- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
2 ਨੰਬਰ ਦੀ ਲੀਡ-ਮਾਂ ਬਗਲਾਮੁਖੀ ਧਾਮ ਦੇ 261 ਘੰਟੇ ਦੇ ਅਖੰਡ ਮਹਾਯੱਗ ਦਾ ਪਹਿਲਾ ਸੱਦਾ ਮਾਂ ਚਿੰਤਪੁਰਨੀ ਦਰਬਾਰ ਵਿਖੇ ਭੇਟ

2 ਦੀ ਲੀਡ)
-ਮਾਂ ਬਗਲਾਮੁਖੀ ਧਾਮ ਦੇ 261 ਘੰਟੇ ਦੇ ਅਖੰਡ ਮਹਾਯੱਗ ਦਾ ਪਹਿਲਾ ਸੱਦਾ ਮਾਂ ਚਿੰਤਪੁਰਨੀ ਦਰਬਾਰ ’ਚ ਭੇਟ
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ : ਸਥਾਨਕ ਪੱਖੋਵਾਲ ਰੋਡ ਸਥਿਤ ਮਾਂ ਬਗਲਾਮੁਖੀ ਧਾਮ ’ਚ 9 ਤੋਂ 20 ਫਰਵਰੀ 2027 ਤੱਕ ਕਰਵਾਏ ਜਾਣ ਵਾਲੇ 261 ਘੰਟੇ ਦੇ ਅਖੰਡ ਮਹਾਯੱਗ ਦਾ ਪਹਿਲਾ ਸੱਦਾ ਹਿਮਾਚਲ ਪ੍ਰਦੇਸ਼ ਦੇ ਸਿੱਧ ਸ਼ਕਤੀਪੀਠ ਮਾਂ ਚਿੰਤਪੁਰਨੀ ਦਰਬਾਰ ਵਿਖੇ ਭੇਟ ਕੀਤਾ ਗਿਆ। ਮਹੰਤ ਪ੍ਰਵੀਨ ਚੌਧਰੀ ਦੀ ਅਗਵਾਈ ਹੇਠ ਮਾਂ ਬਗਲਾਮੁਖੀ ਪਰਿਵਾਰ ਦੇ ਸੇਵਕਾਂ ਨੇ ਮਾਂ ਚਿੰਤਪੁਰਨੀ ਦਰਬਾਰ ਵਿਖੇ ਨਤਮਸਤਕ ਹੋ ਕੇ ਵਿਧੀ-ਵਿਧਾਨ ਨਾਲ ਪੂਜਾ-ਅਰਚਨਾ ਕੀਤੀ ਅਤੇ ਮਹਾਯੱਗ ਦੇ ਨਿਰਵਿਘਨ ਸੰਪੰਨ ਹੋਣ ਦੀ ਅਰਦਾਸ ਕੀਤੀ।
ਇਸ ਮੌਕੇ ਜਗਤ ਜਨਨੀ ਮਾਂ ਛਿੰਨਮਸਤਿਕਾ ਦੇ ਚਰਨਾਂ ’ਚ ਮਹਾਯੱਗ ਦਾ ਪਹਿਲਾ ਸੱਦਾ ਭੇਟ ਕਰਦਿਆਂ ਮਹੰਤ ਪ੍ਰਵੀਨ ਚੌਧਰੀ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਾਂ ਬਗਲਾਮੁਖੀ ਧਾਮ ’ਚ 261 ਘੰਟੇ ਦਾ ਅਖੰਡ ਮਹਾਯੱਗ ਕਰਵਾਇਆ ਜਾ ਰਿਹਾ ਹੈ। ਮਾਂ ਚਿੰਤਪੁਰਨੀ ਦਰਬਾਰ ਦੇ ਵਿਦਵਾਨ ਬ੍ਰਾਹਮਣਾਂ ਵੱਲੋਂ ਮਹੰਤ ਪ੍ਰਵੀਨ ਚੌਧਰੀ ਤੇ ਹੋਰ ਸੇਵਕਾਂ ਨੂੰ ਮਾਤਾ ਦੀ ਚੁੰਨੀ ਭੇਟ ਕਰਕੇ ਸਨਮਾਨਿਤ ਕੀਤਾ। ਮਹੰਤ ਪ੍ਰਵੀਨ ਚੌਧਰੀ ਨੇ ਦੱਸਿਆ ਕਿ ਮਾਂ ਛਿੰਨਮਸਤਿਕਾ ਦੇ ਦਰਬਾਰ ਵਿਚ ਪਹਿਲਾ ਸੱਦਾ ਭੇਟ ਕਰਨ ਤੋਂ ਬਾਅਦ ਹੁਣ ਮਾਂ ਬਗਲਾਮੁਖੀ ਦੇ ਅਨਿੰਨ ਭਗਤਾਂ ਨੂੰ ਵੀ ਮਹਾਯੱਗ ’ਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਜਾਵੇਗਾ। ਜਲਦ ਹੀ ਸੇਵਕਾਂ ਨੂੰ ਉਨ੍ਹਾਂ ਦੀਆਂ ਸੇਵਾਵਾਂ ਦੀ ਜ਼ਿੰਮੇਵਾਰੀ ਸੌਂਪ ਕੇ ਦੇਸ਼ ਭਰ ’ਚ ਮਾਂ ਦੇ ਸ਼ਰਧਾਲੂਆਂ ਤੱਕ ਮਹਾਯੱਗ ਦਾ ਸੱਦਾ ਪਹੁੰਚਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਮਹਾਯੱਗ ਦੌਰਾਨ ਲਗਾਤਾਰ 261 ਘੰਟੇ ਹਵਨ, ਪੂਜਾ ਤੇ ਮੰਤਰ ਜਾਪ ਕੀਤਾ ਜਾਵੇਗਾ। ਇਸ ਧਾਰਮਿਕ ਸਮਾਗਮ ’ਚ ਦੇਸ਼ ਭਰ ਤੋਂ ਸੰਤ-ਮਹਾਤਮਾ ਤੇ ਸ਼ਰਧਾਲੂ ਸ਼ਿਰਕਤ ਕਰਨਗੇ।
ਇਸ ਤੋਂ ਇਲਾਵਾ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਖੇਤਰਾਂ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਸਮੇਤ ਲੱਖਾਂ ਸ਼ਰਧਾਲੂ ਮਹਾਯੱਗ ਦੇ ਸਾਕਸ਼ੀ ਬਣਨਗੇ। ਮਹਾਯੱਗ ਦੌਰਾਨ ਦੇਸ਼ ਦੇ ਪ੍ਰਸਿੱਧ ਭਜਨ ਗਾਇਕ ਮਾਂ ਬਗਲਾਮੁਖੀ ਦੀ ਮਹਿਮਾ ਦਾ ਗੁਣਗਾਨ ਕਰਨਗੇ। ਸਕੂਲੀ ਬੱਚਿਆਂ ਨੂੰ ਵੀ ਹਵਨ ਵਿਚ ਆਹੂਤੀਆਂ ਪਾਉਣ ਦਾ ਮੌਕਾ ਦਿੱਤਾ ਜਾਵੇਗਾ, ਤਾਂ ਜੋ ਉਹ ਮਾਂ ਬਗਲਾਮੁਖੀ ਦਾ ਆਸ਼ੀਰਵਾਦ ਪ੍ਰਾਪਤ ਕਰ ਸਕਣ। ਇਸ ਮੌਕੇ ਮਨਜੀਤ ਛਤਵਾਲ, ਸੁਨੀਲ ਮਹਾਜਨ, ਰਮਨ ਘਈ, ਜਤਿੰਦਰ ਸੂਦ, ਸੁਧੀਰ ਮਹਾਜਨ, ਗੌਰਵ ਕਾਲੀਆ, ਸੁਨੀਲ ਹਾਂਡਾ, ਨਰਿੰਦਰ ਸਿੰਗਲਾ, ਗੌਤਮ ਸਚਦੇਵਾ, ਨਰਿੰਦਰ ਮਹਾਜਨ, ਰਾਜ ਸੋਲੰਕੀ, ਮਨੀਸ਼ ਗੁਪਤਾ, ਵਿਜੇ ਗੁਪਤਾ, ਰਮਨ ਸ਼ਰਮਾ, ਆਦਿੱਤਿਆ ਗੁਪਤਾ, ਵਰੁਣ ਚੋਪੜਾ, ਤੁਸ਼ਾਰ ਬਾਂਸਲ, ਧੀਰਜ ਗੁਪਤਾ, ਜਨਕ ਰਾਜ ਸਿੰਗਲਾ, ਬੌਬੀ ਮੱਕੜ, ਗੁਨੀਤ ਖੈਰਾ, ਵਰੁਣ ਦੱਤ, ਭੁਪਿੰਦਰ ਸਿੰਘ, ਵੇਦ ਲੂਥਰਾ, ਵਰੁਣ ਸ਼ਰਮਾ, ਪ੍ਰਵੇਸ਼ ਚੱਢਾ, ਅੰਕੁਸ਼ ਸਿੰਗਲਾ, ਚੇਤਨ ਟੰਡਨ, ਸਾਹਿਲ ਸਿੰਗਲਾ, ਆਰੀਅਨ ਚੱਢਾ, ਅਨੁਜ ਵਧਵਾ, ਆਸ਼ੂਤੋਸ਼ ਤੇ ਪ੍ਰਦੀਪ ਟਾਟਾ ਸਮੇਤ ਹੋਰ ਸੇਵਕ ਹਾਜ਼ਰ ਸਨ।