- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਕਾਸ਼ਵਾਣੀ ਲੁਧਿਆਣਾ ਨੇ ਮਨਾਈ 14ਵੀਂ ਵਰ੍ਹੇਗੰਢ, ਪੁਰਾਣੀਆਂ ਯਾਦਾਂ ਕੀਤੀਆਂ ਸਾਂਝੀਆਂ

ਸਰਬਜੀਤ ਲੁਧਿਆਣਵੀ, ਪੰਜਾਬੀ ਜਾਗਰਣ, ਲੁਧਿਆਣਾ
ਪੀਏਯੂ ਸਥਿਤ ਆਲ ਇੰਡੀਆ ਰੇਡੀਓ ਦੇ ਆਕਾਸ਼ਵਾਣੀ ਵੱਲੋਂ 14ਵੀਂ ਵਰ੍ਹੇਗੰਢ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਈ ਗਈ। ਸਮਾਗਮ ਸਟੇਸ਼ਨ ਡਾਇਰੈਕਟਰ ਕਰਮਵੀਰ ਕਰਨ ਦੀ ਅਗਵਾਈ ਹੇਠ ਕਰਵਾਇਆ ਗਿਆ, ਜਿਸ ਵਿੱਚ ਸਟੇਸ਼ਨ ਦੇ ਸਮੂਹ ਸਟਾਫ ਨੇ ਸ਼ਿਰਕਤ ਕੀਤੀ। ਸਟੇਸ਼ਨ ਡਾਇਰੈਕਟਰ ਕਰਨ ਨੇ ਕਿਹਾ ਕਿ ਆਕਾਸ਼ਵਾਣੀ ਲੁਧਿਆਣਾ ਨੇ ਆਪਣੇ ਸਫ਼ਰ ਦੇ 13 ਸਾਲ ਪੂਰੇ ਕਰ ਲਏ ਹਨ ਤੇ ਹੁਣ 14ਵੇਂ ਸਾਲ ਵਿੱਚ ਪ੍ਰਵੇਸ਼ ਕਰ ਗਿਆ ਹੈ। ਇਸ ਮੌਕੇ ਸਮੂਹ ਸਟਾਫ ਨੂੰ ਵਧਾਈ ਦਿੰਦਿਆਂ ਕਿਹਾ ਕਿ ਕਿਸੇ ਵੀ ਸੰਸਥਾ ਦੀ ਸਫ਼ਲਤਾ ਪਿੱਛੇ ਉਸ ਨਾਲ ਜੁੜੇ ਹਰ ਵਿਅਕਤੀ ਦੀ ਮਿਹਨਤ, ਲਗਨ ਤੇ ਸਮਰਪਣ ਹੁੰਦਾ ਹੈ। ਉਨ੍ਹਾਂ ਸਟੇਸ਼ਨ ਨਾਲ ਜੁੜੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕਰਦਿਆਂ ਬੀਤੇ ਸਾਲਾਂ ਦੌਰਾਨ ਮਿਲੇ ਤਜਰਬਿਆਂ ਅਤੇ ਸਹਿਯੋਗ ਨੂੰ ਵੀ ਯਾਦ ਕੀਤਾ। ਆਕਾਸ਼ਵਾਣੀ ਨੇ ਹਮੇਸ਼ਾ ਸਰੋਤਿਆਂ ਨਾਲ ਆਪਣਾ ਗੂੜ੍ਹਾ ਰਿਸ਼ਤਾ ਬਣਾਈ ਰੱਖਿਆ ਹੈ ਅਤੇ ਰੇਡੀਓ ਅੱਜ ਵੀ ਜਾਣਕਾਰੀ, ਮਨੋਰੰਜਨ, ਸਿੱਖਿਆ ਅਤੇ ਸਮਾਜਿਕ ਜਾਗਰੂਕਤਾ ਦਾ ਅਹਿਮ ਮਾਧਿਅਮ ਹੈ। ਇਸ ਸਫ਼ਰ ਨੂੰ ਅੱਗੇ ਵਧਾਉਣ ’ਚ ਸਮੁੱਚੀ ਟੀਮ ਦਾ ਯੋਗਦਾਨ ਸ਼ਲਾਘਾਯੋਗ ਹੈ। ਇਸ ਮੌਕੇ ਆਰਜੇ ਸੰਦੀਪ ਕੌਰ, ਆਰਜੇ ਜੈ ਦੀਪ ਸਿੰਘ, ਆਰਜੇ ਕੰਵਲਪ੍ਰੀਤ ਸਿੰਘ, ਆਰਜੇ ਮਨਿੰਦਰ ਕੌਰ, ਆਰਜੇ ਕੁਲਦੀਪ ਸਿੰਘ, ਆਰਜੇ ਅਮਨ ਭਗਤ ਵੋਹਰਾ, ਆਰਜੇ ਗੁਰਵਿੰਦਰ ਸਿੰਘ, ਆਰਜੇ ਸਿਮਰਨ ਕੌਰ, ਆਰਜੇ ਸੋਨੀਆ, ਆਰਜੇ ਵਿਨਾਇਕਾ ਸ਼ਰਮਾ, ਆਰਜੇ ਆਕਾਸ਼ਦੀਪ ਕੁਮਾਰ, ਆਰਜੇ ਪ੍ਰੀਤੀ ਸ਼ਰਮਾ, ਬੀਏ ਰੀਨਾ ਢਿੱਲੋਂ, ਸਰਬਜੀਤ ਲੁਧਿਆਣਵੀ, ਬੀਈ ਨੀਰੂ ਠਾਕੁਰ, ਬੀਈ ਸਰਬਜੀਤ ਕੌਰ, ਬੀਈ ਸਿਮਰਨ ਕੌਰ, ਬੀਈ ਪਰਮਜੀਤ ਸਿੰਘ ਅਰਮਾਨ, ਬੀਏ ਰਾਘਵ ਅਰੋੜਾ, ਇੰਜੀਨੀਅਰ ਕਿਰਪਾਲ ਸਿੰਘ, ਹਰਜਿੰਦਰ ਸਿੰਘ, ਡੀਈਓ ਅਰਜਨ ਇਆਲੀ, ਰਾਹੁਲ ਕੁਮਾਰ ਸਮੇਤ ਹੋਰ ਸਟਾਫ ਮੈਂਬਰ ਹਾਜ਼ਰ ਸਨ।