- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵੋਟਾਂ ਵੰਡਣ ਦੀ ਸਿਆਸਤ ਤੋਂ ਸੁਚੇਤ ਰਹਿਣ ਪੰਜਾਬ ਵਾਸੀ-ਸ਼ਾਹੀ ਇਮਾਮ

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ : ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਹੈ ਕਿ ਜਦੋਂ ਵੀ ਪੰਜਾਬ ਵਿੱਚ ਚੋਣਾਂ ਆਉਂਦੀਆਂ ਨੇ ਤਾਂ ਬੇਸ਼ੁਮਾਰ ਆਜ਼ਾਦ ਉਮੀਦਵਾਰ ਚੋਣਾਂ ਲੜਨ ਦੀਆਂ ਤਿਆਰੀਆ ਕਰਨ ਲੱਗ ਪੈਂਦੇ ਹਨ, ਉਨ੍ਹਾਂ ਕਿਹਾ ਕਿ ਜਿਹੜੇ ਆਮ ਲੋਕ ਉੱਠ ਕੇ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਚੋਣਾਂ ਵਿੱਚ ਖੜ੍ਹੇ ਹੋ ਜਾਂਦੇ ਹਨ। ਅਸੀ ਉਸ ਉਮੀਦਵਾਰ ਨੂੰ ਤਾਕਤਵਰ ਸਮਝਾਂਗੇ ਜਿਹੜਾ ਪਿਛਲੇ 10-15 ਸਾਲ ਤੋਂ ਗਲੀ ਮੁਹਲਿਆਂ ਚ ਲੋਕਾਂ ਦੀ ਸੇਵਾ ਵਿਚ ਲੱਗਿਆ ਹੋਵੇ ਤੇ ਹਰ ਕਿਸੇ ਦਾ ਦੁੱਖ ਸੁੱਖ ਵੰਡਦਾ ਹੋਵੇ, ਜਿਹੜਾ ਸਾਡਾ ਦੁੱਖ ਸੁੱਖ ਵੰਡਦਾ ਸਾਡਾ ਵੀ ਹੱਕ ਬਣਦਾ ਕਿ ਉਹਦੇ ਨਾਲ ਡੱਟ ਜਈਏ, ਸ਼ਾਹੀ ਇਮਾਮ ਨੇ ਕਿਹਾ ਕਿ ਕੁੱਝ ਲੋਕ ਸਮਾਜ ਦੇ ਲਈ ਬਹੁਤ ਵੱਡਾ ਖਤਰਾ ਕਿਉਂਕਿ ਅਜਿਹੇ ਲੋਕ ਪੈਸਿਆਂ ਦੀ ਖ਼ਾਤਰ ਸਾਡੀਆਂ ਵੋਟਾਂ ਦਾ ਸੌਦਾ ਕਰਦੇ ਹਨ, ਤਾਂ ਜੋ ਅਸੀਂ ਜਿਸ ਵੀ ਪਾਰਟੀ ਨੂੰ ਸਰਕਾਰ ਵਿੱਚ ਲਿਆਣਾ ਚਾਹੁੰਦੇ ਹਾਂ ਉਸ ਨੂੰ ਨੁਕਸਾਨ ਪਹੁੰਚਾਇਆ ਜਾ ਸਕੇ। ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਆਪਣੀਆਂ ਅੱਖਾਂ ਖੁੱਲ੍ਹੀਆਂ ਰੱਖੋ ਜਮੀਰ ਜਾਗਦੀ ਰੱਖੋ, ਆਪਣੇ ਸੂਬੇ ਲਈ ਆਪਣੀ ਮਿੱਟੀ ਲਈ ਆਪਣੇ ਵਤਨ ਲਈ ਆਪਣੇ ਜਮੀਰ ਲਈ ਆਪਣੇ ਬੱਚਿਆਂ ਲਈ ਆਪਣੇ ਭਵਿੱਖ ਨੂੰ ਅੱਗੇ ਵਧਾਉਣ ਹੈ, ਸਾਨੂੰ ਕਿਸੇ ਸਿਆਸੀ ਧਿਰ ਨਾਲ ਕੋਈ ਨਫ਼ਰਤ ਨਹੀਂ ਪੰਜਾਬ ਦੇ ਲੋਕ ਹਮੇਸ਼ਾ ਚਾਹੁੰਦੇ ਹਨ ਕਿ ਭਾਈਚਾਰਾ ਬਣਿਆ ਰਹੇ ਤੇ ਸਾਰੇ ਧਰਮਾਂ ਦਾ ਸਤਿਕਾਰ ਹੁੰਦਾ ਰਹੇ। ਵੋਟਾਂ ਵੰਡਣ ਦੀ ਸਿਆਸਤ ਤੋਂ ਪੰਜਾਬ ਵਾਸੀ ਸੁਚੇਤ ਰਹਿਣ।