- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਰੂਰੀ ਖ਼ਬਰ:ਸਪਰਿੰਗ ਡੇਲ ਪਬਲਿਕ ਸਕੂਲ ਵਿਖੇ ਮਨਾਈ ਦੀਵਾਲੀ

ਰਵੀ ਬਿਡਲਾ, ਪੰਜਾਬੀ ਜਾਗਰਣ, ਲੁਧਿਆਣਾ
ਸਪਰਿੰਗ ਡੇਲ ਪਬਲਿਕ ਸਕੂਲ ਵਿਖੇ ਦੀਵਾਲੀ ਦਾ ਤਿਉਹਾਰ ਮਨਾਉਣ ਮੌਕੇ ਕਿੰਡਰ ਗਾਰਟਨ ਦੇ ਬੱਚਿਆਂ ਨੇ ਸ੍ਰੀ ਰਾਮ ਚੰਦਰ ਜੀ, ਮਾਤਾ ਸੀਤਾ ਜੀ, ਲਛਮਣ ਜੀ ਅਤੇ ਹਨੂਮਾਨ ਜੀ ਦੇ ਜੀਵਨ ਨੂੰ ਦਰਸਾਉਂਦਿਆਂ ਰਥ ਯਾਤਰਾ ਦੇ ਰੂਪ ਵਿੱਚ ਸੁੰਦਰ ਝਾਕੀਆਂ ਦੀ ਪੇਸ਼ਕਾਰੀ ਕੀਤੀ। ਬੱਚਿਆਂ ਨੇ ਅਯੁੱਧਿਆ ਵਾਪਸੀ ਦਾ ਦ੍ਰਿਸ਼ ਪੇਸ਼ ਕੀਤਾ। ਪਹਿਲੀ ਤੋਂ ਪੰਜਵੀਂ ਤੱਕ ਦੇ ਬੱਚਿਆਂ ਨੇ ਹੱਥ ਨਾਲ਼ ਬਣੀਆਂ ਹੋਈਆਂ ਚੀਜ਼ਾਂ ਜਿਵੇਂ ਕਿ ਦੀਵੇ, ਮੋਮਬੱਤੀਆਂ ਅਤੇ ਦੀਵਾਲੀ ਦੀ ਸ਼ੁੱਭ ਕਾਮਨਾਵਾਂ ਨਾਲ਼ ਲਿਖੇ ਹੋਏ ਕਾਰਡ ਆਦਿ ਬਣਾਏ। ਛੇਵੀਂ ਤੋਂ ਅੱਠਵੀਂ ਤੱਕ ਦੇ ਬੱਚਿਆਂ ਨੇ ਦੀਵਾਲੀ ਥੀਮ 'ਤੇ ਆਧਾਰਿਤ ਥਾਲੀ ਡੈਕੋਰੇਸ਼ਨ ਅਤੇ ਬੈਸਟ ਆਊਟ ਆਫ ਵੇਸਟ ਸਰਗਰਮੀ ’ਚ ਹਿੱਸਾ ਲਿਆ। ਇਸ ਦੌਰਾਨ ਨੌਵੀਂ ਤੋਂ ਬਾਰ੍ਹਵੀਂ ਤੱਕ ਦੇ ਬੱਚਿਆਂ ਨੇ ਗੋ ਗਰੀਨ ਰੈਲੀ ਦੇ ’ਚ ਭਾਗ ਲੈ ਕੇ ਜਨ- ਜਨ ਨੂੰ ਪਟਾਕੇ ਨਾ ਚਲਾਉਣ ਦਾ ਸੁਨੇਹਾ ਦਿੱਤਾ। ਬੱਚਿਆਂ ਨੇ ਇੰਟਰ ਹਾਊਸ ਰੰਗੋਲੀ ਕੰਪੀਟੀਸ਼ਨ ਦੇ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲਿਆ। ਸਕੂਲ ਦੇ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ ਨੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਅਤੇ ਗਤੀਵਿਧੀਆਂ ਦੀ ਸ਼ਲਾਘਾ ਵੀ ਕੀਤੀ। ਡਾਇਰੈਕਟਰਜ਼ ਮਨਦੀਪ ਵਾਲੀਆ, ਕਮਲਪ੍ਰੀਤ ਕੌਰ, ਡਿਪਟੀ- ਡਾਇਰੈਕਟਰ ਸੋਨੀਆ ਵਰਮਾ ਤੇ ਪ੍ਰਿੰਸੀਪਲ ਅਨਿਲ ਕੁਮਾਰ ਸ਼ਰਮਾ ਨੇ ਵੀ ਮੁਬਾਰਕਾਂ ਦਿੰਦੇ ਹੋਏ ਸੁਰੱਖਿਅਤ ਢੰਗ ਨਾਲ਼ ਦੀਵਾਲੀ ਮਨਾਉਣ ਲਈ ਪ੍ਰੇਰਿਆ।