- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿਸਾਨ ਬੀਬੀਆਂ ਨੇ ਹਾਸਿਲ ਕੀਤੀਆਂ ਅਹਿਮ ਜਾਣਕਾਰੀਆਂ

ਸਟਾਫ ਪ੍ਰਤੀਨਿਧ, ਪੰਜਾਬੀ ਜਾਗਰਣ, ਲੁਧਿਆਣਾ : ਪੀਏਯੂ ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਪੀਏਯੂ ਕਿਸਾਨ ਕਲੱਬ ਲੇਡੀਜ਼ ਵਿੰਗ ਦੀ ਇਕ ਦਿਨਾ ਮਹੀਨਾਵਾਰ ਮੀਟਿੰਗ ਸਕਿੱਲ ਡਿਵੈਲਪਮੈਂਟ ਸੈਂਟਰ ’ਚ ਕਰਵਾਈ। ਡਾ. ਰੁਪਿੰਦਰ ਕੌਰ, ਸਹਿਯੋਗੀ ਨਿਰਦੇਸ਼ਕ (ਸਕਿੱਲ ਡਿਵੈਲਪਮੈਂਟ) ਤੇ ਡਾ. ਕੁਲਵੀਰ ਕੌਰ ਨੇ ਦੱਸਿਆ ਕਿ ਇਸ ’ਚ ਕਿਸਾਨ ਬੀਬੀਆਂ ਨੇ ਹਿੱਸਾ ਲਿਆ। ਕਿਸਾਨ ਕਲੱਬ ਦੇ ਮੈਂਬਰਾਂ ਦਾ ਸਵਾਗਤ ਕਰਦਿਆਂ ਡਾ. ਕੁਲਵੀਰ ਕੌਰ ਨੇ ਦੱਸਿਆ ਕਿ ਫ਼ਲ ਵਿਗਿਆਨ ਵਿਭਾਗ ਦੇ ਡਾ. ਹਰਸਿਮਰਤ ਕੌਰ ਨੇ ਪੌਸ਼ਟਿਕ ਬਗੀਚੇ ’ਚ ਕਰੋਂਦੇ ਤੇ ਹੋਰ ਫ਼ਲਾਂ ਵਾਲ਼ੇ ਬੂਟਿਆਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਡਾ. ਰਿਚਾ ਅਰੋੜਾ ਨੇ ‘ਕਰੋਂਦਾ ਬਰੀਓ’ ਬਣਾਉਣ ਦੀ ਵਿਧੀ ਸਮਝਾਈ। ਉਨ੍ਹਾਂ ਕਰੋਂਦੇ ਦੀ ਪੌਸ਼ਟਿਕ ਮਹੱਤਤਾ ਬਾਰੇ ਵੀ ਜਾਣਕਾਰੀ ਦਿੱਤੀ। ਕੰਵਲਜੀਤ ਕੌਰ ਨੇ ਜਾਣਕਾਰੀ ਦਿੱਤੀ ਕਿ ਤਿਉਹਾਰਾਂ ਨੂੰ ਮੁੱਖ ਰੱਖਦੇ ਹੋਏ ਖ਼ਾਸ ਤੌਰ ’ਤੇ ਕਿਸਾਨ ਬੀਬੀਆਂ ਲਈ ਪੌਸ਼ਟਿਕ ਪਕਵਾਨ ਜਿਵੇਂ ਕਿ ਨਾਰੀਅਲ ਦੇ ਲੱਡੂ ਅਤੇ ਵੇਸਣ ਦੇ ਲੱਡੂ ਬਣਾਉਣ ਬਾਰੇ ਜਾਣਕਾਰੀ ਕੁਲਦੀਪ ਕੌਰ ਤੇ ਕਿਸਾਨ ਕਲੱਬ ਲੇਡੀਜ਼ ਵਿੰਗ ਦੇ ਮੈਂਬਰ ਮਨਜੀਤ ਕੌਰ ਵੱਲੋਂ ਦਿੱਤੀ। ਅੰਤ ’ਚ ਕਲੱਬ ਦੇ ਲੇਡੀਜ਼ ਵਿੰਗ ਦੇ ਪ੍ਰਧਾਨ ਅਮਨਜੀਤ ਕੌਰ ਨੇ ਯੂਨੀਵਰਸਿਟੀ ਦੇ ਮਾਹਿਰਾਂ ਤੇ ਕਿਸਾਨ ਬੀਬੀਆਂ ਦਾ ਧੰਨਵਾਦ ਕੀਤਾ।