- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਰੂਰੀ ਖ਼ਬਰ-‘ਰੋਬੋ 360’ ਰੋਬੋਟਿਕ ਸਰਜਰੀ ਵਰਕਸ਼ਾਪ ਸਫਲਤਾਪੂਰਵਕ ਸਮਾਪਤ

ਜਰੂਰੀ ਖ਼ਬਰ)
-ਤਿੰਨ ਲਾਈਵ ਰੋਬੋਟਿਕ ਸਰਜਰੀਆਂ ਦਾ ਕੀਤਾ ਪ੍ਰਦਰਸ਼ਨ
ਫ਼ੋਟੋ ਨੰਬਰ-45
ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ ਲੁਧਿਆਣਾ
ਆਰਜੀ ਹਸਪਤਾਲ, ਲੁਧਿਆਣਾ ਵਲੋਂ ਪੰਜਾਬ ਸਰਜੀਕਾਨ-2026 ਦੀਆਂ ਪ੍ਰੀ-ਕਾਨਫਰੰਸ ਵਰਕਸ਼ਾਪਾਂ ਦੇ ਹਿੱਸੇ ਵਜੋਂ “ਰੋਬੋ 360–ਇੱਕ ਵਿਆਪਕ ਰੋਬੋਟਿਕ ਸਰਜਰੀ ਵਰਕਸ਼ਾਪ” ਦਾ ਸਫ਼ਲਤਾਪੂਰਵਕ ਮੁਲਾਂਕਣ ਕੀਤਾ ਗਿਆ ।ਇਹ ਵਰਕਸ਼ਾਪ ਐਡਵਾਂਸਡ ਲੈਪਰੋਸਕੋਪਿਕ, ਬੈਰੀਐਟ੍ਰਿਕ ਅਤੇ ਰੋਬੋਟਿਕ ਸਰਜਰੀ ਦੇ ਸੀਨੀਅਰ ਕੰਸਲਟੈਂਟ ਡਾ. ਰੋਹਤਾਸ਼ ਲੂਥਰਾ ਦੀ ਅਗਵਾਈ ਹੇਠ, ਆਰਜੀ ਹਸਪਤਾਲ ਦੇ ਮੈਡੀਕਲ ਡਾਇਰੈਕਟਰ ਡਾ. ਸੰਦੀਪ ਪੁਰੀ ਦੇ ਮਾਰਗਦਰਸ਼ਨ ਅਤੇ ਸਹਿਯੋਗ ਨਾਲ ਕਰਵਾਈ ਗਈ।
ਇਸ ਡੂੰਘਾਈ ਵਾਲੇ ਸਿਖਲਾਈ ਪ੍ਰੋਗਰਾਮ ਵਿੱਚ 15 ਮਾਹਿਰ ਸਰਜਨਾਂ ਨੇ ਹਿੱਸਾ ਲਿਆ, ਜਿਨ੍ਹਾਂ ਨੂੰ ਅਤਿ-ਆਧੁਨਿਕ ਦਾ ਵਿੰਚੀ ਐਕਸ ਆਈ ਰੋਬੋਟਿਕ ਸਰਜੀਕਲ ਸਿਸਟਮ ਦਾ ਵਿਹਾਰਕ ਤਜਰਬਾ ਮਿਲਿਆ। ਪ੍ਰੋਗਰਾਮ ਵਿੱਚ ਇੰਟਰਐਕਟਿਵ ਅਕਾਦਮਿਕ ਸੈਸ਼ਨ, ਹੈਂਡਜ਼-ਆਨ ਰੋਬੋਟਿਕ ਸਿਮੂਲੇਸ਼ਨ, ਰੋਬੋਟਿਕ ਸਿਸਟਮ ਨਾਲ ਜਾਣ-ਪਛਾਣ ਅਤੇ ਆਪਰੇਸ਼ਨ ਥੀਏਟਰ ਵਿੱਚ ਲਾਈਵ ਪ੍ਰਦਰਸ਼ਨ ਸ਼ਾਮਲ ਸਨ, ਜਿਸ ਨਾਲ ਸਰਜਨਾਂ ਨੂੰ ਇੱਕ ਸੰਪੂਰਨ ਰੋਬੋ 360-ਡਿਗਰੀ ਸਿੱਖਣ ਦਾ ਅਨੁਭਵ ਮਿਲਿਆ।ਇਸ ਮੌਕੇ ਵਰਕਸ਼ਾਪ ਦਾ ਮੁੱਖ ਆਕਰਸ਼ਣ ਡਾ. ਰੋਹਤਾਸ਼ ਲੂਥਰਾ ਵੱਲੋਂ ਕੀਤੀਆਂ ਗਈਆਂ ਤਿੰਨ ਰੋਬੋਟਿਕ ਸਰਜਰੀਆਂ ਦਾ ਲਾਈਵ ਪ੍ਰਦਰਸ਼ਨ ਰਿਹਾ, ਜਿਸ ਵਿੱਚ ਰੋਬੋਟਿਕ-ਸਹਾਇਤਾ ਪ੍ਰਾਪਤ ਸਰਜਰੀ ਦੀ ਬਹੁਪੱਖਤਾ, ਸ਼ੁੱਧਤਾ ਅਤੇ ਉੱਨਤ ਸਮਰੱਥਾਵਾਂ ਨੂੰ ਦਰਸਾਇਆ ਗਿਆ।
ਇਨ੍ਹਾਂ ਸਰਜਰੀਆਂ ’ਚ ਰੋਬੋਟਿਕ ਕੋਲੀਸਿਸਟੈਕਟੋਮੀ ਰਾਹੀਂ ਪਿੱਤ ਨਲੀਆਂ ਦੀ ਸਰੀਰਕ ਬਣਤਰ ਨੂੰ ਬਿਹਤਰ ਢੰਗ ਨਾਲ ਦੇਖਣ ਲਈ ਇੰਡੋਸਾਇਆਨਿਨ ਗ੍ਰੀਨ ਫਲੋਰੇਸੈਂਸ ਇਮੇਜਿੰਗ ਦੀ ਵਰਤੋਂ ਦਾ ਪ੍ਰਦਰਸ਼ਨ ਕੀਤਾ ਗਿਆ। ਰੋਬੋਟਿਕ ਅੰਬਿਲੀਕਲ ਹਰਨੀਆ ਦੀ ਮੁਰੰਮਤ ਲਈ ਇੰਟਰਾਕੌਰਪੋਰੀਅਲ ਸੂਚਰਿੰਗ ਤਕਨੀਕਾਂ ਅਤੇ ਮੈਸ਼ ਦੇ ਸੂਚਰ ਫਿਕਸੇਸ਼ਨ ਅਤੇ ਰੋਬੋਟਿਕ ਇਨਸੀਜ਼ਨਲ ਹਰਨੀਆ ਰਿਪੇਅਰ ਲਈ ਰੋਬੋਟਿਕ ਪਲੇਟਫਾਰਮ ਦੀ ਵਰਤੋਂ ਨਾਲ ਉੱਨਤ ਮਿਨੀਮਲੀ ਇਨਵੇਸਿਵ ਰੇਟ੍ਰੋਮਸਕੁਲਰ ਹਰਨੀਆ ਰਿਪੇਅਰ ਤਕਨੀਕਾਂ ਦਾ ਪ੍ਰਦਰਸ਼ਨ ਕੀਤਾ ਗਿਆ, ਜਿਸ ਸਦਕਾ ਹਿੱਸਾ ਲੈਣ ਵਾਲੇ ਸਰਜਨਾਂ ਨੂੰ ਰੋਬੋਟਿਕ ਸਰਜੀਕਲ ਪਲੈਨਿੰਗ, ਪੋਰਟ ਪਲੇਸਮੈਂਟ, ਇੰਸਟਰੂਮੈਂਟ ਹੈਂਡਲਿੰਗ, ਡੈਸੈਕਸ਼ਨ ਤਕਨੀਕਾਂ ਅਤੇ ਇੰਟਰਾਕੌਰਪੋਰੀਅਲ ਸੂਚਰਿੰਗ ਬਾਰੇ ਕੀਮਤੀ ਜਾਣਕਾਰੀ ਪ੍ਰਾਪਤ ਹੋਈ।
ਇਸ ਮੌਕੇ ਰਵਾਇਤੀ ਅਕਾਦਮਿਕ ਵਰਕਸ਼ਾਪਾਂ ਤੋਂ ਹਟ ਕੇ, ਰੋਬੋ 360 ਵਿੱਚ ਵਿਹਾਰਕ ਸਿੱਖਿਆ ਤੇ ਜ਼ੋਰ ਦਿੱਤਾ ਗਿਆ, ਜਿਸ ਵਿੱਚ ਦ ਵਿੰਚੀ ਐਕਸ ਆਈ ਤੇ ਹੈਂਡਜ਼-ਆਨ ਰੋਬੋਟਿਕ ਸਿਮੂਲੇਸ਼ਨ, ਸਿਸਟਮ ਨਾਲ ਜਾਣ-ਪਛਾਣ ਅਤੇ ਇੰਸਟਰੂਮੈਂਟ ਮੈਨੀਪੁਲੇਸ਼ਨ ਸ਼ਾਮਲ ਸਨ ,ਨੇ ਖ਼ਾਸ ਕਰਕੇ ਨੌਜਵਾਨ ਸਰਜਨਾਂ, ਦੇ ਉਤਸ਼ਾਹ ਨੂੰ ਇੱਕ ਬਹੁਤ ਹੀ ਇੰਟਰਐਕਟਿਵ ਅਕਾਦਮਿਕ ਅਨੁਭਵ ਬਣਾ ਦਿੱਤਾ। ਇਸ ਮੌਕੇ ਸੀਨੀਅਰ ਸਰਜਨ ਡਾ. ਅਤੁਲ ਮਿਸ਼ਰਾ ਅਤੇ ਡਾ. ਜਸਪਾਲ ਸਿੰਘ ਨੇ ਵੀ ਸਰਜਰੀ ਬਾਰੇ ਆਪਣੇ ਤਜਰਬੇ ਸਾਂਝੇ ਕੀਤੇ ।ਇਸ ਮੌਕੇ ਵਰਕਸ਼ਾਪ ਬਾਰੇ ਗੱਲ ਕਰਦਿਆਂ ਡਾ. ਰੋਹਤਾਸ਼ ਲੂਥਰਾ ਨੇ ਕਿਹਾ, “ਰੋਬੋਟਿਕ ਸਰਜਰੀ ਆਮ ਅਤੇ ਗੁੰਝਲਦਾਰ, ਦੋਵੇਂ ਤਰ੍ਹਾਂ ਦੀਆਂ ਸਰਜੀਕਲ ਪ੍ਰਕਿਰਿਆਵਾਂ ਪ੍ਰਤੀ ਸਾਡੇ ਨਜ਼ਰੀਏ ਨੂੰ ਬਦਲ ਰਹੀ ਹੈ। ਰੋਬੋ 360 ਦਾ ਮਨੋਰਥ ਸਿਰਫ਼ ਰੋਬੋਟਿਕ ਤਕਨਾਲੋਜੀ ਦਾ ਪ੍ਰਦਰਸ਼ਨ ਕਰਨਾ ਨਹੀਂ ਸੀ, ਸਗੋਂ ਸਰਜਨਾਂ ਨੂੰ ਇੱਕ ਸਾਰਥਕ, ਹੈਂਡਜ਼-ਆਨ ਸਿੱਖਣ ਦਾ ਅਨੁਭਵ ਪ੍ਰਦਾਨ ਕਰਨਾ ਸੀ।