- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੀਏਯੂ ਦੇ ਸੰਜੇ ਕੁਮਾਰ ਨੂੰ ‘ਮਨੀਹਾਰ ਸਰਵੋਤਮ ਥੀਸਿਸ ਐਵਾਰਡ’

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪਲਾਂਟ ਬਰੀਡਿੰਗ ਐਂਡ ਜੈਨੇਟਿਕਸ ਵਿਭਾਗ ਦੇ ਪੋਸਟ ਗ੍ਰੈਜੂਏਟ ਵਿਦਿਆਰਥੀ ਸੰਜੇ ਕੁਮਾਰ ਨੇ ਪਹਿਲੀ ਅੰਤਰਰਾਸ਼ਟਰੀ ਮੱਕੀ ਕਾਨਫਰੰਸ-2026 ਦੌਰਾਨ ‘ਮਨੀਹਾਰ ਸਰਬੋਤਮ ਥੀਸਿਸ ਐਵਾਰਡ’ (ਐੱਮਐੱਸਸੀ.) ਜਿੱਤ ਕੇ ਯੂਨੀਵਰਸਿਟੀ ਦਾ ਮਾਣ ਵਧਾਇਆ ਹੈ। ਇਹ ਕਾਨਫਰੰਸ 2 ਤੋਂ 4 ਨਵੰਬਰ ਤੱਕ ਮੱਕੀ ਤਕਨਾਲੋਜਿਸਟ ਐਸੋਸੀਏਸ਼ਨ ਆਫ ਇੰਡੀਆ ਵੱਲੋਂ ਹੈਦਰਾਬਾਦ ਵਿਖੇ ਕਰਵਾਈ। ਸੰਜੇ ਕੁਮਾਰ ਨੇ ਆਪਣੀ ਖੋਜ ਡਾ. ਰੁਮੇਸ਼ ਰੰਜਨ ਦੀ ਅਗਵਾਈ ਹੇਠ ਕੀਤੀ। ਉਨ੍ਹਾਂ ਦੀ ਖੋਜ ਦਾ ਵਿਸ਼ਾ ਮੱਕੀ ਦੀ ਫ਼ਸਲ ਵਿੱਚ ਪਾਣੀ ਦੇ ਜਮਾਅ ਨੂੰ ਸਹਿਣ ਕਰਨ ਦੀ ਸਮਰੱਥਾ ਨਾਲ ਸਬੰਧਤ ਜੀਨੋਮਿਕ ਖੇਤਰਾਂ ਦੀ ਪਛਾਣ ਕਰਨਾ ਸੀ। ਇਹ ਖੋਜ ਜਲਵਾਯੂ ਅਨੁਕੂਲ ਮੱਕੀ ਦੀਆਂ ਕਿਸਮਾਂ ਵਿਕਸਿਤ ਕਰਨ ’ਚ ਸਹਾਈ ਹੋ ਸਕਦੀ ਹੈ। ਕਾਨਫਰੰਸ ’ਚ ਵਿਸ਼ਵ ਖੁਰਾਕ ਪੁਰਸਕਾਰ ਜੇਤੂ ਡਾ. ਐੱਸਕੇ. ਵਾਸਲ ਅਤੇ ਪਦਮ ਭੂਸ਼ਣ ਡਾ. ਆਰਐੱਸ. ਪਰੌਦਾ ਸਮੇਤ ਕਈ ਪ੍ਰਮੁੱਖ ਵਿਗਿਆਨੀ ਮੌਜੂਦ ਸਨ। ਸੰਜੇ ਦੀ ਗੈਰ-ਮੌਜੂਦਗੀ ਵਿੱਚ ਡਾ. ਸੁਰਿੰਦਰ ਕੇ. ਸੰਧੂ ਨੇ ਉਨ੍ਹਾਂ ਵੱਲੋਂ ਪੁਰਸਕਾਰ ਪ੍ਰਾਪਤ ਕੀਤਾ। ਪੀਏਯੂ ਦੇ ਉਪ-ਕੁਲਪਤੀ ਡਾ. ਹਰਵਿੰਦਰ ਸਿੰਘ ਧਾਲੀਵਾਲ, ਖੋਜ ਨਿਰਦੇਸ਼ਕ ਡਾ. ਅਜਮੇਰ ਸਿੰਘ ਧੱਟ ਤੇ ਡਾ. ਸੰਧੂ ਨੇ ਸੰਜੇ ਕੁਮਾਰ ਤੇ ਉਨ੍ਹਾਂ ਦੇ ਖੋਜ ਨਿਰਦੇਸ਼ਕ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹੀਆਂ ਖੋਜਾਂ ਪੰਜਾਬ ਵਿੱਚ ਝੋਨੇ ਹੇਠੋਂ ਰਕਬਾ ਕੱਢ ਕੇ ਮੱਕੀ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ’ਚ ਅਹਿਮ ਭੂਮਿਕਾ ਨਿਭਾਉਣਗੀਆਂ।