- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਤ ਸੰਮੇਲਨ ਅਤੇ ਸਮੂਹਿਕ ਵਿਆਹਾਂ ਦੀ ਪ੍ਰਚਾਰ ਸਮੱਗਰੀ ਜਾਰੀ

ਰਾਣਾ ਮੱਲ ਤੇਜੀ, ਪੰਜਾਬੀ ਜਾਗਰਣ, ਲੁਧਿਆਣਾ
ਪਿੰਡ ਆਲੋਵਾਲ ਸਥਿਤ ਗੁਰਦੁਆਰਾ ਸਿੰਘਾਂ ਸ਼ਹੀਦਾਂ, ਡੇਰਾ ਬਾਬਾ ਜਰਨੈਲ ਸਿੰਘ ਵਿਖੇ ਸੰਤ ਸੰਮੇਲਨ ਤੇ ਗਰੀਬ ਲੋੜਵੰਦ ਧੀਆਂ ਦੇ ਸਮੂਹਿਕ ਵਿਆਹ ਕਰਵਾਏ ਜਾ ਰਹੇ ਹਨ। ਪ੍ਰਚਾਰ ਸਮੱਗਰੀ ਜਾਰੀ ਕਰਨ ਮੌਕੇ ਬਾਬਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਧਾਰਮਿਕ ਸਮਾਗਮਾਂ ਦੀ ਸ਼ੁਰੂਆਤ 20 ਨਵੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੀ ਸ਼ੁਰੂਆਤ ਨਾਲ ਹੋਵੇਗੀ। 21 ਨੂੰ ਸਵੇਰੇ 9 ਵਜੇ ਗੁਰਦੁਆਰਾ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ, ਜਿਸ ਵਿੱਚ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਸੰਗਤ ਸ਼ਾਮਲ ਹੋਵੇਗੀ। 22 ਨੂੰ ਨਿਸ਼ਾਨ ਸਾਹਿਬ ਝੁਲਾਉਣ ਦੀ ਰਸਮ ਤੋਂ ਬਾਅਦ ਸੰਤ ਸੰਮੇਲਨ ਕਰਵਾਇਆ ਜਾਵੇਗਾ। ਇਸ ਦੌਰਾਨ 31 ਲੋੜਵੰਦ ਤੇ ਗਰੀਬ ਪਰਿਵਾਰਾਂ ਦੀਆਂ ਕੁੜੀਆਂ ਦੇ ਅਨੰਦ ਕਾਰਜ ਗੁਰਮਰਿਆਦਾ ਅਨੁਸਾਰ ਕਰਵਾਏ ਜਾਣਗੇ। ਨਵ-ਵਿਆਹੁਤਾ ਜੋੜਿਆਂ ਨੂੰ ਘਰੇਲੂ ਵਰਤੋਂ ਦਾ ਸਾਮਾਨ ਵੀ ਡੇਰੇ ਵੱਲੋਂ ਦਿੱਤਾ ਜਾਵੇਗਾ। 23 ਨਵੰਬਰ ਨੂੰ ਸਵ. ਮਾਤਾ ਪ੍ਰਕਾਸ਼ ਕੌਰ ਦੀ ਬਰਸੀ ਨੂੰ ਸਮਰਪਿਤ ਪੇਂਡੂ ਖੇਡ ਮੇਲਾ ਕਰਵਾਇਆ ਜਾਵੇਗਾ, ਜਦਕਿ 24 ਨਵੰਬਰ ਨੂੰ ਕੁੜੀਆਂ ਦੀਆਂ ਕਲੱਬਾਂ ਦੇ ਆਲ ਓਪਨ ਕਬੱਡੀ ਮੈਚ, ਇਨਾਮ ਵੰਡ ਸਮਾਗਮ ਤੇ ਸੱਭਿਆਚਾਰਕ ਸਮਾਗਮ ਹੋਣਗੇ। ਇਸ ਦੇ ਨਾਲ ਹੀ ਮੁਫ਼ਤ ਅੱਖਾਂ ਦੇ ਆਪ੍ਰੇਸ਼ਨ ਕੈਂਪ ਦਾ ਵੀ ਕਰਵਾਇਆ ਹੈ, ਜਿਸ ’ਚ ਮਾਹਿਰ ਡਾਕਟਰਾਂ ਵੱਲੋਂ ਲੋੜਵੰਦ ਮਰੀਜ਼ਾਂ ਦੀਆਂ ਅੱਖਾਂ ’ਚ ਮੁਫ਼ਤ ਲੈਂਜ਼ ਪਾਏ ਜਾਣਗੇ। ਸੰਗਤ ਲਈ ਗੁਰੂ ਕਾ ਲੰਗਰ ਅਤੁੱਟ ਵਰਤੇਗਾ।