- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਰੂਰੀ ਖ਼ਬਰ:ਹਲਕਾ ਸਾਹਨੇਵਾਲ ਵਿੱਚ ਅੱਜ ਪਹੁੰਚੇਗੀ ਚੰਨੀ ਦੀ ਜਵਾਨੀ ਸੰਭਾਲ ਸਾਈਕਲ ਯਾਤਰਾ

ਜ਼ਰੂਰੀ ਖ਼ਬਰ)
-ਬਾਜਵਾ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਨੂੰ ਕਰਨਗੇ ਸੰਬੋਧਨ
ਫੋਟੋ ਨੰਬਰ-10
ਰਵੀ ਭਾਟੀਆ, ਪੰਜਾਬੀ ਜਾਗਰਣ, ਲੁਧਿਆਣਾ/ ਸਾਹਨੇਵਾਲ
ਪੰਜਾਬ ਅੰਦਰ ਆਉਂਦੀਆਂ ਵਿਧਾਨ ਸਭਾ ਚੋਣ ਨੂੰ ਲੈਅ ਕੇ ਕਾਂਗਰਸ ਪਾਰਟੀ ਵੱਲੋਂ ਆਰੰਭੀਆਂ ਤਿਆਰੀਆਂ ਦੌਰਾਨ ਹੀ ਸਾਬਕਾ ਮੁੱਖ ਮੰਤਰੀ ਅਤੇ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਵੱਲੋਂ 'ਜਵਾਨੀ ਸੰਭਾਲ ਸਾਈਕਲ ਯਾਤਰਾ' ਸ਼ੁਰੂ ਕੀਤੀ ਗਈ ਹੈ। ਇਹ ਸਾਈਕਲ ਯਾਤਰਾ ਸ਼ੁੱਕਰਵਾਰ ਨੂੰ ਵਿਧਾਨ ਸਭਾ ਹਲਕਾ ਸਾਹਨੇਵਾਲ ’ਚ ਹਲਕਾ ਇੰਚਾਰਜ ਵਿਕਰਮ ਸਿੰਘ ਬਾਜਵਾ ਦੇ ਚੰਡੀਗੜ੍ਹ ਰੋਡ, ਨੇੜੇ ਅਜੀਤ ਮਿੱਲ ਰਾਮਗੜ੍ਹ ਵਿਖੇ ਪਹੁੰਚ ਰਹੀ ਹੈ। ਇਸ ਸਾਈਕਲ ਯਾਤਰਾ ਦੌਰਾਨ ਕੀਤੀ ਜਾਣ ਵਾਲੀ ਰੈਲੀ ਦੀਆਂ ਤਿਆਰੀਆਂ ਦਾ ਮੁਆਇਨਾ ਕਰਨ ਦੌਰਾਨ ਹਲਕਾ ਇੰਚਾਰਜ ਵਿਕਰਮ ਸਿੰਘ ਬਾਜਵਾ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਹਰਮਨਪਿਆਰਤਾ ਸਿਖ਼ਰ ’ਤੇ ਹੈ।
ਪੰਜਾਬ ਦੇ ਲੋਕਾਂ ਵਿੱਚ ਚਰਨਜੀਤ ਸਿੰਘ ਚੰਨੀ ਦੀ ਜਵਾਨੀ ਸੰਭਾਲ ਸਾਈਕਲ ਯਾਤਰਾ ਨੂੰ ਲੈਅ ਕੇ ਭਾਰੀ ਉਤਸ਼ਾਹ ਤੇ ਜੋਸ਼ ਪਾਇਆ ਜਾ ਰਿਹਾ ਹੈ। ਯਾਤਰਾ ਦੇ ਰਸਤੇ ਵਿੱਚ ਕਾਂਗਰਸ ਪਾਰਟੀ ਦੇ ਵਰਕਰਾਂ ਦੇ ਨਾਲ ਨਾਲ ਆਮ ਲੋਕ ਵੀ ਖੜ੍ਹਕੇ ਉਡੀਕ ਕਰ ਰਹੇ ਹਨ। ਬਾਜਵਾ ਨੇ ਕਿਹਾ ਕਿ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫਰੰਟ ਉਪਰ ਬੁਰੀ ਤਰ੍ਹਾਂ ਫੇਲ੍ਹ ਸਾਬਿਤ ਹੋਈ ਹੈ, ਨਸ਼ੇ, ਬੇਰੁਜਗਾਰੀ ਪਹਿਲਾਂ ਨਾਲੋਂ ਕਈ ਗੁਣਾ ਵੱਧ ਗਈ ਹੈ। ਅਮਨ ਕਾਨੂੰਨ ਦੀ ਸਥਿਤੀ ਦਾ ਪੂਰੀ ਤਰ੍ਹਾ ਜਨਾਜ਼ਾ ਨਿਕਲ ਚੁੱਕਾ ਹੈ। ਇਸ ਲਈ ਹੁਣ ਪੰਜਾਬ ਦੇ ਲੋਕਾਂ ਦੀ ਇੱਕੋ ਆਸ ਉਮੀਦ ਕਾਂਗਰਸ ਪਾਰਟੀ ਹੈ ਤੇ 2027 ਵਿੱਚ ਕਾਂਗਰਸ ਲੋਕਾਂ ਦੇ ਸਮਰਥਨ ਨਾਲ ਪੂਰਨ ਬਹੁਮਤ ਵਾਲੀ ਸਰਕਾਰ ਬਣਾਵੇਗੀ।
ਇਸ ਮੌਕੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਬਲਵੀਰ ਸਿੰਘ ਬੁੱਢੇਵਾਲ, ਦਲਜੀਤ ਸਿੰਘ ਅਟਵਾਲ ਸਾਬਕਾ ਚੇਅਰਮੈਨ, ਜਸਪਾਲ ਸਿੰਘ ਗਾਹੀ ਭੈਣੀ, ਐਮ.ਪੀ ਰਾਮਗੜ੍ਹ, ਸਤਵੰਤ ਸਿੰਘ ਗਰਚਾ ਰਣਧੀਰ ਸਿੰਘ ਧੀਰਾ ਸੁਰਜੀਤ ਸਿੰਘ ਸੀਤਾ, ਐਡਵੋਕੇਟ ਰਮਨੀਤ ਸਿੰਘ ਗਿੱਲ, ਕਮਲਜੀਤ ਸਿੰਘ ਬੋਪਾਰਾਏ, ਸੁਖਵਿੰਦਰ ਪਾਲ ਸਿੰਘ ਹੁੰਦਲ ਹਵਾਸ, ਰਾਜਦੀਪ ਸਿੰਘ ਬਿਲਗਾ, ਦਲਜੀਤ ਖੁਰਦ ਰੁਪਿੰਦਰ ਪਾਲ ਸਿੰਘ ਬੂਟਾ, ਸਾਬਕਾ ਸਰਪੰਚ ਜਗਵੀਰ ਸਿੰਘ ਸੀਰਾ, ਮਨਵਿੰਦਰ ਸਿੰਘ ਮਿੰਦਾ, ਬਲਕਾਰ ਸਿੰਘ ਯੂਥ ਆਗੂ, ਰਿਸ਼ੀ ਸਿੰਘ, ਬਲਵਿੰਦਰ ਸਿੰਘ ਰੋਡਾ ਕੈਂਥ, ਡੀ.ਐਨ ਯਾਦਵ, ਅਮਨ ਚੰਡੋਕ, ਗੁਰਪ੍ਰੀਤ ਸਿੰਘ ਗੋਪੀ, ਗੁਰਸੇਵਕ ਸਿੰਘ ਮੰਗੀ, ਹਰਮਿੰਦਰ ਸਿੰਘ ਟੀਟੂ, ਜਸਵਿੰਦਰ ਸਿੰਘ ਵੜੈਚ, ਸਰਪੰਚ ਜਗਦੇਵ ਸਿੰਘ, ਗੁਰਚਰਨ ਸਿੰਘ ਬਲਾਕ ਪ੍ਰਧਾਨ, ਬਾਬਾ ਚਮਕੌਰ ਸਿੰਘ ਮੁੰਡੀਆਂ, ਕੁਲਵੀਰ ਸਿੰਘ ਹੂੰਝਣ ਅਤੇ ਹੋਰ ਕਾਂਗਰਸੀ ਵਰਕਰ ਵੱਡੀ ਗਿਣਤੀ ਵਿਚ ਮੌਜੂਦ ਸਨ।