- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਧਾਇਕ ਬੱਗਾ ਵੱਲੋਂ ਵਾਰਡ ਨੰਬਰ 66 ’ਚ ਬਾਕਸ ਕ੍ਰਿਕੇਟ ਮੈਦਾਨ ਲੋਕ ਅਰਪਿਤ

-ਕਿਹਾ, ਹੁਣ ਨੌਜਵਾਨ, ਬੱਚੇ ਤੇ ਬਜ਼ੁਰਗ ਦਿਨ ਤੇ ਰਾਤ ਕ੍ਰਿਕਟ ਦਾ ਆਨੰਦ ਮਾਣ ਸਕਣਗੇ
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ ਲੁਧਿਆਣਾ
ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵੱਲੋਂ, ਵਾਰਡ ਨੰਬਰ 66 ਅਧੀਨ ਬੈਂਕ ਕਾਲੋਨੀ ਵਿਖੇ ਬਾਕਸ ਕ੍ਰਿਕੇਟ ਮੈਦਾਨ ਦਾ ਉਦਘਾਟਨ ਕੀਤਾ ਗਿਆ।ਵਿਧਾਇਕ ਬੱਗਾ ਨੇ ਕਿਹਾ ਕਿ ਇਲਾਕੇ ਦੇ ਕ੍ਰਿਕਟ ਪ੍ਰੇਮੀਆਂ ਦੀ ਚਿਰੋਕਣੀ ਮੰਗ ਨੂੰ ਬੂਰ ਪਿਆ ਹੈ, ਜਿੱਥੇ ਹੁਣ ਨੌਜਵਾਨ, ਬੱਚੇ ਤੇ ਬਜ਼ੁਰਗ ਦਿਨ ਅਤੇ ਰਾਤ ਵੇਲੇ ਦੁਧੀਆ ਰੋਸ਼ਨੀ ਵਿੱਚ ਕ੍ਰਿਕਟ ਦਾ ਆਨੰਦ ਮਾਣ ਸਕਣਗੇ। ਉਨ੍ਹਾਂ ਕਿਹਾ ਸੂਬਾ ਸਰਕਾਰ ਨੌਜਵਾਨਾਂ ਦੀ ਬੇਅੰਤ ਊਰਜਾ ਨੂੰ ਸਕਾਰਾਤਮਕ ਰੂਪ ਵਿੱਚ ਵਰਤੋਂ ਕਰਦਿਆਂ ਸੂਬੇ ਭਰ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ। ਸੂਬਾ ਸਰਕਾਰ ਦੀ ਖੇਡ ਨੀਤੀ ਦੇਸ਼ ਵਿੱਚ ਸਭ ਤੋਂ ਵਧੀਆ ਹੈ ਜਿਸਦੇ ਤਹਿਤ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਨਾਲ-ਨਾਲ ਵੱਖ-ਵੱਖ ਕੌਮੀ ਤੇ ਕੌਮਾਂਤਰੀ ਟੂਰਨਾਮੈਂਟਾਂ ਦੀ ਇਨਾਮੀ ਰਾਸ਼ੀ ਵਧਾਉਣ 'ਤੇ ਵੀ ਜ਼ੋਰ ਦਿੱਤਾ ਜਾਂਦਾ ਹੈ, ਪੰਜਾਬ ਵਿੱਚ ਇੱਕ ਮਜ਼ਬੂਤ ਅਤੇ ਉੱਚ ਪੱਧਰੀ ਖੇਡ ਬੁਨਿਆਦੀ ਢਾਂਚੇ ਨੂੰ ਯਕੀਨੀ ਬਣਾਉਣਾ ਅਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਟੂਰਨਾਂਮੈਂਟਾਂ ਲਈ ਚੈਂਪੀਅਨ ਤਿਆਰ ਕੀਤੇ ਜਾਂਦੇ ਹਨ। ਵਿਧਾਇਕ ਬੱਗਾ ਦੇ ਨਾਲ ਪਾਰਟੀ ਅਹੁਦੇਦਾਰਾਂ ਵਿੱਚ ਮਨੀਸ਼ਾ ਕਪੂਰ ਮਹਿਲਾ ਵਿੰਗ, ਨਰਿੰਦਰ ਮੱਕੜ ਬਲਾਕ ਕੋਆਰਡੀਨੇਟਰ, ਸੁਨੀਲ ਸ਼ਰਮਾ ਵਾਰਡ ਪ੍ਰਧਾਨ, ਪਰਵੀਨ ਭਾਰਦਵਾਜ, ਮੋਹਨ ਲਾਲ ਸ਼ਰਮਾ, ਅਮਨਦੀਪ ਆਸ਼ੂ, ਕ੍ਰਿਸ਼ਨ ਲਾਲ ਸ਼ਰਮਾ, ਅਜੈ ਕਾਲੜਾ ਚੇਅਰਮੈਨ ਦਲਿਤ ਵਿਕਾਸ ਬੋਰਡ ਲੁਧਿਆਣਾ ਉੱਤਰੀ, ਇਮਰਾਨ ਖਾਨ, ਭਾਨੂ ਪ੍ਰਤਾਪ ਸਿੰਘ, ਗੁਰਪ੍ਰੀਤ ਸਿੰਘ ਸਰਾਲੀ, ਰਾਜੀਵ ਸਾਗਰ, ਸ਼ਸ਼ੀ ਭੂਸ਼ਣ ਸ਼ਰਮਾ ਬਲਾਕ ਕੋਆਰਡੀਨੇਟਰ, ਰਾਜੂ ਮਾਨ, ਜਸਵੀਰ ਸਿੰਘ, ਗੁੱਗਾ, ਬਲਜੀਤ ਸਿੰਘ, ਗਗਨਦੀਪ ਸ਼ਰਮਾ, ਭਾਟੀਆ ਜੀ, ਲਕਸ਼ਮਣ ਜੀ, ਬਲਬੀਰ ਚਾਚਾ, ਬ੍ਰਹਮਦੂਤ ਜੀ ਅਤੇ ਵੱਡੀ ਗਿਣਤੀ ’ਚ ਬੀਬੀਆਂ-ਭੈਣਾਂ ਵੀ ਮੌਜੂਦ ਸਨ।