ਸਾਈਕਲ ਸਨਅਤ ਨੂੰ ਸਥਾਪਤ ਕਰਨ ’ਚ ਦਰਸ਼ਨ ਸਿੰਘ ਕੁਲਾਰ ਦਾ ਅਹਿਮ ਯੋਗਦਾਨ ਜ਼ਰੂਰੀ ਖ਼ਬਰ-ਸਾਈਕਲ ਸਨਅਤ ਨੂੰ ਸਥਾਪਤ ਕਰਨ ਵਿੱਚ ਦਰਸ਼ਨ ਸਿੰਘ ਕੁਲਾਰ ਨੇ ਅਹਿਮ ਯੋਗਦਾਨ ਪਾਇਆ
Publish Date: Fri, 06 Nov 2026 06:08 PM (IST)
Updated Date: Sat, 07 Nov 2026 04:02 AM (IST)
ਜ਼ਰੂਰੀ) ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ ਫੈੱਡਰੇਸ਼ਨ ਆਫ ਇੰਡਸਟ੍ਰੀਅਲ ਐਂਡ ਕਮਰਸ਼ੀਅਲ ਆਰਗੇਨਾਈਜ਼ੇਸ਼ਨ (ਫਿਕੋ) ਦੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਨੇ ਕਿਹਾ ਕਿ ਲੁਧਿਆਣਾ ਦਾ ਸਨਅਤੀ ਵਿਕਾਸ ਤੇ ਸਾਈਕਲ ਸਨਅਤ ਦਾ ਵਿਕਾਸ ਕਰਨ ਲਈ ਦਰਸ਼ਨ ਸਿੰਘ ਕੁਲਾਰ ਵੱਲੋ ਅਹਿਮ ਭੂਮਿਕਾ ਅਦਾ ਕੀਤੀ ਹੈ ਤੇ ਉਹਨਾਂ ਨੂੰ ਸਾਈਕਲ ਸਨਅਤ ਨਾਲ ਸੰਬੰਧਿਤ ਨਵੀਆਂ ਖੋਜ ਕਰਨ ਲਈ ਟੈਕਨੋਕ੍ਰੇਟ ਵਜੋਂ ਵੀ ਜਾਣਿਆ ਜਾਂਦਾ ਹੈ। ਕੁਲਾਰ ਨੇ ਕਿਹਾ ਕਿ ਦਰਸ਼ਨ ਕੁਲਾਰ ਸਮੂਹ ਵੱਲੋਂ ਸਥਾਪਨਾ ਦਿਵਸ ਮਨਾਇਆ ਜਾਂਦਾ ਹੈ, ਕਿਉਕਿ ਇਸ ਦਿਨ 1939 ’ਚ ਦਰਸ਼ਨ ਸਿੰਘ ਕੁਲਾਰ ਦਾ ਜਨ ਰਤਨ ਸਿੰਘ ਦੇ ਘਰ ’ਚ ਮਾਤਾ ਸੰਤ ਕੌਰ ਦੀ ਕੁੱਖੋਂ ਹੋਇਆ ਸੀ, ਜੀਜੀਐੱਨ ਖ਼ਾਲਸਾ ਸਕੂਲ ਗੁਰੂਸਰ, ਸੁਧਰ ਤੋਂ ਸਾਲ 1955 ’ਚ ਦਸਵੀਂ ਪਾਸ ਕਰਨ ਉਪਰੰਤ ਲੁਧਿਆਣਾ ਆ ਕੇ ਸਨ। 1956 ’ਚ ਕੁਲਾਰ ਭਰਾਵਾਂ ਨੇ ਕਾਰੋਬਾਰ ਸਥਾਪਤ ਕੀਤਾ ਤੇ ਕਿਰਾਏ ਦੇ ਯੂਨਿਟ ਦੇਵਕੀ ਨੰਦਨ ਐਂਡ ਸੰਨਜ਼ ਵਿਖੇ ਸਾਈਕਲ ਮਡਗਾਰਡਾਂ ਦਾ ਨਿਰਮਾਣ ਸ਼ੁਰੂ ਕੀਤਾ। ਸੰਨ 1962 ’ਚ ਉਨ੍ਹਾਂ ਨੇ ਆਪਣੀ ਯੂਨਿਟ ਕੁਲਾਰ ਸਾਈਕਲ ਇੰਡਸਟਰੀਜ਼ ਦੀ ਸ਼ੁਰੂਆਤ ਕੀਤੀ, ਜਿੱਥੇ ਪਹਿਲਾਂ ਉਨ੍ਹਾਂ ਨੇ ਮਸ਼ੀਨਰੀ ਵਿਕਸਤ ਕੀਤੀ ਤੇ ਫਿਰ ਸਾਈਕਲ ਮਡਗਾਰਡਾਂ ਤੇ ਰਿਮਾਂ ਦਾ ਉਤਪਾਦਨ ਸ਼ੁਰੂ ਕੀਤਾ। ਉਨ੍ਹਾਂ ਕਿਹਾ ਕਿ ਬਜ਼ੁਰਗ ਦੀਆਂ ਅਸੀਸਾਂ ਤੇ ਆਸ਼ੀਰਵਾਦ ਸਦਕਾ ਜੀ ਅੱਜ ਕੁਲਾਰ ਗਰੁੱਪ ਦੇ ਵੱਖ-ਵੱਖ ਉਤਪਾਦਾਂ ਦਾ ਨਾਂ ਦੁਨੀਆਂ ਭਰ ਵਿੱਚ ਮਸ਼ਹੂਰ ਹੋਇਆ ਹੈ ਤੇ ਉਨ੍ਹਾਂ ਦੀ ਕੰਪਨੀ ਦੇ ਉਤਪਾਦਾਂ ਨੂੰ ਦੇਸ਼-ਵਿਦੇਸ਼ ’ਚ ਕਾਫੀ ਪਸੰਦ ਕੀਤਾ ਜਾ ਰਿਹਾ ਹੈ।