- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
2 ਨੰਬਰ ਲਈ ਜ਼ਰੂਰੀ ਖ਼ਬਰ-ਭਗਵਾਨ ਵਾਲਮੀਕਿ ਮਹਾਰਾਜ ਜੀ ਦਾ ਵਿਸ਼ਾਲ ਸਤਿਸੰਗ ਕਰਵਾਉਣ ਦਾ ਫ਼ੈਸਲਾ

2 ਨੰਬਰ ਲਈ)
-ਭਗਵਾਨ ਵਾਲਮੀਕਿ ਮਹਾਰਾਜ ਜੀ ਦਾ ਸਤਿਸੰਗ ਕਰਵਾਉਣ ਦਾ ਕੀਤਾ ਫ਼ੈਸਲਾ
ਵਿਸ਼ਾਲ, ਪੰਜਾਬੀ ਜਾਗਰਣ ਲੁਧਿਆਣਾ
ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਆਸ਼ੀਰਵਾਦ ਸਦਕਾ ਪ੍ਰਭੂ ਰਤਨਾਕਰ ਪਰਿਵਾਰ ਵੱਲੋਂ ਵੀਰ ਸ੍ਰੇਸ਼ਠ ਸੋਨੂੰ ਕੰਗ (ਰਾਸ਼ਟਰੀ ਸੰਚਾਲਕ, ਭਾਰਤੀ ਵਾਲਮੀਕਿ ਆਦਿ ਧਰਮ ਸਮਾਜ ) ਦੀ ਅਗਵਾਈ ਹੇਠ 27 ਨਵੰਬਰ ਦਿਨ ਸ਼ੁੱਕਰਵਾਰ ਨੂੰ ਸ਼ਾਮ 7 ਵਜੇ ਵਿਸ਼ਾਲ ਸਤਿਸੰਗ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਮੀਟਿੰਗ ਦੌਰਾਨ ਸਤਿਸੰਗ ਦਾ ਪੋਸਟਰ ਤੇ ਸੱਦਾ ਪੱਤਰ ਭਗਵਾਨ ਵਾਲਮੀਕਿ ਬ੍ਰਹਮਾਲਯ, ਜਵੱਦੀ ਖੁਰਦ, ਲੁਧਿਆਣਾ ਵਿਖੇ ਜਾਰੀ ਕੀਤਾ ਗਿਆ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਵੀਰ ਸ੍ਰੇਸ਼ਠ ਸੋਨੂੰ ਕੰਗ ਨੇ ਦੱਸਿਆ ਕਿ ਇਸ ਪਾਵਨ ਸਤਿਸੰਗ ਦੌਰਾਨ ਪ੍ਰਸਿੱਧ ਕੌਮੀ ਗਾਇਕ ਵੀਰ ਸ੍ਰੇਸ਼ਠ ਰਾਕੇਸ਼ ਰਾਹੀ ਅਤੇ ਪਵਨ ਦ੍ਰਾਵਿੜ ਭਗਵਾਨ ਵਾਲਮੀਕਿ ਮਹਾਰਾਜ ਜੀ ਦੀ ਮਹਿਮਾ ਦਾ ਗੁਣਗਾਨ ਕਰਨਗੇ।
ਉਨ੍ਹਾਂ ਦੱਸਿਆ ਕਿ ਇਸ ਧਾਰਮਿਕ ਸਮਾਗਮ ਵਿੱਚ ਸੰਤ ਸਮਾਜ ਦੀ ਵਿਸ਼ੇਸ਼ ਹਾਜ਼ਰੀ ਰਹੇਗੀ। ਇਸ ਮੌਕੇ ਐਡਵੋਕੇਟ ਰਾਹੁਲ ਪੁਹਾਲ, ਜ਼ਿਲ੍ਹਾ ਚੇਅਰਮੈਨ ਕਾਂਗਰਸ ਕਮੇਟੀ ਅਨੁਸੂਚਿਤ ਜਾਤੀ ਵਿਭਾਗ ਲੁਧਿਆਣਾ (ਸ਼ਹਿਰੀ) ਨੇ ਕਿਹਾ ਕਿ ਇਸ ਪਾਵਨ ਸਤਿਸੰਗ ਵਿੱਚ ਪੰਜਾਬ ਦੇ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਖੇਤਰਾਂ ਨਾਲ ਸਬੰਧਤ ਪ੍ਰਮੁੱਖ ਸ਼ਖ਼ਸੀਅਤਾਂ ਸ਼ਾਮਲ ਹੋ ਕੇ ਭਗਵਾਨ ਵਾਲਮੀਕਿ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨਗੀਆਂ। ਉਨ੍ਹਾਂ ਸਮੂਹ ਸੰਗਤ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਗਿਣਤੀ ’ਚ ਪਹੁੰਚ ਕੇ ਇਸ ਪਾਵਨ ਸਮਾਗਮ ਦੀ ਸ਼ੋਭਾ ਵਧਾਉਣ। ਇਸ ਮੌਕੇ ਮੁੱਖ ਨਿਰਦੇਸ਼ਕ ਵੀਰ ਸ੍ਰੇਸ਼ਠ ਜੋਧਾਰਾਮ ਜ਼ਖ਼ਮੀ ਜੀ, ਮੁੱਖ ਖ਼ਜ਼ਾਨਚੀ ਪੁਰਸ਼ਾਰਥੀ ਇਸ਼ਮ ਸਿੰਘ ਭੀਲ ਜੀ, ਐਡਵੋਕੇਟ ਰਾਹੁਲ ਪੁਹਾਲ, ਜ਼ਿਲ੍ਹਾ ਸੰਯੋਜਕ ਵੀਰ ਗੁਲਾਬ ਸਿੰਘ ਦੇਵਾਂਤਕ, ਵੀਰ ਨੀਰਜ ਸੁਭਹੁ, ਵਿਸ਼ਨਾ ਅੰਬੇਡਕਰੀ, ਵੀਰ ਸ਼ੁਭਮ ਕੰਗ, ਵੀਰ ਆਕਾਸ਼ ਕੰਗ, ਵੀਰ ਪ੍ਰਦੀਪ ਲਾਹੌਰੀਆ, ਸਨੀ ਢਿੱਲੋੜ, ਵੀਰ ਅਨੁਜ ਖਟੀਕ, ਵੀਰ ਆਸ਼ੂ ਕੰਗ, ਵੀਰ ਅਕਸ਼ੈ, ਵੀਰ ਸੁਮਿਤ ਚੌਟਾਲਾ, ਵੀਰ ਲਵਿਸ਼, ਵੀਰ ਰਵੀ ਕੰਗ, ਵੀਰ ਤੁਸ਼ਾਰ, ਵੀਰ ਅਨਮੋਲ ਸਮੇਤ ਹੋਰ ਸਾਥੀ ਮੌਜੂਦ ਸਨ।