ਸ਼ਰਧਾ ਨਾਲ ਮਨਾਇਆ ਬਾਬਾ ਵਿਸ਼ਵਕਰਮਾ ਦਿਵਸ ਸ਼ਰਧਾ ’ਤੇ ਸਤਿਕਾਰ ਨਾਲ ਮਨਾਇਆ ਬਾਬਾ ਵਿਸ਼ਵਕਰਮਾ ਦਿਵਸ
Publish Date: Tue, 10 Nov 2026 07:07 PM (IST)
Updated Date: Wed, 11 Nov 2026 04:03 AM (IST)
7 ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ : ਅਮਰਜੀਤ ਸਿੰਘ ਭੁੱਰਜੀ ਅਤੇ ਅਰਵਿੰਦਰ ਸਿੰਘ ਲਾਡੀ ਦੀ ਅਗਵਾਈ ਹੇਠ ਗਿਆਸਪੁਰਾ ਵਿਖੇ ਹਰ ਸਾਲ ਵਾਂਗ ਵਿਸ਼ਵਕਰਮਾ ਦਿਵਸ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਕਾਰੀਗਰਾਂ ਵੱਲੋਂ ਫੈਕਟਰੀ ’ਚ ਮਸ਼ੀਨਾਂ ਅਤੇ ਔਜ਼ਾਰਾਂ ਦੀ ਪੂਜਾ ਕੀਤੀ ਗਈ। ਇਸ ਮੌਕੇ ਬਲਦੇਵ ਸਿੰਘ ਅਨੰਦਪੁਰ ਨੇ ਕਿਹਾ ਕਿ ਸਾਰੀ ਦੁਨੀਆ ਬਾਬਾ ਜੀ ਨੂੰ ਆਪਣਾ ਇਸ਼ਟ ਮੰਨਦੀ ਹੈ। ਇਸ ਦਿਨ ਸਾਰੇ ਔਜਾਰਾਂ ਨੂੰ ਦੁੱਧ ਨਾਲ ਇਸ਼ਨਾਨ ਕਰਵਾ ਕੇ ਉਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਅਸੀਸਾਂ ਮੰਗੀਆਂ ਜਾਂਦੀਆ ਕਿ ਨਵੇਂ ਯੁੱਗ ਦੇ ਹਿਸਾਬ ਨਾਲ ਚੱਲਣ ਦੀ ਸ਼ਕਤੀ ਮਿਲੇ ਤਾਂ ਕਿ ਕਾਮਯਾਬੀ ਦੀਆਂ ਮੰਜ਼ਿਲਾਂ ਛੂਹੀਆਂ ਜਾ ਸਕਣ। ਪ੍ਰਮੁੱਖ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ, ਕਾਰੋਬਾਰ ਦੀ ਤਰੱਕੀ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਵੀ ਕੀਤੀ ਗਈ। ਸਮੂਹ ਕਿਰਤੀਆਂ ਨੂੰ ਬਾਬਾ ਵਿਸ਼ਵਕਰਮਾ ਦਿਵਸ ਦੀ ਮੁਬਾਰਕਵਾਦ ਦਿੰਦੇ ਹੋਏ ਭੁੱਰਜੀ ਅਤੇ ਲਾਡੀ ਨੇ ਇਸ ਦਿਨ ਦੀ ਮਹੱਤਤਾ ’ਤੇ ਵੀ ਚਾਨਣਾ ਪਾਇਆ। ਭਗਵਾਨ ਵਿਸਵਕਰਮਾ ਦੇ ਦਿਖਾਏ ਰਾਹ ’ਤੇ ਚੱਲਦੇ ਹੋਏ ਵਿਸ਼ਵਕਰਮਾ ਭਾਈਚਾਰੇ ਨੇ ਸੱਚੀ-ਸੁੱਚੀ ਕਿਰਤ ਕਰਦਿਆਂ ਭਾਰਤ ਤੇ ਪੰਜਾਬ ਸਮੇਤ ਵਿਸ਼ਵ ਦੇ ਵੱਖ-ਵੱਖ ਖੇਤਰਾਂ ਦੀ ਤਰੱਕੀ ਵਿੱਚ ਅਹਿਮ ਯੋਗਦਾਨ ਪਾਇਆ ਹੈ। ਇਸ ਮੌਕੇ ਅਮਰਜੀਤ ਸਿੰਘ, ਹਰਦੀਪ ਸਿੰਘ, ਸਵਰਨ ਸਿੰਘ, ਬਲਦੇਵ ਸਿੰਘ, ਮਨਵਰ ਸਿੰਘ, ਸਤਵਿੰਦਰ ਸਿੰਘ, ਤਜਿੰਦਰ ਸਿੰਘ, ਈਸ਼ਰ ਸਿੰਘ, ਪਿਆਰਾ ਸਿੰਘ ਹਿਸਾਰ, ਮਨਿੰਦਰ ਕੌਰ, ਸੁਖਵੀਤ ਕੌਰ, ਨਵਜੋਤ ਭੁੱਰਜੀ, ਪ੍ਰੀਤਮ ਕੌਰ, ਨਿਰਮਲ ਭੁੱਰਜੀ, ਮਨਜੀਤ ਕੌਰ ਰੋਪੜ, ਤਨਵੀਰ ਸੈਣੀ, ਸਿਮਰਨਜੀਤ ਕੌਰ, ਆਤਮ ਕੌਰ, ਰਾਜਦੀਪ ਕੌਰ, ਰੁਪਿੰਦਰ ਕੌਰ ਅਤੇ ਸਵਰਨ ਪਾਲ ਸਿੰਘ ਨਾਗੀ ਹਾਜ਼ਰ ਸਨ।