- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੀਵਾਲੀ ਦੇ ਤਿਉਹਾਰ ਦੌਰਾਨ ਅੱਗ ਲੱਗਣ ਦੀਆਂ ਸੰਭਾਵਿਤ ਘਟਨਾਵਾਂ ਨਾਲ ਨਜਿੱਠਣ ਲਈ ਨਗਰ ਨਿਗਮ ਲੁਧਿਆਣਾ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਦੀਵਾਲੀ ਦੀ ਰਾਤ ਸ਼ਹਿਰ ਦੇ ਵੱਖ-ਵੱਖ ਫਾਇਰ ਸਟੇਸ਼ਨਾਂ ’ਤੇ 125 ਤੋਂ ਵੱਧ ਫਾਇਰਫਾਈਟਰ ਤਾਇਨਾਤ ਰਹਿਣਗੇ। ਇਸ ਤੋਂ ਇਲਾਵਾ 30 ਫਾਇਰ ਟੈਂਡਰ ਅਤੇ ਹੋਰ ਆਧੁਨਿਕ ਮਸ਼ੀਨਰੀ ਵੀ ਐਮਰਜੈਂਸੀ ਨਾਲ ਨਜਿੱਠਣ ਲਈ ਤਿਆਰ ਰੱਖੀ ਗਈ ਹੈ।

ਸਰਬਜੀਤ ਲੁਧਿਆਣਵੀ, ਪੰਜਾਬੀ ਜਾਗਰਣ ਲੁਧਿਆਣਾ : ਦੀਵਾਲੀ ਦੇ ਤਿਉਹਾਰ ਦੌਰਾਨ ਅੱਗ ਲੱਗਣ ਦੀਆਂ ਸੰਭਾਵਿਤ ਘਟਨਾਵਾਂ ਨਾਲ ਨਜਿੱਠਣ ਲਈ ਨਗਰ ਨਿਗਮ ਲੁਧਿਆਣਾ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਦੀਵਾਲੀ ਦੀ ਰਾਤ ਸ਼ਹਿਰ ਦੇ ਵੱਖ-ਵੱਖ ਫਾਇਰ ਸਟੇਸ਼ਨਾਂ ’ਤੇ 125 ਤੋਂ ਵੱਧ ਫਾਇਰਫਾਈਟਰ ਤਾਇਨਾਤ ਰਹਿਣਗੇ। ਇਸ ਤੋਂ ਇਲਾਵਾ 30 ਫਾਇਰ ਟੈਂਡਰ ਅਤੇ ਹੋਰ ਆਧੁਨਿਕ ਮਸ਼ੀਨਰੀ ਵੀ ਐਮਰਜੈਂਸੀ ਨਾਲ ਨਜਿੱਠਣ ਲਈ ਤਿਆਰ ਰੱਖੀ ਗਈ ਹੈ। ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਅਤੇ ਨਗਰ ਨਿਗਮ ਕਮਿਸ਼ਨਰ ਡਾ. ਅੰਕੁਰ ਮਹਿੰਦਰੂ ਨੇ ਸ਼ਹਿਰ ਵਾਸੀਆਂ ਨੂੰ ਸੁਰੱਖਿਅਤ ਅਤੇ ਖੁਸ਼ਹਾਲ ਦੀਵਾਲੀ ਮਨਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੂੰ ਫਾਇਰ ਸੇਫਟੀ ਸੂਟਾਂ ਸਮੇਤ ਹੋਰ ਲੋੜੀਂਦੇ ਸੁਰੱਖਿਆ ਉਪਕਰਨ ਮੁਹੱਈਆ ਕਰਵਾਏ ਗਏ ਹਨ। ਏਡੀਐਫਓ ਜਸਵਿੰਦਰ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਫਾਇਰ ਸਟੇਸ਼ਨਾਂ ਵਿੱਚ ਕੁੱਲ 30 ਫਾਇਰ ਟੈਂਡਰ ਤਾਇਨਾਤ ਕੀਤੇ ਗਏ ਹਨ। ਇਨ੍ਹਾਂ ਵਿੱਚ 56 ਮੀਟਰ ਉੱਚੀ ਟਰਨਟੇਬਲ ਲੈਡਰ, ਰੈਸਕਿਊ ਵੈਨਾਂ, ਛੋਟੇ ਫਾਇਰ ਟੈਂਡਰ ਅਤੇ ਹੋਰ ਸਾਜ਼ੋ-ਸਾਮਾਨ ਸ਼ਾਮਲ ਹੈ। ਐਮਰਜੈਂਸੀ ਦੌਰਾਨ ਫਾਇਰ ਟੈਂਡਰਾਂ ਵਿੱਚ ਪਾਣੀ ਭਰਨ ਦੀ ਸਹੂਲਤ ਲਈ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਟਿਊਬਵੈੱਲਾਂ ’ਤੇ ਜਨਰੇਟਰ ਸੈੱਟ ਵੀ ਲਗਾਏ ਗਏ ਹਨ। ਇਸ ਦੇ ਨਾਲ ਹੀ ਲੋੜ ਅਨੁਸਾਰ ਸਟਾਫ਼ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਮੇਅਰ ਅਤੇ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਦੀਵਾਲੀ ਮੌਕੇ ਘਰਾਂ ਦੀਆਂ ਛੱਤਾਂ ’ਤੇ ਹੌਜ਼ਰੀ ਦਾ ਸਾਮਾਨ, ਪੁਰਾਣੇ ਕੱਪੜੇ, ਫਰਨੀਚਰ ਜਾਂ ਹੋਰ ਜਲਣਸ਼ੀਲ ਵਸਤਾਂ ਨਾ ਰੱਖੀਆਂ ਜਾਣ, ਤਾਂ ਜੋ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ। ਉਨ੍ਹਾਂ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਦੇ ਹੁਕਮਾਂ ਅਨੁਸਾਰ ਰਾਤ 8 ਵਜੇ ਤੋਂ 10 ਵਜੇ ਤੱਕ ਹੀ ਪਟਾਕੇ ਚਲਾਉਣ ਦੀ ਅਪੀਲ ਵੀ ਕੀਤੀ। ਤੁਰੰਤ ਕਾਰਵਾਈ ਲਈ ਆਰਜ਼ੀ ਫਾਇਰ ਸਟੇਸ਼ਨ ਬਣਨਗੇ ਸ਼ਹਿਰ ਵਿੱਚ ਪਹਿਲਾਂ ਤੋਂ ਮੌਜੂਦ ਛੇ ਫਾਇਰ ਸਟੇਸ਼ਨਾਂ ਤੋਂ ਇਲਾਵਾ ਦੀਵਾਲੀ ਦੀ ਰਾਤ ਵੱਖ-ਵੱਖ ਥਾਵਾਂ ’ਤੇ ਆਰਜ਼ੀ ਫਾਇਰ ਸਟੇਸ਼ਨ ਵੀ ਸਥਾਪਤ ਕੀਤੇ ਜਾਣਗੇ। ਇਨ੍ਹਾਂ ਦਾ ਮਕਸਦ ਅੱਗ ਲੱਗਣ ਦੀ ਸੂਚਨਾ ਮਿਲਣ ’ਤੇ ਫਾਇਰ ਬ੍ਰਿਗੇਡ ਦੀ ਟੀਮ ਨੂੰ ਘੱਟ ਤੋਂ ਘੱਟ ਸਮੇਂ ਵਿੱਚ ਮੌਕੇ ’ਤੇ ਪਹੁੰਚਾਉਣਾ ਹੈ। ਆਰਜ਼ੀ ਫਾਇਰ ਸਟੇਸ਼ਨ ਸਮਰਾਲਾ ਚੌਕ, ਸ਼ੇਰਪੁਰ ਚੌਕ, ਜਲੰਧਰ ਬਾਈਪਾਸ ਅਤੇ ਵੇਰਕਾ ਮਿਲਕ ਪਲਾਂਟ ਨੇੜੇ ਬਣਾਏ ਜਾਣਗੇ। ਫਾਇਰ ਬ੍ਰਿਗੇਡ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਲੱਗਣ ਦੀ ਸਥਿਤੀ ਵਿੱਚ ਸ਼ਹਿਰ ਵਾਸੀ 0161-101 ਨੰਬਰ ਤੋਂ ਇਲਾਵਾ ਆਪਣੇ ਨੇੜਲੇ ਫਾਇਰ ਸਟੇਸ਼ਨ ਨਾਲ ਵੀ ਸੰਪਰਕ ਕਰ ਸਕਦੇ ਹਨ। --- ਫਾਇਰ ਬ੍ਰਿਗੇਡ ਦੇ ਮਹੱਤਵਪੂਰਨ ਸੰਪਰਕ ਨੰਬਰ ਫਾਇਰ ਬ੍ਰਿਗੇਡ ਹੈੱਡਕੁਆਰਟਰ : 0161-2749111, 2750764, 2750765 ਗਿੱਲ ਰੋਡ ਫਾਇਰ ਸਟੇਸ਼ਨ : 0161-2531600 ਫੋਕਲ ਪੁਆਇੰਟ ਫਾਇਰ ਸਟੇਸ਼ਨ : 0161-2670101 ਸੁੰਦਰ ਨਗਰ ਫਾਇਰ ਸਟੇਸ਼ਨ : 0161-2621651 ਹੈਬੋਵਾਲ ਫਾਇਰ ਸਟੇਸ਼ਨ : 0161-2305101 ਤਾਜਪੁਰ ਰੋਡ ਫਾਇਰ ਸਟੇਸ਼ਨ : 9056694940 ਏਡੀਐੱਫਓ ਜਸਵਿੰਦਰ ਸਿੰਘ : 8360032550 ਐੱਫਐੱਸਓ ਕਰਤਾਰ ਸਿੰਘ (ਹੈੱਡਕੁਆਰਟਰ) : 9041204071 ਐੱਸਐੱਫਓ ਦਿਨੇਸ਼ ਕੁਮਾਰ (ਹੈੱਡਕੁਆਰਟਰ) : 9876185858 ਐੱਸਐੱਫਓ ਰਾਜਨ ਸਿੰਘ (ਗਿੱਲ ਰੋਡ) : 9781815397 ਐੱਫਐੱਸਓ ਸੁਖਵਿੰਦਰ ਸਿੰਘ (ਸੁੰਦਰ ਨਗਰ, ਫੋਕਲ ਪੁਆਇੰਟ ਅਤੇ ਤਾਜਪੁਰ ਰੋਡ) : 8847252064