ਨਾਰੀ ਏਕਤਾ ਸੰਸਥਾ ਨੇ ਬੇਸਹਾਰਾ ਔਰਤਾਂ ਨਾਲ ਮਨਾਈ ਦੀਵਾਲੀ
ਜਰੂਰੀ ਖਬਰ-ਨਾਰੀ ਏਕਤਾ ਆਸਰਾ ਸੰਸਥਾ ਨੇ ਬੇਸਹਾਰਾ ’ਤੇ ਅਪਾਹਜ ਬੀਬੀਆਂ ਨਾਲ ਮਨਾਈ ਦੀਵਾਲੀ
Publish Date: Fri, 06 Nov 2026 06:24 PM (IST)
Updated Date: Sat, 07 Nov 2026 04:02 AM (IST)
ਜਰੂਰੀ) 14 ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ ਨਾਰੀ ਏਕਤਾ ਆਸਰਾ ਸੰਸਥਾ ਦੀ ਟੀਮ ਗੋਗਾ ਵੱਲੋਂ ਬੇਸਹਾਰਾ, ਵਿਧਵਾ ਅਤੇ ਅਪਾਹਜ ਬੀਬੀਆਂ ਨੂੰ ਗਰਮ ਸੂਟ, ਮਠਿਆਈ ਅਤੇ ਨਕਦ ਰਾਸ਼ੀ ਦੇ ਕੇ ਦੀਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਔਰਤਾਂ ਦੇ ਸਸ਼ਕਤੀਕਰਨ ਅਤੇ ਸਮਾਜ ਸੇਵਾ ਲਈ ਪਿਛਲੇ 35 ਸਾਲਾਂ ਤੋਂ ਕਾਰਜਸ਼ੀਲ ਇਸ ਸੰਸਥਾ ਵੱਲੋਂ ਇਹ ਉਪਰਾਲਾ ਸਰਪ੍ਰਸਤ ਕੌਂਸਲਰ ਸੋਹਣ ਸਿੰਘ ਗੋਗਾ ਦੀ ਦੇਖ-ਰੇਖ ਅਤੇ ਬੀਬੀ ਕੁਲਵਿੰਦਰ ਕੌਰ ਗੋਗਾ ਦੀ ਸਰਪ੍ਰਸਤੀ ਹੇਠ ਕੀਤਾ ਗਿਆ। ਇਸ ਮੌਕੇ ਅਮਰਜੀਤ ਸਿੰਘ ਸਿਆਣ, ਸੁਖਪਾਲ ਸਿੰਘ ਬਿੱਟੂ ਅਤੇ ਪ੍ਰਿਤਪਾਲ ਸਿੰਘ ਖੁਰਲ ਨੇ ਸੇਵਾ ਕਾਰਜਾਂ ਵਿੱਚ ਯੋਗਦਾਨ ਪਾਇਆ। ਸਿਆਣ ਪਰਿਵਾਰ ਵੱਲੋਂ ਹਰ ਸਾਲ ਇਨ੍ਹਾਂ ਲੋੜਵੰਦ ਬੀਬੀਆਂ ਨਾਲ ਦੀਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ। ਇਸ ਮੌਕੇ ਗੋਗਾ ਨੇ ਕਿਹਾ ਕਿ ਸਿਆਣ ਪਰਿਵਾਰ ਵਧਾਈ ਦਾ ਹੱਕਦਾਰ ਹੈ, ਜੋ ਲੋੜਵੰਦ ਪਰਿਵਾਰਾਂ ਦੀ ਮਦਦ ਕਰਕੇ ਉਨ੍ਹਾਂ ਦੀਆਂ ਅਸੀਸਾਂ ਪ੍ਰਾਪਤ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੰਸਥਾ ਵੱਲੋਂ ਇਨ੍ਹਾਂ ਪਰਿਵਾਰਾਂ ਨੂੰ ਹਰ ਮਹੀਨੇ ਮੁਫ਼ਤ ਰਾਸ਼ਨ ਵੀ ਮੁਹੱਈਆ ਕਰਵਾਇਆ ਜਾਂਦਾ ਹੈ। ਇਸ ਸੇਵਾ ਕਾਰਜ ਵਿੱਚ ਹਰਜੀ ਕੌਰ, ਬਲਜੀਤ ਕੌਰ, ਇਕਬਾਲ ਕੌਰ, ਜਨਕ ਮਹਾਜਨ, ਸਰਿਤਾ ਰਾਣੀ, ਸੋਨਿਕਾ ਪਾਸੀ, ਅਮਰਜੀਤ ਕੌਰ, ਪ੍ਰਿੰਸੀਪਲ ਹਰਮਿੰਦਰ ਸਿੰਘ (ਕੈਨੇਡਾ) ਤੇ ਕਰਨੈਲ ਕੌਰ ਸਮੇਤ ਹੋਰ ਮੈਂਬਰਾਂ ਨੇ ਸਹਿਯੋਗ ਦਿੱਤਾ।