- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਰੂਰੀ ਖ਼ਬਰ:ਪੰਡਿਤ ਜਵਾਹਰ ਲਾਲ ਨਹਿਰੂ ’ਤੇ ਡਾ. ਮਨਮੋਹਨ ਸਿੰਘ ਤੇ ਹੋਵੇਗਾ ਸੈਮੀਨਾਰ

ਜ਼ਰੂਰੀ)
ਰਵੀ ਭਾਟੀਆ, ਪੰਜਾਬੀ ਜਾਗਰਣ ਲੁਧਿਆਣਾ/ ਸਾਹਨੇਵਾਲ
ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਤੋਂ ਲੈ ਕੇ ਕਾਂਗਰਸ ਪਾਰਟੀ ਦੇ ਆਖਰੀ ਰਹੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੱਕ ਭਾਰਤ ਨੂੰ ਦੇਣ, ਇਸ ਵਿਸ਼ੇ 'ਤੇ ਹਲਕਾ ਦੱਖਣੀ ’ਚ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਵਰਕਿੰਗ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ (ਓਬੀਸੀ) ਦੀ ਸਰਪ੍ਰਸਤੀ ਹੇਠ ਵਿਸ਼ੇਸ਼ ਸੈਮੀਨਾਰ 14 ਨਵੰਬਰ ਨੂੰ ਕਰਵਾਇਆ ਜਾਵੇਗਾ। ਇਸ ਸਮਾਗਮ ਦੇ ਪ੍ਰਬੰਧਾਂ ਲਈ 11 ਮੈਂਬਰੀ ਕਮੇਟੀ ਦਾ ਗਠਨ ਕੀਤਾ, ਜਿਸ ਵਿਚ ਗੁਰਨਾਮ ਸਿੰਘ ਕਲੇਰ, ਵਰਿੰਦਰ ਭੱਲਾ, ਬਲਜੀਤ ਮਾਲੜਾ, ਕਰਨਲ ਪਰਮਜੀਤ ਸਿੰਘ, ਮਾਸਟਰ ਹਰੀਦੇਵ ਬਾਵਾ, ਪਵਨ ਸ਼ੁਕਲਾ, ਮਹੇਸ਼ ਓਜਾ, ਸੁਖਵਿੰਦਰ ਸਿੰਘ ਜਗਦੇਵ, ਸੂਬੇਦਾਰ ਮੋਹਨ ਸਿੰਘ, ਸੁਖਵਿੰਦਰ ਸ਼ਰਮਾ, ਬੀਬੀ ਮਨਜੀਤ ਕੌਰ ਲਏ ਹਨ। ਬਾਵਾ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਸੋਚ 'ਤੇ ਪਹਿਰਾ ਦੇ ਕੇ ਪੰਜਾਬ ਦਾ ਉਜਵਲ ਭਵਿੱਖ ਕਾਂਗਰਸ ਪਾਰਟੀ ਦੀ ਸਰਕਾਰ ਹੀ ਬਣਾ ਸਕਦੀ ਹੈ। ਭਾਰਤ ਦੇ ਵਿਕਾਸ ਦਾ ਆਧਾਰ ਕਾਂਗਰਸ ਪਾਰਟੀ ਦੀਆਂ ਸਰਕਾਰਾਂ ਹੀ ਹਨ। ਪੰਡਿਤ ਜਵਾਹਰ ਲਾਲ ਨਹਿਰੂ ਨੇ ਪੰਜਾਬ ਨੂੰ ਭਾਖੜਾ ਡੈਮ, ਖੇਤੀਬਾੜੀ ਯੂਨੀਵਰਸਟੀ ਲੁਧਿਆਣਾ, ਪੀਜੀਆਈ ਚੰਡੀਗੜ੍ਹ, ਰਾਜੀਵ ਗਾਂਧੀ ਨੇ 18 ਸਾਲ ਦੇ ਯੂਥ ਨੂੰ ਵੋਟ ਦਾ ਅਧਿਕਾਰ, ਆਈਟੀ ਯੁੱਗ ਦੀ ਸ਼ੁਰੂਆਤ, ਡਾ. ਮਨਮੋਹਨ ਸਿੰਘ ਨੇ ਆਰਟੀਆਈ ਰਾਹੀਂ ਸਰਕਾਰੀ ਫਾਈਲਾਂ ਦਾ ਸੱਚ ਆਮ ਲੋਕ ਜਾਣ ਸਕਣ ਦਾ ਵੱਡਾ ਅਧਿਕਾਰ ਦਿੱਤਾ, (ਰਾਈਟ ਟੂ ਫੂਡ) ਹਰ ਇਕ ਬੰਦੇ ਨੂੰ ਖਾਣ ਲਈ ਭੋਜਨ ਮਿਲੇ, ਹਰ ਭਾਰਤ ਵਿੱਚ ਜਨਮੇ ਬੱਚੇ ਲਈ ਵਿੱਦਿਆ ਦਾ ਹੱਕ, ਸਿਹਤ ਸਹੂਲਤਾਂ ਦਾ ਹੱਕ ਦਿੱਤਾ ਜਦਕਿ ਭਾਜਪਾ ਸਰਕਾਰ ਨੇ ਸਰਕਾਰੀ ਪ੍ਰਾਪਰਟੀਆਂ ਵੇਚ ਕੇ ਦੇਸ਼ ਦੀ ਅਰਥ ਵਿਵਸਥਾ ਡਾਵਾਡੋਲ ਕਰ ਦਿੱਤੀ।