- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੀਏਯੂ. ਦੇ ਪੌਦਾ ਰੋਗ ਵਿਗਿਆਨੀਆਂ ਨੇ ਕੌਮੀ ਕਾਨਫਰੰਸਾਂ ’ਚ ਮਾਰੀਆਂ ਮੱਲਾਂ

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ
ਪੀਏਯੂ. ਦੇ ਪੌਦਾ ਰੋਗ ਵਿਗਿਆਨ ਵਿਭਾਗ ਦੇ ਮਾਹਿਰਾਂ ਅਤੇ ਵਿਦਿਆਰਥੀਆਂ ਨੇ ਹਾਲ ਹੀ ਵਿੱਚ ਹੋਈਆਂ ਦੋ ਕੌਮੀ ਕਾਨਫਰੰਸਾਂ ਦੌਰਾਨ ਸ਼ਾਨਦਾਰ ਪ੍ਰਾਪਤੀਆਂ ਕਰਕੇ ਯੂਨੀਵਰਸਿਟੀ ਦਾ ਨਾਮ ਰੌਸ਼ਨ ਕੀਤਾ। ਆਈਸੀਏਆਰ.-ਸੀਪੀਆਰਆਈ., ਸ਼ਿਮਲਾ ਵਿਖੇ ਸਥਿਰ ਖੇਤੀਬਾੜੀ, ਭੋਜਨ ਸੁਰੱਖਿਆ ਅਤੇ ਵਾਤਾਵਰਨ ਸੰਭਾਲ ਲਈ ਪੌਦਾ ਸਿਹਤ ਬਾਰੇ ਨਵੀਂ ਪੀੜ੍ਹੀ ਦੀ ਪਹੁੰਚ ਵਿਸ਼ੇ ’ਤੇ ਕਰਵਾਈ ਕੌਮੀ ਕਾਨਫਰੰਸ ਵਿੱਚ ਡਾ. ਜਗਜੀਤ ਸਿੰਘ ਲੋਰੇ ਨੂੰ ਝੋਨੇ ਦੇ ਝੁਲਸ ਰੋਗ ਬਾਰੇ ਵਿਸ਼ੇਸ਼ ਭਾਸ਼ਣ ਦੇਣ ਲਈ ਸੱਦਾ ਦਿੱਤਾ ਗਿਆ। ਇਸ ਦੌਰਾਨ ਕੁਮਾਰੀ ਪ੍ਰਿਅੰਕਾ ਨੇਗੀ ਨੂੰ 11 ਹਜ਼ਾਰ ਰੁਪਏ ਦਾ ਡਾ. ਐੱਸਐੱਸ ਕੰਗ ਸਰਵੋਤਮ ਥੀਸਿਸ ਐਵਾਰਡ ਅਤੇ ਕੁਮਾਰੀ ਸੁਅਇਸ਼ਾ ਨੂੰ ਐੱਮਜੇ. ਨਰਸਿੰਮਹਨ ਮੈਰਿਟ ਐਵਾਰਡ ਮਿਲਿਆ। ਡਾ. ਅੰਬਿਕਾ ਰੁਤੇਲਾ ਅਤੇ ਉਨ੍ਹਾਂ ਦੀ ਖੋਜ ਟੀਮ ਨੂੰ ਸਰਬੋਤਮ ਮੌਖਿਕ ਪੇਪਰ ਪੇਸ਼ਕਾਰੀ ਪੁਰਸਕਾਰ ਮਿਲਿਆ, ਜਦਕਿ ਡਾ. ਹਰਪ੍ਰੀਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਡਾ. ਵਨੀਤ ਕੁਮਾਰ ਅਤੇ ਡਾ. ਰਿਤੂ ਬਾਲਾ ਨੂੰ ਵੀ ਵਿਸ਼ੇਸ਼ ਸਨਮਾਨ ਮਿਲੇ। ਇਸੇ ਤਰ੍ਹਾਂ ਕਸ਼ਮੀਰ ਯੂਨੀਵਰਸਿਟੀ, ਸ੍ਰੀਨਗਰ ਵਿਖੇ ਹੋਈ ਕੌਮੀ ਕਾਨਫਰੰਸ ਵਿੱਚ ਪੀਐੱਚਡੀ. ਖੋਜਾਰਥੀ ਡਾ. ਨਵਦੀਪ ਸਿੰਘ ਨੂੰ 6 ਹਜ਼ਾਰ ਰੁਪਏ ਦਾ ਪੀਆਰ. ਵਰਮਾ ਸਰਵੋਤਮ ਥੀਸਿਸ ਐਵਾਰਡ ਤੇ ਆਰਜੂ ਰਾਣੀ ਨੂੰ ਐੱਮਐੱਸਸੀ. ਥੀਸਿਸ ਐਵਾਰਡ ਪ੍ਰਦਾਨ ਕੀਤਾ।