬ ਦੀ ਉਦਯੋਗਿਕ ਰਾਜਧਾਨੀ ਲੁਧਿਆਣਾ ਵਿੱਚ ਵੀ ਆਪਣੀ ਵਿਲੱਖਣ ਪਛਾਣ ਬਣਾ ਚੁੱਕੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਦੇ ਜਿਲ੍ਹਾ ਪ੍ਰਧਾਨ ਸੁਨੀਲ ਮੌਦਗਿੱਲ ਨੇ ਵਿਧਾਨ ਸਭਾ ਹਲਕਾ ਦੱਖਣੀ ਦੇ ਵਾਰਡ ਨੰਬਰ 33 ਵਿਖੇ ਭਾਜਪਾ ਦੇ ਸੀਨੀਅਰ ਆਗੂ ਨਿਰਮਲ ਸਿੰਘ ਐਸਐਸ ਵੱਲੋਂ ਆਪਣੇ ਪੁੱਤਰ ਮਨਦੀਪ ਸਿੰਘ ਐਸਐਸ ਦੀ ਯਾਦ ਵਿੱਚ ਮਨਦੀਪ ਕਲੌਨੀ ਵਿਖੇ ਮਨਾਏ ਜਾ ਰਹੇ ਛੱਠ ਪੂਜਾ ਤਿਉਹਾਰ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਆਸਥਾ, ਸ਼ਰਧਾ, ਸੱਭਿਆਚਾਰ ਅਤੇ ਆਪਸੀ ਭਾਈਚਾਰਕ ਸਾਂਝ ਦਾ ਪ੍ਰਤੀਕ ਬਣ ਚੁੱਕਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਸ. ਨੇ ਦੱਸਿਆ ਕਿ ਮਨਦੀਪ ਕਾਲੋਨੀ ਵਿਖੇ ਪਿਛਲੇ ਦਸ ਸਾਲਾਂ ਤੋਂ ਲਗਾਤਾਰ ਕਰਵਾਇਆ ਜਾ ਰਿਹਾ ਛੱਠ ਪੂਜਾ ਸਮਾਗਮ ਹੁਣ ਕੇਵਲ ਇੱਕ ਧਾਰਮਿਕ ਸਮਾਗਮ ਹੀ ਨਹੀਂ, ਸਗੋਂ ਪੰਜਾਬ ਅਤੇ ਪੂਰਵਾਂਚਲ ਦੇ ਲੋਕਾਂ ਦਰਮਿਆਨ ਸੱਭਿਆਚਾਰਕ ਏਕਤਾ ਅਤੇ ਭਾਈਚਾਰਕ ਸਾਂਝ ਦਾ ਮਜ਼ਬੂਤ ਪ੍ਰਤੀਕ ਬਣ ਚੁੱਕਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਛੱਠ ਪੂਜਾ ਦਾ ਤਿਉਹਾਰ ਬੇਹੱਦ ਸ਼ਰਧਾ ਨਾਲ ਮਨਾਇਆ ਜਾਂਦਾ ਹੈ, ਉੱਥੇ ਹੀ ਹੁਣ ਪੰਜਾਬ ਵਿੱਚ ਕਰਵਾਏ ਜਾਂਦੇ ਵਿਸ਼ਾਲ ਸਮਾਗਮਾਂ ਦੀ ਚਰਚਾ ਵੀ ਦੂਰ-ਦੁਰਾਡੇ ਤੱਕ ਹੋਣ ਲੱਗੀ ਹੈ। ਐੱਸਐੱਸ ਨੇ ਦੱਸਿਆ ਕਿ ਕਰੀਬ 1210 ਗਜ਼ ਦੇ ਵਿਸ਼ਾਲ ਪਲਾਟ ਵਿੱਚ ਛੱਠ ਮਈਆ ਦੇ ਵਰਤਧਾਰੀਆਂ ਦੀ ਸਹੂਲਤ ਲਈ ਵਿਸ਼ੇਸ਼ ਤੌਰ 'ਤੇ ਨਹਿਰਨੁਮਾ ਜਲ ਕੁੰਡ ਤਿਆਰ ਕੀਤਾ ਜਾਂਦਾ ਹੈ, ਜਿਸ ਵਿੱਚ ਸਾਫ਼ ਪਾਣੀ ਭਰ ਕੇ ਸ਼ਰਧਾਲੂਆਂ ਨੂੰ ਡੁੱਬਦੇ ਅਤੇ ਚੜ੍ਹਦੇ ਸੂਰਜ ਨੂੰ ਅਰਘ ਦੇਣ ਦੀ ਵਿਵਸਥਾ ਮੁਹੱਈਆ ਕਰਵਾਈ ਜਾਂਦੀ ਹੈ। ਇਸ ਮੌਕੇ ਭਾਜਪਾ ਦੇ ਸੂਬਾ ਜਨਰਲ ਸਕੱਤਰ ਰਜਨੀਸ਼ ਧੀਮਾਨ, ਭਾਜਪਾ ਦੇ ਜਿਲ੍ਹਾ ਉੱਪ ਪ੍ਰਧਾਨ ਸਰਬਜੀਤ ਸਿੰਘ ਕਾਕਾ, ਗੁਰਦੀਪ ਸਿੰਘ ਗੋਸਾ ਨੇ ਕਿਹਾ ਕਿ ਇਹ ਛੱਠ ਪੂਜਾ ਦਾ ਤਿਉਹਾਰ ਕੁਦਰਤ ਪ੍ਰਤੀ ਸਤਿਕਾਰ, ਪਵਿੱਤਰਤਾ, ਤਿਆਗ ਅਤੇ ਅਟੁੱਟ ਵਿਸ਼ਵਾਸ ਦਾ ਸੰਦੇਸ਼ ਦਿੰਦਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਵੀ ਛੱਠ ਪੂਜਾ ਕਰਨ ਆਉਣ ਵਾਲਿਆਂ ਲਈ ਨਿਰਮਲ ਸਿੰਘ ਐੱਸਐੱਸ ਤੇ ਉਨ੍ਹਾਂ ਦੇ ਸਹਿਯੋਗੀਆਂ ਵੱਲੋਂ ਪ੍ਰਬੰਧਾਂ ਨੂੰ ਸੁਚਾਰੂ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ ਹਨ। ਐਸਐਸ ਨੇ ਦੱਸਿਆ ਕਿ ਧਾਰਮਿਕ ਰਸਮਾਂ ਦੇ ਨਾਲ-ਨਾਲ ਵਿਸ਼ਾਲ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਇਆ ਜਾ ਰਿਹਾ ਹੈ, ਜਿਸ ਰਾਹੀਂ ਪੂਰਵਾਂਚਲ ਦੀ ਅਮੀਰ ਲੋਕ ਵਿਰਾਸਤ, ਰਵਾਇਤੀ ਸੱਭਿਆਚਾਰ ਅਤੇ ਧਾਰਮਿਕ ਪਰੰਪਰਾਵਾਂ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ। ਇਸ ਸਮਾਗਮ ਵਿੱਚ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਖੇਤਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਵੱਲੋਂ ਹਾਜਰੀ ਲਗਵਾਈ ਗਈ। ਨਿਰਮਲ ਸਿੰਘ ਐੱਸਐੱਸ. ਨੇ ਕਿਹਾ ਕਿ ਪੰਜਾਬ ਦੀ ਧਰਤੀ ਹਮੇਸ਼ਾ ਤੋਂ ਹੀ ਵੱਖ-ਵੱਖ ਧਰਮਾਂ, ਭਾਸ਼ਾਵਾਂ ਅਤੇ ਸੱਭਿਆਚਾਰਾਂ ਨੂੰ ਆਪਣੇ ਕਲਾਵੇ ਵਿੱਚ ਲੈਣ ਵਾਲੀ ਰਹੀ ਹੈ। ਮਨਦੀਪ ਕਾਲੋਨੀ ਵਿਖੇ ਕਰਵਾਇਆ ਜਾਣ ਵਾਲਾ ਇਹ 11 ਵਾਂ ਛੱਠ ਪੂਜਾ ਸਮਾਗਮ ਸਾਂਝੀਵਾਲਤਾ ਦੀ ਜਿਊਂਦੀ-ਜਾਗਦੀ ਮਿਸਾਲ ਹੈ। ਇਸ ਮੌਕੇ ਵਿਸ਼ੇਸ਼ ਤੌਰ ਤੇ ਭਾਜਪਾ ਦੇ ਜਿਲ੍ਹਾ ਪ੍ਰਧਾਨ ਸੁਨੀਲ ਮੌਦਗਿੱਲ, ਭਾਜਪਾ ਦੇ ਸੂਬਾ ਜਨਰਲ ਸਕੱਤਰ ਰਜਨੀਸ਼ ਧੀਮਾਨ, ਭਾਜਪਾ ਦੇ ਜਿਲ੍ਹਾ ਉੱਪ ਪ੍ਰਧਾਨ ਗੁਰਦੀਪ ਸਿੰਘ ਗੋਸਾ, ਭਾਜਪਾ ਦੇ ਜਿਲ੍ਹਾ ਉੱਪ ਪ੍ਰਧਾਨ ਸਰਬਜੀਤ ਸਿੰਘ ਕਾਕਾ, ਕੌਂਸਲਰ ਪਤੀ ਕੁਲਵੰਤ ਸਿੰਘ ਕਾਂਤੀ, ਇਲਾਕਾ ਕੌਂਸਲਰ ਕੁਲਦੀਪ ਕੌਰ,ਬੀਬੀ ਗਿਆਨ ਕੌਰ, ਕੌਂਸਲਰ ਰਜੇਸ਼ ਮਿਸ਼ਰਾ, ਪੰਡਿਤ ਅਬਘੇਸ਼ ਪਾਂਡੇ, ਚੰਦਰ ਭਾਨ ਚੋਹਾਨ, ਗੁਰਦੇਵ ਸ਼ਰਮਾ ਦੇਬੀ, ਮੁਕੇਸ਼ ਸਾਹਨੀ, ਰਿਸ਼ੀ ਪਾਰਖ, ਸੁਰੇਸ਼ ਅੱਗਰਵਾਲ, ਕੌਂਸਲਰ ਸਤਪਾਲ ਸਿੰਘ ਲੋਹਾਰਾ ਆਦਿ ਹਾਜਰ ਸਨ।