- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
3 ਨੰਬਰ ਲਈ-ਖਾਦ ਸਬਸਿਡੀ ਵਿੱਚ 64 ਫੀਸਦੀ ਵਾਧਾ ਮੋਦੀ ਸਰਕਾਰ ਦਾ ਕਿਸਾਨ ਹਿਤੈਸ਼ੀ ਫ਼ੈਸਲਾ-ਸੁਖਵਿੰਦਰ ਮੋਮੀ

3 ਨੰਬਰ ਲਈ)
-ਕਿਹਾ, ਆਪ ਵੱਲੋਂ ਪੌਣੇ ਪੰਜ ਸਾਲ ਬਾਅਦ ਵੀ ਖੇਤੀ ਨੀਤੀ ਤਿਆਰ ਨਾ ਕਰਨਾ ਚਿੰਤਾਜਨਕ
16)
ਸਰਬਜੀਤ ਲੁਧਿਆਣਵੀ/ਗੁਰਮੀਤ ਸਿੰਘ ਨਿੱਝਰ ਪੰਜਾਬੀ ਜਾਗਰਣ, ਲੁਧਿਆਣਾ : ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਹਾੜ੍ਹੀ ਦੇ ਸੀਜ਼ਨ ਲਈ ਫਾਸਫੋਰਸ ਅਤੇ ਪੋਟਾਸ਼ ਖਾਦਾਂ ਦੀ ਸਬਸਿਡੀ ’ਚ 64 ਫੀਸਦੀ ਵਾਧਾ ਕਰਨਾ ਕਿਸਾਨਾਂ ਨੂੰ ਆਰਥਿਕ ਰਾਹਤ ਦੇਣ ਵੱਲ ਅਹਿਮ ਕਦਮ ਹੈ। ਇਹ ਪ੍ਰਗਟਾਵਾ ਪੰਜਾਬ ਭਾਜਪਾ ਕਿਸਾਨ ਮੋਰਚੇ ਦੇ ਕਨਵੀਨਰ ਸੁਖਵਿੰਦਰ ਸਿੰਘ ਮੋਮੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਖਾਦ ਸਬਸਿਡੀ ਲਈ 62,370 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ, ਜਦਕਿ ਯੂਰੀਆ ਉੱਤੇ ਮਿਲਣ ਵਾਲੀ ਸਬਸਿਡੀ ਇਸ ਤੋਂ ਵੱਖਰੀ ਹੈ। ਕੌਮਾਂਤਰੀ ਬਾਜ਼ਾਰ ਵਿੱਚ ਕੀਮਤਾਂ ਵਧਣ ਤੇ ਪੱਛਮੀ ਏਸ਼ੀਆ ਦੇ ਸੰਕਟ ਦੇ ਬਾਵਜੂਦ ਡੀਏਪੀ ਦਾ 50 ਕਿਲੋ ਵਾਲਾ ਥੈਲਾ 1,350 ਰੁਪਏ ’ਚ ਉਪਲੱਬਧ ਕਰਵਾਇਆ ਜਾ ਰਿਹਾ ਹੈ। ਮੋਮੀ ਅਨੁਸਾਰ ਕੇਂਦਰ ਲਗਭਗ 100 ਰੁਪਏ ਪ੍ਰਤੀ ਕਿਲੋ ਦੀ ਲਾਗਤ ਵਾਲੀ ਡੀਏਪੀ ਕਿਸਾਨਾਂ ਨੂੰ 27 ਰੁਪਏ ਪ੍ਰਤੀ ਕਿੱਲੋ ਦੇ ਰਿਹਾ ਹੈ। ਨਿਊਟ੍ਰੀਐਂਟ ਆਧਾਰਿਤ ਸਬਸਿਡੀ ਤਹਿਤ ਨਾਈਟ੍ਰੋਜਨ ਲਈ 94.20 ਰੁਪਏ ਅਤੇ ਫਾਸਫੋਰਸ ਲਈ 66.11 ਰੁਪਏ ਪ੍ਰਤੀ ਕਿੱਲੋ ਦੀ ਦਰ ਨਿਰਧਾਰਤ ਕੀਤੀ ਹੈ। ਮੋਮੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਜੇਪੀ ਨੱਢਾ ਦਾ ਧੰਨਵਾਦ ਕੀਤਾ। ਉਨ੍ਹਾਂ ਪੰਜਾਬ ਸਰਕਾਰ ਉੱਤੇ ਖਾਦ ਵੰਡ ਵਿੱਚ ਦੇਰੀ, ਬੈਂਕ ਕਰਜ਼ਾ ਹੱਦਾਂ ਦੀ ਪ੍ਰਵਾਨਗੀ ਤੇ ਮੰਡੀਆਂ ਦੇ ਮਾੜੇ ਪ੍ਰਬੰਧਾਂ ਦੇ ਦੋਸ਼ ਲਾਉਂਦਿਆਂ ਕਿਹਾ ਕਿ ਪੌਣੇ ਪੰਜ ਸਾਲ ਬਾਅਦ ਵੀ ਖੇਤੀ ਨੀਤੀ ਤਿਆਰ ਨਾ ਹੋਣਾ ਚਿੰਤਾਜਨਕ ਹੈ। ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਸੁਨੀਲ ਮੌਦਗਿੱਲ, ਸੁਖਦੇਵ ਸਿੰਘ ਗਿੱਲ, ਮਨਪ੍ਰੀਤ ਸਿੰਘ ਤਲਵੰਡੀ, ਸ਼ੀਨੂੰ ਚੁੱਘ, ਕੈਲਾਸ਼ ਚੌਧਰੀ ਤੇ ਡਾ. ਸਤੀਸ਼ ਕੁਮਾਰ ਹਾਜ਼ਰ ਸਨ।