- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭੂੰਡਪਾਲ ਗੋਤਰ ਦੇ ਵੱਡੇ-ਵਡੇਰਿਆਂ ਦਾ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਜਸਵੀਰ ਸਿੰਘ ਗੁਰਮ, ਪੰਜਾਬੀ ਜਾਗਰਣ, ਡੇਹਲੋਂ/ਆਲਮਗੀਰ
ਡੇਹਲੋਂ ਵਿਖੇ ਭੂੰਡਪਾਲ ਗੋਤਰ ਦੇ ਵੱਡੇ-ਵਡੇਰਿਆਂ ਦੇ ਸਥਾਨ 'ਤੇ ਸਮੂਹ ਰਵੀਦਾਸੀਆ ਭਾਈਚਾਰੇ ਵੱਲੋਂ ਸਾਂਝੇ ਤੌਰ 'ਤੇ ਸ਼ਰਧਾ ਨਾਲ ਮਨਾਇਆ। ਸਵੇਰ ਤੋਂ ਸ਼ਾਮ ਤੱਕ ਸੇਵਾਦਾਰਾਂ ਵੱਲੋਂ ਚਾਹ, ਕੌਫੀ ਅਤੇ ਬਰੈੱਡ ਪਕੌੜਿਆਂ ਦੇ ਲੰਗਰ ਲਾਏ। ਪ੍ਰਬੰਧਕਾਂ ਨੇ ਕਿਹਾ ਕਿ ਵੱਡੇ-ਵਡੇਰਿਆਂ ਦੀ ਯਾਦ ਵਿੱਚ ਅਜਿਹੇ ਸਮਾਗਮ ਕਰਵਾਉਣ ਦਾ ਮੁੱਖ ਉਦੇਸ਼ ਆਪਣੀ ਵਿਰਾਸਤ, ਸਾਂਝ ਤੇ ਆਪਸੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਣਾ ਹੈ। ਉਨ੍ਹਾਂ ਸਮੂਹ ਸੇਵਾਦਾਰਾਂ ਤੇ ਸੰਗਤ ਦਾ ਧੰਨਵਾਦ ਕਰਦਿਆਂ ਕਾਮਨਾ ਕੀਤੀ ਕਿ ਨਗਰ ’ਚ ਹਮੇਸ਼ਾ ਸੁੱਖ-ਸ਼ਾਂਤੀ, ਭਾਈਚਾਰਕ ਸਾਂਝ ਤੇ ਖੁਸ਼ਹਾਲੀ ਬਣੀ ਰਹੇ। ਇਸ ਮੌਕੇ ਸਰੂਪ ਸਿੰਘ ਸਾਬਕਾ ਪੰਚ, ਗੁਰਦਿੱਤ ਸਿੰਘ, ਗੁਰਚਰਨ ਸਿੰਘ ਕਾਕਾ, ਜਸਵੀਰ ਸਿੰਘ ਸਾਬਕਾ ਪੰਚ, ਮਨਦੀਪ ਸਿੰਘ, ਸ਼ਰਨਜੀਤ ਸਿੰਘ, ਕਿਰਪਾਲ ਸਿੰਘ ਸਾਬਕਾ ਸਰਪੰਚ, ਐਡਵੋਕੇਟ ਸੰਦੀਪ ਸਿੰਘ, ਨੰਦ ਲਾਲ, ਲਛਮਣ ਸਿੰਘ, ਬਲਵੀਰ ਸਿੰਘ, ਗੁਰਪਿੰਦਰ ਸਿੰਘ, ਬਾਬਾ ਅਣਖਜੋਤ ਸਿੰਘ, ਮੰਗੂ ਸਿੰਘ, ਰੇਸ਼ਮ ਸਿੰਘ, ਗੁਰਦੀਪ ਸਿੰਘ ਛਿੰਦਾ, ਗੁਰਵਿੰਦਰ ਸਿੰਘ ਕਾਕਾ, ਕ੍ਰਿਸ਼ਨ ਸਿੰਘ, ਰਮਨਦੀਪ ਸਿੰਘ, ਸੁਖਵੀਰ ਸਿੰਘ, ਰਾਮ ਸਿੰਘ, ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਕੋਕਾ ਕੋਲਾ, ਲਖਵੀਰ ਸਿੰਘ, ਹਰਵਿੰਦਰ ਸਿੰਘ ਰਾਜੂ, ਸਿਮਰਨਜੋਤ ਸਿੰਘ, ਗਗਨਦੀਪ ਸਿੰਘ, ਕੁਲਦੀਪ ਸਿੰਘ, ਸੰਤੋਖ ਸਿੰਘ, ਹੈਪੀ, ਦੀਪ, ਕਪੂਰ ਸਿੰਘ, ਨਾਨਕ ਸਿੰਘ, ਗੁਰੀ, ਗੱਗੀ, ਜਗਜੀਤ ਸਿੰਘ, ਜ਼ੋਰਾਂ ਸਿੰਘ, ਕਰਮਜੀਤ ਸਿੰਘ ਖਾਲਸਾ, ਬਾਬਾ ਜਗਤਾਰ ਸਿੰਘ, ਗੁਰਦੀਪ ਸਿੰਘ, ਰਾਮ ਲੋਕ ਸਿੰਘ, ਭਜਨ ਸਿੰਘ, ਗੁਲਜ਼ਾਰ ਸਿੰਘ, ਹਰਜੀਤ ਸਿੰਘ, ਗੁਰਪ੍ਰਤਾਪ ਸਿੰਘ, ਹਰਪ੍ਰੀਤ ਹੈਪੀ, ਧੰਨਾ, ਅਮਰਿੰਦਰ ਸਿੰਘ, ਸੱਜਣ ਸਿੰਘ, ਕਰਮਵੀਰ ਸਿੰਘ, ਕਾਲਾ, ਅੰਮ੍ਰਿਤਪਾਲ ਸਿੰਘ, ਜੋਤੀ, ਕਰਨਾ, ਅਮਨਦੀਪ ਸਿੰਘ, ਲਖਵੀਰ ਸਿੰਘ ਲੱਖੀ, ਜਸਪਾਲ ਸਿੰਘ, ਹੈਪੀ ਸਿੰਘ, ਸਤਨਾਮ ਸਿੰਘ, ਸਵਰਨਜੀਤ ਸਿੰਘ, ਮਨਰਾਜ ਸਿੰਘ, ਅੰਗਰੇਜ਼ ਸਿੰਘ ਅਤੇ ਹੋਰ ਬਹੁਤ ਸਾਰੇ ਸੇਵਾਦਾਰ ਹਾਜ਼ਰ ਸਨ, ਜਿਨ੍ਹਾਂ ਨੇ ਸੇਵਾ ਵਿੱਚ ਵੱਧ-ਚੜ੍ਹ ਕੇ ਯੋਗਦਾਨ ਪਾਇਆ।