- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਰੂਰੀ ਖ਼ਬਰ:ਡਾ. ਤੇਜਿੰਦਰ ਸਿੰਘ ਰਿਆੜ ਪੀਏਯੂ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਨਿਯੁਕਤ

ਜ਼ਰੂਰੀ)
ਸਟਾਫ਼ ਪ੍ਰਤੀਨਿਧ, ਪੰਜਾਬੀ ਜਾਗਰਣ, ਲੁਧਿਆਣਾ
ਪ੍ਰਸਿੱਧ ਪਸਾਰ ਮਾਹਿਰ ਤੇ ਪੀਏਯੂ ਦੇ ਸੰਚਾਰ ਕੇਂਦਰ ਵਿੱਚ ਅਪਰ ਨਿਰਦੇਸ਼ਕ ਵਜੋਂ ਸੇਵਾ ਨਿਭਾਅ ਰਹੇ ਡਾ. ਤੇਜਿੰਦਰ ਸਿੰਘ ਰਿਆੜ ਨੇ ਸ਼ੁੱਕਰਵਾਰ ਨੂੰ ਪੀਏਯੂ. ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਵਜੋਂ ਅਹੁਦਾ ਸੰਭਾਲ ਲਿਆ। ਉਨਾਂ ਦੀ ਨਿਯੁਕਤੀ ਨੂੰ ਪੀਏਯੂ. ਦੇ ਵਾਈਸ ਚਾਂਸਲਰ ਡਾ. ਹਰਵਿੰਦਰ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਵਿੱਚ ਹੋਈ ਪ੍ਰਬੰਧਕੀ ਬੋਰਡ ਦੀ ਮੀਟਿੰਗ ਵਿੱਚ ਪ੍ਰਵਾਨਗੀ ਦਿੱਤੀ। ਸੰਚਾਰ ਕੇਂਦਰ ਦੇ ਅਪਰ ਨਿਰਦੇਸ਼ਕ ਵਜੋਂ 6 ਸਾਲ ਤੋਂ ਵਧੇਰੇ ਵਕਫ਼ੇ ਦੌਰਾਨ ਪੀਏਯੂ ਦੀਆਂ ਪਸਾਰ ਗਤੀਵਿਧੀਆਂ ਨੂੰ ਕਿਸਾਨਾਂ ਤੱਕ ਪਹੁੰਚਾਉਣ ਲਈ ਸਿਰਤੋੜ ਯਤਨ ਕਰਨ ਵਾਲੇ ਡਾ. ਤੇਜਿੰਦਰ ਸਿੰਘ ਰਿਆੜ ਇਸ ਤੋਂ ਪਹਿਲਾਂ ਸਕਿੱਲ ਡਿਵੈਲਪਮੈਂਟ ਦੇ ਸਹਿਯੋਗੀ ਨਿਰਦੇਸ਼ਕ ਵਜੋਂ ਕਾਰਜਸ਼ੀਲ ਸਨ। ਇਸਦੇ ਨਾਲ ਹੀ ਉਹਨਾਂ ਨੂੰ ਅਗਸਤ 2026 ਵਿਚ ਮਿਲਖ ਅਧਿਕਾਰੀ ਵੀ ਨਿਯੁਕਤ ਕੀਤਾ ਗਿਆ ਸੀ। ਸਕਿੱਲ ਡਿਵੈਲਪਮੈਂਟ ਰਾਹੀਂ ਖੇਤੀ ਕਾਰੋਬਾਰੀ ਮੁਹਾਰਤ ਨੂੰ ਪੰਜਾਬ ਵਿੱਚ ਹੀ ਨਹੀਂ ਉੱਤਰੀ ਭਾਰਤ ਵਿੱਚ ਕਿਸਾਨਾਂ ਤੱਕ ਪਸਾਰਨ ਲਈ ਡਾ. ਰਿਆੜ ਨੇ ਬੇਹੱਦ ਉੱਘਾ ਯੋਗਦਾਨ ਪਾਇਆ। ਡਾ. ਰਿਆੜ ਨੇ ਪੋਸਟ ਗ੍ਰੈਜਏਟ ਤੇ ਅੰਡਰ ਗ੍ਰੈਜੁਏਟ ਕੋਰਸਾਂ ਦੇ ਅਧਿਆਪਨ ਤੋਂ ਬਿਨਾਂ ਪਸਾਰ ਸਿਖਲਾਈ, ਪਸਾਰ ਪ੍ਰਸ਼ਾਸਨ, ਸੰਚਾਰ ਪ੍ਰਕਿਰਿਆ ਅਤੇ ਪਸਾਰ ਸਿੱਖਿਆ ਦਾ ਫਲਸਫਾ ਪੜਾਇਆ ਹੈ। ਉਹਨਾਂ ਨੇ 40 ਖੋਜ ਪੇਪਰ, 18 ਕਿਤਾਬਾਂ, 42 ਬੁਲਿਟਨ ਅਤੇ 150 ਪਸਾਰ ਲੇਖ ਲਿਖੇ। ਉਹ ਕੈਰੋਂ ਕਿਸਾਨ ਘਰ ਦੇ ਇੰਚਾਰਜ ਵੀ ਹਨ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਉਹ ਵਿਦਿਅਰਥੀਆਂ ਦੀ ਭਲਾਈ ਲਈ ਨਿਰੰਤਰ ਗਤੀਸ਼ੀਲ ਰਹਿਣਗੇ।