- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਓਰੀਐਂਟ ਕਾਨਵੈਂਟ ਸਕੂਲ ਵਿਖੇ ਰੋਗ ਨਿਵਾਰਣ ਕੈਂਪ ਲਾਇਆ

25)
ਰਵੀ ਬਿਡਲਾ, ਪੰਜਾਬੀ ਜਾਗਰਣ, ਲੁਧਿਆਣਾ
ਸਿਹਤਮੰਦ ਤੇ ਸੰਤੁਲਿਤ ਜੀਵਨ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਤੇ ਰੋਜ਼ਾਨਾ ਜੀਵਨ ਵਿੱਚ ਯੋਗ ਦੀ ਮਹੱਤਤਾ ਪ੍ਰਤੀ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ਓਰੀਐਂਟ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਬੰਧਕੀ ਕਮੇਟੀ ਤੇ ਸਮੂਹ ਸਟਾਫ਼ ਮੈਂਬਰਾਂ ਨੇ ਉਤਸ਼ਾਹ ਨਾਲ ਯੋਗ ਤੇ ਰੋਗ ਨਿਵਾਰਣ ਕੈਂਪ ’ਚ ਹਿੱਸਾ ਲਿਆ। ਇਸ ਮੌਕੇ ਸਕੂਲ ਦੇ ਚੇਅਰਮੈਨ ਵਿਕਰਮ ਸ਼ਰਮਾ, ਐਮਡੀ ਸ਼ਾਰਦਾ ਸ਼ਰਮਾ ਤੇ ਸ਼ੁਭਮ ਸ਼ਰਮਾ, ਡਾਇਰੈਕਟਰ ਡਾ. ਸ਼੍ਰੁਤੀ ਸ਼ਰਮਾ ਤੇ ਪ੍ਰਿੰਸੀਪਲ ਲਕਸ਼ਮੀ ਠਾਕੁਰ ਚੌਹਾਨ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਹ ਉਪਰਾਲਾ ਸਰੀਰਕ ਤੰਦਰੁਸਤੀ, ਮਾਨਸਿਕ ਸ਼ਾਂਤੀ ਤੇ ਸਿਹਤਮੰਦ ਜੀਵਨ-ਸ਼ੈਲੀ ਨੂੰ ਉਤਸ਼ਾਹਿਤ ਕਰਨ ਪ੍ਰਤੀ ਸਕੂਲ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਸ ਕੈਂਪ ਦਾ ਆਯੋਜਨ ਨੰਦੀ ਬਾਬਾ ਜੀ ਤੇ ਉਨ੍ਹਾਂ ਦੀ ਟੀਮ, ਯੋਗ ਪਰਿਵਾਰ ਸਮਿਤੀ, ਰੱਖ ਬਾਗ, ਲੁਧਿਆਣਾ ਵੱਲੋਂ ਕੀਤਾ। ਕੈਂਪ ਦੌਰਾਨ ਯੋਗ ਦੀ ਮਹੱਤਤਾ, ਸਰੀਰਕ ਤੰਦਰੁਸਤੀ, ਮਾਨਸਿਕ ਸ਼ਾਂਤੀ ਤੇ ਕੁਦਰਤੀ ਜੀਵਨ-ਸ਼ੈਲੀ ਬਾਰੇ ਜਾਗਰੂਕਤਾ ਫੈਲਾਈ ਗਈ। ਸਾਰੇ ਭਾਗੀਦਾਰਾਂ ਨੇ ਉਤਸ਼ਾਹ ਨਾਲ ਯੋਗ ਅਭਿਆਸ ਕੀਤਾ ਤੇ ਸਿਹਤਮੰਦ ਤੇ ਸਕਾਰਾਤਮਕ ਜੀਵਨ ਅਪਣਾਉਣ ਦਾ ਸੰਕਲਪ ਲਿਆ। ਇਸ ਮੌਕੇ ਸਕੂਲ ਪ੍ਰਬੰਧਕਾਂ ਨੇ ਯੋਗ ਪਰਿਵਾਰ ਸੰਮਤੀ ਤੇ ਨੰਦੀ ਬਾਬਾ ਜੀ ਦੀ ਸਮੁੱਚੀ ਟੀਮ ਦਾ ਦਿਲੋਂ ਧੰਨਵਾਦ ਕੀਤਾ। ਯੋਗ ਸਿਰਫ਼ ਕਸਰਤ ਦਾ ਸਾਧਨ ਨਹੀਂ, ਸਗੋਂ ਸਿਹਤਮੰਦ, ਸੰਤੁਲਿਤ ਤੇ ਅਨੁਸ਼ਾਸਿਤ ਜੀਵਨ ਜਿਊਣ ਦੀ ਇਕ ਉੱਤਮ ਕਲਾ ਹੈ।•