- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
15 ਦਿਨਾਂ ਵਿੱਚ ਜੀਐੱਸਟੀ ਰਿਫੰਡ ਨਾ ਮਿਲਣ 'ਤੇ ਉਦਯੋਗਪਤੀਆਂ ਵੱਲੋਂ ਸੰਘਰਸ਼ ਵਿੱਢਣ ਦਾ ਐਲਾਨ

4 ਨੰਬਰ ਦੀ ਲੀਡ)
-15 ਦਿਨਾਂ ’ਚ ਜੀਐੱਸਟੀ ਰਿਫੰਡ ਨਾ ਮਿਲਣ 'ਤੇ ਸਨਅਤਕਾਰਾਂ ਵੱਲੋਂ ਸੰਘਰਸ਼ ਵਿੱਢਣ ਦਾ ਐਲਾਨ
ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ
ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂਫੈਕਚਰਰਜ਼ ਐਸੋਸੀਏਸ਼ਨ (ਯੂਸੀਪੀਐਮਏ) ਦੇ ਮੈਂਬਰਾਂ ਦੀ ਇਕ ਅਹਿਮ ਮੀਟਿੰਗ ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਸਿੰਘ ਠੁਕਰਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਸਾਈਕਲ ਸਨਅਤ ਨੂੰ ਜੀਐੱਸਟੀ ਰਿਫੰਡ ਨਾ ਮਿਲਣ ਕਾਰਨ ਪੇਸ਼ ਆ ਰਹੀਆਂ ਮੁਸ਼ਕਲਾਂ 'ਤੇ ਗੰਭੀਰ ਵਿਚਾਰ-ਵਟਾਂਦਰਾ ਕੀਤਾ ਗਿਆ। ਸਨਅਤਕਾਰਾਂ ਨੇ 15 ਦਿਨਾਂ ਵਿੱਚ ਜੀਐੱਸਟੀ ਰਿਫ਼ੰਡ ਜਾਰੀ ਨਾ ਹੋਣ ’ਤੇ ਸੰਘਰਸ਼ ਵਿੱਢਣ ਦਾ ਐਲਾਨ ਕੀਤਾ।
ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਠੁਕਰਾਲ ਨੇ ਕਿਹਾ ਕਿ ਸਾਈਕਲ ਸਨਅਤ ਦੀ ਵੱਡੀ ਪੂੰਜੀ ਜੀਐੱਸਟੀ ਰਿਫੰਡ ਦੇ ਰੂਪ ਵਿੱਚ ਫਸੀ ਹੋਈ ਹੈ। ਇਸ ਕਾਰਨ ਸਨਅਤਕਾਰਾਂ ਨੂੰ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਕਈ ਇਕਾਈਆਂ ਦਾ ਕੰਮਕਾਜ ਬੰਦ ਹੋਣ ਦੀ ਕਗਾਰ 'ਤੇ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਦੇ ਹੱਲ ਲਈ ਸਬੰਧਤ ਵਿਭਾਗ ਅਤੇ ਸਰਕਾਰ ਨਾਲ ਕਈ ਵਾਰ ਸੰਪਰਕ ਕੀਤਾ ਜਾ ਚੁੱਕਾ ਹੈ, ਪਰ ਅਜੇ ਤੱਕ ਕੋਈ ਠੋਸ ਹੱਲ ਨਹੀਂ ਨਿਕਲਿਆ।
ਉਨ੍ਹਾਂ ਕਿਹਾ ਕਿ ਰਿਫੰਡ ਜਾਰੀ ਨਾ ਹੋਣ ਕਾਰਨ ਸਨਅਤਕਾਰਾਂ ਦੀ ਕਾਰੋਬਾਰੀ ਪੂੰਜੀ ਰੁਕ ਗਈ ਹੈ, ਜਿਸ ਨਾਲ ਉਤਪਾਦਨ ਅਤੇ ਰੋਜ਼ਾਨਾ ਦੇ ਕਾਰੋਬਾਰ 'ਤੇ ਮਾੜਾ ਅਸਰ ਪੈ ਰਿਹਾ ਹੈ। ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਨੇ ਸਰਕਾਰ ਪ੍ਰਤੀ ਰੋਸ ਜ਼ਾਹਰ ਕਰਦਿਆਂ ਐਲਾਨ ਕੀਤਾ ਕਿ ਜੇਕਰ ਅਗਲੇ 15 ਦਿਨਾਂ ਦੇ ਅੰਦਰ ਜੀਐੱਸਟੀ ਰਿਫੰਡ ਜਾਰੀ ਨਾ ਕੀਤੇ ਗਏ ਤਾਂ ਸਨਅਤਕਾਰ ਆਪਣੇ ਹੱਕਾਂ ਲਈ ਸੰਘਰਸ਼ ਸ਼ੁਰੂ ਕਰਨਗੇ।
ਇਸ ਮੌਕੇ ਗੌਰਵ ਸੂਦ, ਅਮਰੀਕ ਸਿੰਘ ਘੜਿਆਲ, ਸੁਮੇਸ਼ ਕੋਛੜ, ਪਵਨ ਢੰਡ, ਦਿਨੇਸ਼ ਗੋਗੀਆ, ਹਰਦੀਪ ਸਿੰਘ ਸੋਹਲ, ਵਿੱਕੀ ਦੁਰਗਾ, ਸਵਿੰਦਰ ਸਿੰਘ ਹੂੰਝਣ, ਗੁਰਮੀਤ ਸਿੰਘ ਡਿੰਪਲ, ਵਿਨੋਦ ਕਪਿਲਾ, ਅਸ਼ੋਕ ਪੱਬੀ, ਸੁਰਿੰਦਰ ਸਿੰਘ, ਸੁਖਚੈਨ ਸਿੰਘ, ਲਖਵਿੰਦਰ ਸਿੰਘ ਲਾਲੀ, ਕੁਲਦੀਪ ਸਿੰਘ ਸੰਧੂ, ਬਲਬੀਰ ਸਿੰਘ ਅਤੇ ਬਲਦੇਵ ਸਿੰਘ ਮਠਾੜੂ ਸਮੇਤ ਹੋਰ ਮੈਂਬਰ ਹਾਜ਼ਰ ਸਨ।