ਸਖੀ ਸ਼ਕਤੀ ਮੀਟਿੰਗ ’ਚ ਵਿਧਾਇਕ ਸੰਗੋਵਾਲ ਨੇ ਸੁਣੀਆਂ ਸਮੱਸਿਆਵਾਂ ਸਖੀ ਸ਼ਕਤੀ ਮੀਟਿੰਗ ਦੌਰਾਨ ਵਿਧਾਇਕ ਸੰਗੋਵਾਲ ਨੇ ਸੁਣੀਆਂ ਸਮੱਸਿਆਵਾਂ
Publish Date: Fri, 06 Nov 2026 06:46 PM (IST)
Updated Date: Sat, 07 Nov 2026 04:02 AM (IST)
ਜਸਵੀਰ ਸਿੰਘ ਗੁਰਮ, ਪੰਜਾਬੀ ਜਾਗਰਣ, ਡੇਹਲੋਂ/ਆਲਮਗੀਰ : ਆਮ ਆਦਮੀ ਪਾਰਟੀ ਹਲਕਾ ਗਿੱਲ ਵੱਲੋਂ ਕਰਵਾਈ ਗਈ ਸਖੀ ਸ਼ਕਤੀ ਮੀਟਿੰਗ ਦੌਰਾਨ ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਸਖੀਆਂ ਦੇ ਸਨਮਾਨ ਵਿੱਚ ਰੱਖੇ ਸਮਾਗਮ ਦੌਰਾਨ ਸਖੀਆਂ ਨਾਲ ਸਿੱਧਾ ਸੰਵਾਦ ਕੀਤਾ ਤੇ ਉਨ੍ਹਾਂ ਦੀਆਂ ਸਮੱਸਿਆਵਾਂ, ਸੁਝਾਅ ਤੇ ਵਿਚਾਰਾਂ ਨੂੰ ਗੰਭੀਰਤਾ ਨਾਲ ਸੁਣਿਆ। ਵਿਧਾਇਕ ਸੰਗੋਵਾਲ ਨੇ ਕਿਹਾ ਕਿ ਕਿਸੇ ਵੀ ਸਮਾਜ ਦੀ ਤਰੱਕੀ ਤੇ ਖੁਸ਼ਹਾਲੀ ਔਰਤਾਂ ਦੀ ਬਰਾਬਰ ਦੀ ਭਾਗੀਦਾਰੀ ਤੋਂ ਬਿਨਾਂ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਸਖੀ ਸ਼ਕਤੀ ਵਰਗੀਆਂ ਮੀਟਿੰਗਾਂ ਦਾ ਮੁੱਖ ਮਕਸਦ ਮਹਿਲਾਵਾਂ ਨੂੰ ਇੱਕ ਅਜਿਹਾ ਮੰਚ ਮੁਹੱਈਆ ਕਰਵਾਉਣਾ ਹੈ, ਜਿੱਥੇ ਉਹ ਬਿਨਾਂ ਕਿਸੇ ਝਿਜਕ ਦੇ ਆਪਣੇ ਵਿਚਾਰ ਰੱਖ ਸਕਣ ਅਤੇ ਆਪਣੀਆਂ ਮੁਸ਼ਕਲਾਂ ਤੇ ਸੁਝਾਅ ਸਿੱਧੇ ਤੌਰ ਤੇ ਸਾਂਝੇ ਕਰ ਸਕਣ। ਇਸ ਮੌਕੇ ਚੇਅਰਮੈਨ ਜਗਦੀਪ ਸਿੰਘ ਜੱਗੀ ਦਿਓਲ, ਚੇਅਰਮੈਨ ਸਾਬੀ ਜਰਖੜ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੋਨੂ ਗਿੱਲ, ਰਵੀ ਝੰਮਟ, ਜਸਵਿੰਦਰ ਸਿੰਘ ਜੱਸੀ ਪੀਏ, ਲਾਡੀ ਸੰਗੋਵਾਲ, ਸਰਪੰਚ ਸੁਖਵਿੰਦਰ ਕੌਰ ਬਾਵਾ, ਕੁਲਦੀਪ ਕੁਮਾਰ ਬਾਵਾ, ਹੈਰੀ ਸਰਪੰਚ, ਰਮਾ ਸ਼ਰਮਾ, ਆਰਤੀ ਸ਼ਰਮਾ, ਮੀਨਾਕਸ਼ੀ, ਜਸਵਿੰਦਰ ਰੂਬੀ, ਪ੍ਰੇਮਿਕਾ ਭੰਡਾਰੀ, ਹਰਪ੍ਰੀਤ ਕੌਰ, ਗੁਰਜੀਤ ਸਿੰਘ ਗਿੱਲ ਚੇਅਰਮੈਨ, ਦਿਲਰਾਜ ਸਿੰਘ ਲਲਤੋਂ ਖੁਰਦ, ਸ਼ਰਨਜੀਤ ਸਿੰਘ ਝਾਂਡੇ, ਗੁਰਬੀਰ ਸਿੰਘ ਝਾਂਡੇ, ਮਨਮੋਹਨ ਸਿੰਘ ਹੁਸੈਨਪੁਰਾ, ਆਤਮਾ ਸਿੰਘ ਠੱਕਰਵਾਲ, ਜੋਗਿੰਦਰ ਸਿੰਘ,ਇਕਬਾਲ ਸਿੰਘ ਸੰਗੋਵਾਲ,ਨਿਖਿਲ, ਗੁਰਵਿੰਦਰ ਸਿੰਘ ਅਤੇ ਹੋਰ ਬਹੁਤ ਸਾਰੇ ‘ਆਪ’ ਦੀ ਸੀਨੀਅਰ ਲੀਡਰਸ਼ਿਪ ਤੋਂ ਇਲਾਵਾ ਵੱਡੀ ਗਿਣਤੀ ’ਚ ਮਹਿਲਾ ਵਰਕਰ ਤੇ ਸਖੀਆਂ ਹਾਜ਼ਰ ਸਨ।