- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
1 ਨੰਬਰ ਲਈ-ਭਗਵੰਤ ਮਾਨ ਨੇ ਕੇਜਰੀਵਾਲ ਸਾਹਮਣੇ ਟੇਕੇ ਗੋਡੇ-ਚਰਨਜੀਤ ਸਿੰਘ ਚੰਨੀ

1 ਨੰਬਰ ਲਈ)
-ਕਿਹਾ, ਭਗਵੰਤ ਮਾਨ ਸਿਰਫ ਸਟੇਜ ’ਤੇ, ਪਰ ਅਰਵਿੰਦ ਕੇਜਰੀਵਾਲ ਚਲਾ ਰਿਹੈ ਪੰਜਾਬ ਸਰਕਾਰ
ਰਵੀ ਭਾਟੀਆ/ਗੁਰਦੀਪ ਭਾਮੀਆਂ, ਪੰਜਾਬੀ ਜਾਗਰਣ, ਲੁਧਿਆਣਾ/ਸਾਹਨੇਵਾਲ
ਜਵਾਨੀ ਸੰਭਾਲ ਸਾਈਕਲ ਯਾਤਰਾ ਲੈ ਕੇ ਲੁਧਿਆਣਾ ਪਹੁੰਚੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੂਰੀ ਤਰ੍ਹਾਂ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਸਾਹਮਣੇ ਗੋਡੇ ਟੇਕ ਦਿੱਤੇ ਹਨ। ਉਹ ਤਾਂ ਪਹਿਲਾਂ ਹੀ ਆਖਦੇ ਸਨ ਕਿ ਸਟੇਜ ਚਲਾਉਣਾ ਵਾਲੇ ਸਰਕਾਰ ਨਹੀਂ ਚਲਾ ਸਕਦੇ। ਅੱਜ ਉਸੇ ਤਰ੍ਹਾਂ ਹੀ ਹੋ ਰਿਹਾ ਹੈ ਕਿਉਂਕਿ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਪੰਜਾਬ ਸਰਕਾਰ ਨੂੰ ਚਲਾ ਰਹੇ ਹਨ। ਜਦਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸਿਰਫ ਸਟੇਜ ਚ ਲਗਾਉਣ ਵਾਸਤੇ ਹੀ ਰੱਖਿਆ ਹੋਇਆ ਹੈ। ਪੰਜਾਬ ’ਚ ਇਮਾਨਦਾਰ ਮੁੱਖ ਮੰਤਰੀ ਦੇ ਬੋਰਡ ਲਾਉਣ ਵਾਲੇ ਭਗਵੰਤ ਮਾਨ ਦੀ ਪਤਨੀ ਮਾਸੂਮ ਕੁੜੀਆਂ ਦਾ ਜਬਰ ਜਨਾਹ ਕਰਨ ਵਾਲਿਆਂ ਤੋਂ ਪੰਜ-ਪੰਜ ਕਰੋੜ ਰੁਪਏ ਲੈ ਰਹੀ ਹੈ।
ਉਨ੍ਹਾਂ ਕਿਹਾ ਕਿ ‘ਆਪ’ ਦੇ ਸਾਰੇ ਵਿਧਾਇਕ ਅਤੇ ਮੰਤਰੀ ਦਿੱਲੀ ਵਾਲਿਆਂ ਦੇ ਨਾਲ ਮਿਲ ਕੇ ਦੋਹੀ ਹੱਥੀ ਪੰਜਾਬ ਨੂੰ ਲੁੱਟ ਰਹੇ ਹਨ। ਉਹਨਾਂ ‘ਆਪ’ ਦੀ ਦੂਜੀ ਉਮੀਦਵਾਰਾਂ ਦੀ ਸੂਚੀ ਉੱਪਰ ਟਿੱਪਣੀ ਕਰਦੇ ਕਿਹਾ ਕਿ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਅਲੀ ਬਾਬਾ 40 ਚੋਰਾਂ ਦੀ ਪਹਿਲੀ ਲਿਸਟ ਜਾਰੀ ਕੀਤੀ ਸੀ। ਹੁਣ ਉਸੇ ਤਰ੍ਹਾਂ ਹੀ ਇੱਕ ਹੋਰ ਸੂਚੀ ਪੰਜਾਬ ਦੇ ਲੁਟੇਰਿਆਂ ਦੀ ਜਾਰੀ ਕਰ ਦਿੱਤੀ ਹੈ। ਉਨ੍ਹਾਂ ਅਕਾਲੀ ਭਾਜਪਾ ਗਠਜੋੜ ਬਾਰੇ ਕਿਹਾ ਕਿ ਇਹ ਪਹਿਲਾਂ ਹੀ ਗੁਪਤ ਸਮਝੌਤਾ ਸੀ ਕਿਉਂਕਿ ਅਕਾਲੀ ਭਾਜਪਾ ਦਾ ਗਠਜੋੜ ਕਦੇ ਟੁੱਟਿਆ ਹੀ ਨਹੀਂ, ਕਿਉਂਕਿ ਜਿਹੜੇ ਕੇਂਦਰ ਸਰਕਾਰ ਨੇ ਕਾਲੇ ਕਾਨੂੰਨ ਲਿਆਂਦੇ ਸਨ। ਉਨ੍ਹਾਂ ਉੱਪਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਧਰਮ ਪਤਨੀ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਦੇ ਵੀ ਦਸਤਕ ਸਨ। ਉਨ੍ਹਾਂ ਕਿਹਾ ਕਿ ਜਿਹੜਾ ਇਹ ਸਮਝੌਤਾ ਲੋਕ ਵਿਖਾਵੇ ਲਈ ਤੋੜਿਆ ਗਿਆ ਸੀ। ਇਹ ਦੋਵੇਂ ਪਾਰਟੀਆਂ ਦੀ ਅੰਦਰੂਨੀ ਰਣਨੀਤੀ ਦਾ ਹਿੱਸਾ ਸੀ। ਪਰ ਹੁਣ ਅਕਾਲੀ ਭਾਜਪਾ ਭਾਵੇਂ ਗਠਜੋੜ ਕਰ ਲੈਣ ਜਾਂ ਫਿਰ ਇਕੱਲੇ ਇਕੱਲੇ ਚੋਣ ਲੜਨ ਪੰਜਾਬ ਦੇ ਲੋਕ ਇਹਨਾਂ ਨੂੰ ਪਿੰਡਾਂ ਵਿੱਚ ਨਹੀਂ ਵੜਨ ਦੇਣਗੇ। ਉਨ੍ਹਾਂ ਦੀ ਯਾਤਰਾ ਦਾ ‘ਆਪ’ ਦੇ ਵਰਕਰਾਂ ਵੱਲੋਂ ਕਾਲੀਆਂ ਝੰਡੀਆਂ ਵਿਖਾ ਕੇ ਵਿਰੋਧ ਕਰਨ ਉੱਪਰ ਟਿੱਪਣੀ ਕਰਦੇ ਕਿਹਾ ਕਿ ਕੁੱਝ ਸਲਾਰੂਆਂ ਨੂੰ ਭੇਜ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਦੀ ਯਾਤਰਾ ਦਾ ਵਿਰੋਧ ਕਰਵਾ ਰਹੇ ਹਨਪਰ ਉਹ ਕਿਸੇ ਤੋਂ ਡਰਨ ਵਾਲੇ ਨਹੀਂ ਇਹ ਸਰਕਾਰ ਤਾਨਾ ਸ਼ਾਹ ਹੈ ਜੋ ਨਸ਼ਾ ਖਿਲਾਫ ਬੋਲਣ ਵਾਲਿਆ ਦੇ ਉੱਪਰ ਕਾਰਵਾਈ ਕਰਦੀ ਹੈ ਇਸ ਤੋਂ ਪਹਿਲਾਂ ਵੀ ਇਹਨਾਂ ਨੇ ਮੋਹਨਜੀਤ ਜਿਸ ਨੇ ਨਸ਼ੇ ਖ਼ਿਲਾਫ਼ ਮੁੱਖ ਮੰਤਰੀ ਨੂੰ ਕਾਲੀ ਝੰਡੀ ਵਿਖਾਈ ਸੀ। ਉਸ ਉੱਪਰ ਪੁਲਿਸ ਤੋਂ ਤਸ਼ੱਦਦ ਕਰਵਾਇਆ। ਉਸ ਤੋਂ ਬਾਅਦ ਗੁਲਜਾਰ ਅਤੇ ਪਰਮਿੰਦਰ ਝੋਟੇ ਦਾ ਕਤਲ ਪੰਜਾਬੀਆਂ ਦੇ ਸਾਹਮਣੇ ਹੈ ਪਰ ਉਹ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਵਾਅਦਾ ਲੈ ਕੇ ਜਵਾਨੀ ਸੰਭਾਲ ਯਾਤਰਾ ਕਰ ਰਹੇ ਹਨ ਤੇ ਪੰਜਾਬ ਅੰਦਰ ਜਾਂ ਤਾਂ ਨਸ਼ਾ ਰਹੇਗਾ ਅਤੇ ਜਾਂ ਉਹ ਰਹਿਣਗੇ। ਇਸ ਮੌਕੇ ਉਹਨਾਂ ਦੇ ਨਾਲ ਪੰਜਾਬ ਕਾਂਗਰਸ ਦੇ ਸਹਿਨਚਾਰਜ ਰਵਿੰਦਰ ਡਾਲਵੀ ਤੇ ਹਲਕਾ ਸਾਹਨੇਵਾਲ ਦੀ ਇਨਚਾਰਜ ਵਿਕਰਮ ਸਿੰਘ ਬਾਜਵਾ, ਜ਼ਿਲ੍ਹਾ ਦਿਹਾਤੀ ਕਾਂਗਰਸ ਦੇ ਪ੍ਰਧਾਨ ਮੇਜਰ ਸਿੰਘ ਮੁੱਲਾਪੁਰ ਵੀ ਹਾਜ਼ਰ ਸਨ।