- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਰੂਰੀ ਖ਼ਬਰ 4 ਲਈ-ਗਰੇਵਾਲ ਪੈਟਰੋਲ ਪੰਪ ਵਿਖੇ ‘ਜਵਾਨੀ ਸੰਭਾਲ ਸਾਈਕਲ ਯਾਤਰਾ’ ਦਾ ਕੀਤਾ ਗਿਆ ਨਿੱਘਾ ਸਵਾਗਤ

ਜ਼ਰੂਰੀ ਖ਼ਬਰ 4 ਲਈ)
-ਗਰੇਵਾਲ, ਲਾਪਰਾਂ, ਧਾਲੀਵਾਲ, ਸੁੱਖੀ ਹਰਾ, ਸੋਨੂੰ, ਤਾਜਪੁਰੀ, ਗਿੱਲ ਨੇ ਚੰਨੀ ਦੀ ਸੋਚ ’ਤੇ ਪਹਿਰਾ ਦੇਣ ਦਾ ਕੀਤਾ ਐਲਾਨ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲੁਧਿਆਣਾ/ਸਾਹਨੇਵਾਲ
ਪੰਜਾਬ ਕਾਂਗਰਸ ਦੇ ਵੱਲੋਂ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਨੌਜਵਾਨੀ ਬਚਾਓ ਸਾਈਕਲ ਯਾਤਰਾ ਦਾ ਜਮਾਲਪੁਰ ’ਚ ਪਹੁੰਚਣ ’ਤੇ ਗਰੇਵਾਲ ਪੰਪ ਵਿਖੇ ਪਾਲ ਸਿੰਘ ਗਰੇਵਾਲ, ਗੁਰਦੇਵ ਸਿੰਘ ਲਾਪਰਾਂ, ਮਨਵੀਰ ਸਿੰਘ ਧਾਲੀਵਾਲ, ਸੁਖਜੀਤ ਸਿੰਘ ਸੁੱਖੀ ਹਾਰਾ, ਤਾਜ ਪਰਵਿੰਦਰ ਸੋਨੂ, ਸਤਿੰਦਰਪਾਲ ਤਾਜਪੁਰੀ, ਹਰਵੀਰ ਗਿੱਲ ਆਦਿ ਵੱਲੋਂ ਇਸੇ ਯਾਤਰਾ ਦਾ ਭਰਵਾਂ ਸਵਾਗਤ ਕਰਦਿਆਂ ਚਰਨਜੀਤ ਸਿੰਘ ਚੰਨੀ, ਭਾਰਤ ਭੂਸ਼ਣ ਆਸ਼ੂ, ਰਾਣਾ ਗੁਰਜੀਤ ਸਿੰਘ, ਮੁਹੰਮਦ ਸਦੀਕ ਆਦਿ ਦਾ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ। ਇਸ ਮੌਕੇ ਆਪਣੇ ਸੰਬੋਧਨ ਸਮੇਂ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਬਦਲਾਵ ਦੇ ਲਾਰੇ ਲਾ ਕੇ ਸੱਤਾ ਤੇ ਕਾਬਜ ਹੋਈ ‘ਆਪ’ ਦੀ ਸਰਕਾਰ ਤੋਂ ਸੂਬੇ ਦੇ ਲੋਕ ਬੇਹੱਦ ਦੁਖੀ ਹਨ ਤੇ ਅੱਜ ਦੀ ਇਸ ਰੈਲੀ ’ਚ ਹੋਇਆ ਭਰਵਾਂ ਇਕੱਠ ਜਿੱਥੇ ਕਾਂਗਰਸ ਦੀ ਇੱਕਜੁੱਟਤਾ ਨੂੰ ਦਰਸਾਉਂਦਾ ਹੈ ਉੱਥੇ ਹੀ ਇਹ ਵੀ ਸਾਬਤ ਕਰਦਾ ਹੈ ਕਿ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਹੈ। ਇਸ ਮੌਕੇ ਪਾਲ ਸਿੰਘ ਗਰੇਵਾਲ ਨੇ ਵੀ ਕਿਹਾ ਕਿ ਇਸ ਰੈਲੀ ਦੌਰਾਨ ਲੋਕਾਂ ਦੇ ਵੱਲੋਂ ਆਪਮੁਹਾਰੇ ਇਕ ਦੂਸਰੇ ਤੋਂ ਅੱਗੇ ਹੋ ਕੇ ਰੈਲੀ ਦਾ ਸਾਥ ਦਿੱਤਾ ਜਾ ਰਿਹਾ ਹੈ। ਸਮੁੱਚੇ ਪੰਜਾਬ ਦੇ ਵਿੱਚ ਕਾਂਗਰਸ ਦੀ ਲਹਿਰ ਹੈ ਅਤੇ ਲੋਕ ਆਪਮੁਹਾਰੇ ਕਾਂਗਰਸ ਦੇ ਨਾਲ ਜੁੜ ਰਹੇ ਹਨ। ਕਿਉਂਕਿ ਸੂਬੇ ਦੇ ਲੋਕ ਭਲੀ ਭਾਂਤ ਸਮਝ ਚੁੱਕੇ ਹਨ ਤੇ ਬਦਲਾਵ ਦੇ ਨਾਮ ਤੇ ਸਾਨੂੰ ਠੱਗਿਆ ਗਿਆ ਸੀ ਤੇ ਪੰਜਾਬ ਨੂੰ ਬਚਾਉਣ ਲਈ ਇੱਕੋ-ਇੱਕ ਕਾਂਗਰਸ ਦੀ ਸਰਕਾਰ ਹੈ ਜਿਸ ਨੇ ਹਮੇਸ਼ਾ ਲੋਕ ਭਲਾਈ ਹਿੱਤ ਫੈਸਲੇ ਲਏ ਹਨ। ਇਸ ਮੌਕੇ ਜੋਰਾ ਸਿੰਘ ਭਾਮੀਆਂ, ਜਰਨੈਲ ਸਿੰਘ ਭਾਮੀਆਂ, ਗੁਰਨਾਮ ਸਿੰਘ ਫੌਜੀ, ਜੋਗਿੰਦਰ ਸਿੰਘ ਟਾਈਗਰ, ਬੀਬੀ ਊਸ਼ਾ ਮਲਹੋਤਰਾ, ਬੀਬੀ ਨੀਲਮ ਰਾਣੀ, ਬੀਬੀ ਸੁਖਜਿੰਦਰ ਕੌਰ ਬਰਾੜ, ਹਰਬੰਸ ਸਿੰਘ ਗਰੇਵਾਲ ਭਾਮੀਆਂ, ਸੁਖਵਿੰਦਰ ਸਿੰਘ ਬੱਲੂ, ਬੱਬੀ ਮੁੰਡੀਆਂ, ਨੰਬਰਦਾਰ ਐੱਸਪੀਐੱਸ ਗਿੱਲ ਸਤਿੰਦਰਪਾਲ ਸਿੰਘ ਗਰੇਵਾਲ, ਮੋਹਨ ਸਿੰਘ ਖਾਸੀ ਖੁਰਦ, ਮੇਜਰ ਸਿੰਘ ਮੰਗਲੀ ਨੰਬਰਦਾਰ, ਸੁੱਖਾ ਸਰਪੰਚ ਮੁੰਡੀਆਂ, ਕਾਲਾ ਸਿੱਧੂ ਪ੍ਰਧਾਨ,ਸਿੰਗਾਰਾ ਸਿੰਘ ਮੰਗਲੀ ਡਾ.ਬਲਵੀਰ ਆਦਿ ਸਮੇਤ ਹੋਰ ਸੈਂਕੜੇ ਸਾਥੀ ਹਾਜ਼ਰ ਸਨ।