- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਛੀ ਵਾਯਸ ਵੱਲੋਂ ਸਿੰਗਲ ਟਰੈਕ ਗੱਭਰੂ ਦੀ ਟੋਰ ਦਾ ਪੋਸਟਰ ਜਾਰੀ

ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਪੰਜਾਬੀ ਸੰਗੀਤ ਜਗਤ ’ਚ ਨਵੇਂ ਗੀਤਾਂ ਦੀ ਲੜੀ ਨੂੰ ਅੱਗੇ ਵਧਾਉਂਦਿਆਂ ਪੰਛੀ ਵੁਆਇਸ ਵੱਲੋਂ ਨਵਾਂ ਗੀਤ ‘ਗੱਭਰੂ ਦੀ ਟੌਹਰ’ ਸਰੋਤਿਆਂ ਦੀ ਕਚਹਿਰੀ ਵਿੱਚ ਪੇਸ਼ ਕੀਤਾ। ਇਸ ਗੀਤ ਨੂੰ ਪ੍ਰਸਿੱਧ ਗਾਇਕ ਕੁਲਵਿੰਦਰ ਕੁੱਲੂ ਨੇ ਆਪਣੀ ਸੁਰੀਲੀ ਆਵਾਜ਼ ’ਚ ਗਾਇਆ ਹੈ, ਜਦਕਿ ਇਸ ਦੇ ਬੋਲ ਉੱਘੇ ਲੇਖਕ ਜ਼ੋਰਾਵਰ ਸਿੰਘ ਪੰਛੀ ਵੱਲੋਂ ਕਲਮਬੱਧ ਕੀਤੇ ਗਏ ਹਨ। ਗੀਤ ਦਾ ਪੋਸਟਰ ਸ਼੍ਰੋਮਣੀ ਲਿਖਾਰੀ ਸਭਾ ਵੱਲੋਂ ਰਸਮੀ ਤੌਰ ’ਤੇ ਰਿਲੀਜ਼ ਕੀਤਾ। ਇਸ ਗੀਤ ਨੂੰ ਸੰਗੀਤਕਾਰ ਮੀਤ ਪਾਣੀਪਤ ਨੇ ਸੰਗੀਤਕ ਧੁਨਾਂ ਨਾਲ ਸ਼ਿੰਗਾਰਿਆ ਹੈ। ਗੀਤ ਦੀ ਮਿਕਸਿੰਗ ਤੇ ਮਾਸਟਰਿੰਗ ਦਾ ਕੰਮ ਚੰਨ ਪ੍ਰੀਤ ਗਿੱਲ ਵੱਲੋਂ ਬਾਖੂਬੀ ਕੀਤਾ ਹੈ। ਗੀਤ ਦੀ ਪੇਸ਼ਕਾਰੀ ਨੂੰ ਬਿਹਤਰ ਬਣਾਉਣ ਲਈ ਸਾਰੇ ਕਲਾਕਾਰਾਂ ਤੇ ਸੰਗੀਤ ਨਾਲ ਜੁੜੀਆਂ ਟੀਮਾਂ ਨੇ ਕਲਾ ਤੇ ਮਿਹਨਤ ਦਾ ਯੋਗਦਾਨ ਪਾਇਆ ਹੈ। ਗੀਤ ਰਿਲੀਜ਼ ਕਰਨ ਮੌਕੇ ਸਭਾ ਦੇ ਨੁਮਾਇੰਦਿਆਂ ਨੇ ਕਿਹਾ ਕਿ ਪੰਜਾਬੀ ਮਾਂ-ਬੋਲੀ, ਸਾਹਿਤ ਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਅਜਿਹੇ ਉਪਰਾਲੇ ਸਮੇਂ ਦੀ ਲੋੜ ਹਨ। ਗੀਤ-ਸੰਗੀਤ ਪੰਜਾਬੀ ਸੱਭਿਆਚਾਰ ਦਾ ਅਹਿਮ ਹਿੱਸਾ ਹੈ ਤੇ ਨਵੇਂ ਕਲਾਕਾਰਾਂ ਤੇ ਲੇਖਕਾਂ ਨੂੰ ਉਤਸ਼ਾਹਿਤ ਕਰਨਾ ਵੀ ਸਾਹਿਤਕ ਸੰਸਥਾਵਾਂ ਦੀ ਅਹਿਮ ਜ਼ਿੰਮੇਵਾਰੀ ਹੈ। ਇਸ ਮੌਕੇ ਗੀਤ ਨਾਲ ਜੁੜੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ ਤੇ ਆਸ ਪ੍ਰਗਟਾਈ ਕਿ ਸਰੋਤੇ ਇਸ ਨਵੀਂ ਪੇਸ਼ਕਸ਼ ਨੂੰ ਭਰਵਾਂ ਪਿਆਰ ਤੇ ਹੁੰਗਾਰਾ ਦੇਣਗੇ।