- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੁੜਦੰਗ ਮਚਾਉਣ ਤੋਂ ਰੋਕਣ 'ਤੇ ਭਾਜਪਾ ਆਗੂ 'ਤੇ ਜਾਨਲੇਵਾ ਹਮਲਾ

-ਧੀ ਨਾਲ ਫਾਸਟ ਫੂਡ ਲੈਣ ਨਿਕਲੇ ਮੁਕੇਸ਼ ਮਿੱਤਲ ਦੇ ਸਿਰ ਤੇ ਛਾਤੀ 'ਤੇ ਦਾਤ ਨਾਲ ਵਾਰ, ਸੋਨੇ ਦੀ ਚੇਨ ਵੀ ਝਪਟੀ
ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ ਲੁਧਿਆਣਾ
ਹੈਬੋਵਾਲ ਮੇਨ ਰੋਡ 'ਤੇ ਮੰਗਲਵਾਰ ਰਾਤ ਕੁੱਝ ਨੌਜਵਾਨਾਂ ਨੇ ਭਾਜਪਾ ਆਗੂ ਮੁਕੇਸ਼ ਮਿੱਤਲ 'ਤੇ ਜਾਨਲੇਵਾ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਉਨ੍ਹਾਂ ਦੇ ਸਿਰ ਤੇ ਛਾਤੀ 'ਤੇ ਦਾਤ ਨਾਲ ਵਾਰ ਕਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਮੁਲਜ਼ਮ ਉਨ੍ਹਾਂ ਦੇ ਗਲੇ 'ਚੋਂ ਕਰੀਬ ਦੋ ਤੋਲੇ ਸੋਨੇ ਦੀ ਚੇਨ ਵੀ ਖੋਹ ਕੇ ਫ਼ਰਾਰ ਹੋ ਗਏ। ਜ਼ਖ਼ਮੀ ਮੁਕੇਸ਼ ਮਿੱਤਲ ਨੂੰ ਇਲਾਜ ਲਈ ਡੀਐੱਮਸੀ ਹਸਪਤਾਲ ਦਾਖ਼ਲ ਕਰਵਾਇਆ•। ਉਨ੍ਹਾਂ ਨੇ ਸਿਵਲ ਹਸਪਤਾਲ ਤੋਂ ਮੈਡੀਕਲ ਕਰਵਾਉਣ ਉਪਰੰਤ ਥਾਣਾ ਹੈਬੋਵਾਲ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਜਾਣਕਾਰੀ ਅਨੁਸਾਰ ਮੁਕੇਸ਼ ਮਿੱਤਲ ਭਾਜਪਾ ਦੇ ਹੈਬੋਵਾਲ ਮੰਡਲ ਵਿੱਚ ਮੀਤ ਪ੍ਰਧਾਨ ਵਜੋਂ ਜ਼ਿੰਮੇਵਾਰੀ ਨਿਭਾਅ ਰਹੇ ਹਨ। ਮੰਗਲਵਾਰ ਰਾਤ ਉਹ ਆਪਣੀ ਧੀ ਨਾਲ ਫਾਸਟ ਫੂਡ ਖ਼ਰੀਦਣ ਲਈ ਘਰੋਂ ਨਿਕਲੇ ਸਨ। ਜਦੋਂ ਉਹ ਹੈਬੋਵਾਲ ਮੇਨ ਰੋਡ 'ਤੇ ਯੂਕੋ ਬੈਂਕ ਨੇੜੇ ਪਹੁੰਚੇ, ਤਾਂ ਕੁੱਝ ਨੌਜਵਾਨ ਵਿਚਕਾਰ ਸੜਕ ਹੁੱਲੜਬਾਜ਼ੀ ਕਰ ਰਹੇ ਸਨ। ਮੁਕੇਸ਼ ਮਿੱਤਲ ਨੇ ਜਦੋਂ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਨੌਜਵਾਨ ਭੜਕ ਗਏ ਤੇ ਉਨ੍ਹਾਂ ਨੇ ਮੁਕੇਸ਼ ਮਿੱਤਲ 'ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਉਨ੍ਹਾਂ ਦੇ ਸਿਰ ਅਤੇ ਛਾਤੀ 'ਤੇ ਦਾਤ ਨਾਲ ਵਾਰ ਕੀਤੇ ਤੇ ਕੁੱਟਮਾਰ ਵੀ ਕੀਤੀ। ਹਮਲੇ ’ਚ ਉਹ ਗੰਭੀਰ ਜ਼ਖ਼ਮੀ ਹੋ ਗਏ। ਇਸ ਤੋਂ ਬਾਅਦ ਮੁਲਜ਼ਮ ਉਨ੍ਹਾਂ ਦੇ ਗਲੇ ’ਚ ਪਾਈ ਕਰੀਬ ਦੋ ਤੋਲੇ ਸੋਨੇ ਦੀ ਚੇਨ ਖੋਹ ਕੇ ਮੌਕੇ ਤੋਂ ਫ਼ਰਾਰ ਹੋ ਗਏ। ਜ਼ਖ਼ਮੀ ਹਾਲਤ ’ਚ ਉਨ੍ਹਾਂ ਨੂੰ ਇਲਾਜ ਲਈ ਡੀਐੱਮਸੀ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਨੂੰ ਦਿੱਤੀ ਸ਼ਿਕਾਇਤ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਕੀਤੀ ਜਾਰੀ ਹੈ।