- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਰੂਰੀ ਖ਼ਬਰ-ਪੀਪੀਐੱਸਸੀ ਮੇਨਜ਼ ਦੀ ਇੰਟਰਵਿਊ ਰੋਕ ਕੇ ਸੀਬੀਆਈ ਜਾਂਚ ਕਰਵਾਏ ਮਾਨ ਸਰਕਾਰ-ਸੰਜੀਵ ਚੌਧਰੀ

ਜ਼ਰੂਰੀ)
ਗੁਰਮੀਤ ਸਿੰਘ ਨਿੱਝਰ, ਪੰਜਾਬੀ ਜਾਗਰਣ, ਲੁਧਿਆਣਾ : ਪੰਜਾਬ ਲੋਕ ਸੇਵਾ ਕਮਿਸ਼ਨ (ਪੀਪੀਐੱਸਸੀ) ਵੱਲੋਂ ਐਲਾਨੇ ਪੀਸੀਐੱਸ ਮੇਨਜ਼ ਪ੍ਰੀਖਿਆ ਦੇ ਨਤੀਜਿਆਂ ਵਿੱਚ ਕਥਿਤ ਬੇਨਿਯਮੀਆਂ ਨੂੰ ਲੈ ਕੇ ਭਾਜਪਾ ਦੇ ਜ਼ਿਲ੍ਹਾ ਸਕੱਤਰ ਸੰਜੀਵ ਚੌਧਰੀ ਨੇ ਭਗਵੰਤ ਮਾਨ ਸਰਕਾਰ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਚੌਧਰੀ ਨੇ ਦੋਸ਼ ਲਾਇਆ ਕਿ ਬਿਨਾਂ ਸਿਫ਼ਾਰਿਸ਼ ਅਤੇ ਰਿਸ਼ਵਤ ਤੋਂ ਪਾਰਦਰਸ਼ੀ ਨੌਕਰੀਆਂ ਦੇਣ ਦੇ ਸਰਕਾਰੀ ਦਾਅਵਿਆਂ ਦੀ ਪੋਲ ਖੁੱਲ੍ਹ ਰਹੀ ਹੈ। ਪ੍ਰੀਖਿਆ ਕੇਂਦਰ ਨੰਬਰ 7 ਦੇ ਕਮਰਾ ਨੰਬਰ 8 ਵਿੱਚੋਂ 24 ਉਮੀਦਵਾਰਾਂ ਵਿੱਚੋਂ 11, ਜਦਕਿ ਕੇਂਦਰ ਨੰਬਰ 11 ਤੇ 4 ਦੇ ਵਿਸ਼ੇਸ਼ ਕਮਰਿਆਂ ਵਿੱਚੋਂ 10-10 ਉਮੀਦਵਾਰ ਸ਼ਾਰਟਲਿਸਟ ਹੋਣਾ ਗੰਭੀਰ ਜਾਂਚ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਕੁਝ ਕੇਂਦਰਾਂ ਵਿੱਚ ਸਫਲਤਾ ਦਰ 24.21 ਫ਼ੀਸਦੀ ਤੇ ਦੂਜਿਆਂ |ਚ ਮਹਿਜ਼ 2.89 ਫ਼ੀਸਦੀ ਹੋਣ ਕਾਰਨ ਪ੍ਰੀਖਿਆ ਦੀ ਪਾਰਦਰਸ਼ਤਾ ਸਬੰਧੀ ਸ਼ੰਕੇ ਪੈਦਾ ਹੋ ਰਹੇ ਹਨ। ਚੌਧਰੀ ਨੇ ਮੰਗ ਕੀਤੀ ਕਿ ਸਰਕਾਰ ਤੁਰੰਤ ਇੰਟਰਵਿਊ ਪ੍ਰਕਿਰਿਆ ਰੋਕੇ, ਉੱਤਰ-ਪੱਤਰੀਆਂ ਸੀਲ ਕਰਵਾਏ ਅਤੇ ਮਾਮਲੇ ਦੀ ਸੀਬੀਆਈ ਜਾਂ ਸੁਤੰਤਰ ਏਜੰਸੀ ਤੋਂ ਨਿਰਪੱਖ ਜਾਂਚ ਕਰਵਾਏ। ਉਨ੍ਹਾਂ ਚਿਤਾਵਨੀ ਦਿੱਤੀ ਕਿ ਭਾਜਪਾ ਨੌਜਵਾਨਾਂ ਦੇ ਹੱਕਾਂ ਲਈ ਸੜਕ ਤੋਂ ਅਦਾਲਤ ਤੱਕ ਸੰਘਰਸ਼ ਕਰੇਗੀ।