- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਹਿਮ ਖ਼ਬਰ-ਬਾਬਾ ਵਿਸ਼ਵਕਰਮਾ ਜੀ ਦੇ ਨਾਮ 'ਤੇ ਲੁਧਿਆਣਾ ਵਿੱਚ ਬਣੇ ਟੈਕਨੀਕਲ ਯੂਨੀਵਰਸਿਟੀ-ਬਾਵਾ

-ਬਾਬਾ ਵਿਸ਼ਵਕਰਮਾ ਕੌਮਾਂਤਰੀ ਫਾਊਂਡੇਸ਼ਨ ਨੇ ਮਨਾਇਆ ਵਿਸ਼ਵਕਰਮਾ ਦਿਵਸ
28)
ਰਵੀ ਭਾਟੀਆ, ਪੰਜਾਬੀ ਜਾਗਰਣ, ਲੁਧਿਆਣਾ/ਸਾਹਨੇਵਾਲ
ਹਲਕਾ ਦੱਖਣੀ ਵਿੱਚ ਬੇਗੋਆਣਾ ਰੋਡ ਸਾਈ ਮੰਦਰ ਵਿਖੇ ਕਿਰਤੀਆਂ ਦੇ ਦੇਵਤਾ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਉਤਸਵ ਮਠਿਆਈਆਂ ਵੰਡ ਕੇ ਵਿਸ਼ਵਕਰਮਾ ਜੀ ਦਾ ਗੁਣਗਾਨ ਕਰਕੇ ਬਾਬਾ ਵਿਸ਼ਵਕਰਮਾ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਫਾਊਂਡਰ ਤੇ ਮੁੱਖ ਸਰਪ੍ਰਸਤ ਕ੍ਰਿਸ਼ਨ ਕੁਮਾਰ ਬਾਵਾ ਅਤੇ ਮੰਦਰ ਕਮੇਟੀ ਦੇ ਮੁਖੀ ਵਰਿੰਦਰ ਭੱਲਾ ਦੀ ਅਗਵਾਈ ਹੇਠ ਮਨਾਇਆ।• ਇਸ ਸਮੇਂ ਗੁਰਨਾਮ ਸਿੰਘ ਕਲੇਰ ਜਨਰਲ ਸਕੱਤਰ (ਓਬੀਸੀ) ਪੰਜਾਬ, ਬੀਬੀ ਮਨਜੀਤ ਕੌਰ ਸਰੋਏ, ਮਾਸਟਰ ਹਰੀਦੇਵ ਬਾਵਾ, ਬੀਬੀ ਮਮਤਾ ਰਾਣੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਬਾਵਾ ਨੇ ਮੰਗ ਕੀਤੀ ਕਿ ਬਾਬਾ ਵਿਸ਼ਵਕਰਮਾ ਜੀ ਦੇ ਨਾਮ 'ਤੇ ਲੁਧਿਆਣਾ ਦੇ ਸਨਅਤੀ ਖੇਤਰ ਹਲਕਾ ਦੱਖਣੀ ਵਿਖੇ ਟੈਕਨੀਕਲ ਯੂਨੀਵਰਸਿਟੀ ਬਣਾਈ ਜਾਵੇ। ਇਸ ਸਮੇਂ ਬੋਲਦੇ ਸ਼੍ਰੀ ਬਾਵਾ ਅਤੇ ਭੱਲਾ ਨੇ ਕਿਹਾ ਕਿ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਉਤਸਵ ਕਿਰਤੀਆਂ ਦੇ ਔਜ਼ਾਰਾਂ ਦੀ ਪੂਜਾ ਕਰਕੇ ਜਿੱਥੇ-ਜਿੱਥੇ ਵੀ ਭਾਰਤ ਦੇ ਲੋਕ ਵੱਸਦੇ ਹਨ, ਵਿਸ਼ਵ ਪੱਧਰ 'ਤੇ ਮਨਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਇਤਿਹਾਸ ਵਿੱਚ ਇਹ ਵੀ ਆਉਂਦਾ ਹੈ ਕਿ ਸੋਨੇ ਦੀ ਲੰਕਾ ਵੀ ਬਾਬਾ ਵਿਸ਼ਵਕਰਮਾ ਜੀ ਨੇ ਤਿਆਰ ਕੀਤੀ ਸੀ। ਸੂਈ ਤੋਂ ਲੈ ਕੇ ਜਹਾਜ ਤੱਕ ਸਭ ਬਾਬਾ ਵਿਸ਼ਵਕਰਮਾ ਜੀ ਦੀ ਹੀ ਦੇਣ ਹੈ। ਬਾਵਾ ਨੇ ਕਿਹਾ ਕਿ ਲੁਧਿਆਣਾ ਦੇ ਹਲਕਾ ਦੱਖਣੀ ਵਿੱਚ ਨਾਰਥ ਇੰਡੀਆ ਦੀਆਂ ਪ੍ਰਮੁੱਖ ਸਨਅਤਾਂ ਹਨ ਜੋ ਸਾਡੇ ਲਈ ਮਾਣ ਵਾਲੀ ਗੱਲ ਹੈ, ਜਿਨਾਂ ਨੇ ਭਾਰਤ ਦੀ ਪਛਾਣ ਦੁਨੀਆਂ ਵਿੱਚ ਬਣਾਉਣ ਲਈ ਅਹਿਮ ਰੋਲ ਅਦਾ ਕੀਤਾ ਹੈ ਪਰ ਲੋੜ ਹੈ ਇਸ ਹਲਕੇ ਦੇ ਸਰਬਪੱਖੀ ਵਿਕਾਸ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਤਾਂ ਕਿ ਵਿਦੇਸ਼ੀ ਵਿਉਪਾਰੀ ਚੰਗਾ ਪ੍ਰਭਾਵ ਲੈ ਕੇ ਜਾਣ ਅਤੇ ਵਪਾਰ ਵਿੱਚ ਵਾਧਾ ਹੋਵੇ। ਸਭ ਤੋਂ ਵੱਧ ਟੈਕਸ ਦੇਣ ਵਾਲਾ ਹਲਕਾ ਵਿਕਾਸ ਪੱਖੋਂ ਸਭ ਤੋਂ ਪਿੱਛੇ ਹੈ। ਇਸ ਸਮੇਂ ਪਰਮਾਤਮਾ ਤਿਵਾੜੀ, ਸ਼ੰਕਰ ਭੱਲਾ, ਅਮਿਤ ਕੁਮਾਰ, ਪਿੰਕੀ ਭੱਲਾ, ਵਿਜੇ ਲਕਸ਼ਮੀ, ਰਾਜ ਰਾਣੀ, ਵੀਨਾ ਰਾਣੀ, ਗੌਰਵੀ ਸਰੋਏ ਆਦਿ ਹਾਜ਼ਰ ਸਨ।