- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਜਪਾ ਵੱਲੋਂ ਹਰ ਵਰਗ ਤੱਕ ਸਰਕਾਰੀ ਸਹੂਲਤਾਂ ਦਾ ਲਾਭ ਪਹੁੰਚਾਉਣ ਲਈ ਲਗਾਇਆ ਕੈਂਪ

ਸਰਬਜੀਤ ਲੁਧਿਆਣਵੀ,ਪੰਜਾਬੀ ਜਾਗਰਣ, ਲੁਧਿਆਣਾ
ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਦੇ ਸੂਬਾ ਖ਼ਜ਼ਾਨਚੀ ਸਚਿਨ ਮੋਦਗਿਲ ਵੱਲੋਂ ਵਾਰਡ ਨੰਬਰ 86 ਵਿੱਚ ਲੋਕਾਂ ਦੀ ਸਹੂਲਤ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ। ਇਸ ਦੌਰਾਨ ਲੋਕਾਂ ਦੇ ਆਧਾਰ ਕਾਰਡ ਬਣਵਾਉਣ, ਵਿਧਵਾ ਪੈਨਸ਼ਨ ਸਬੰਧੀ ਕੰਮ ਕਰਵਾਉਣ ਅਤੇ ਬੈਂਕ ਖਾਤੇ ਖੋਲ੍ਹਣ ਦੀ ਸਹੂਲਤ ਮੁਹੱਈਆ ਕਰਵਾਈ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਨੀਲ ਮੌਦਗਿਲ ਵਿਸ਼ੇਸ਼ ਤੌਰ ’ਤੇ ਪਹੁੰਚੇ, ਜਿਨ੍ਹਾਂ ਦਾ ਸਚਿਨ ਮੌਦਗਿਲ ਅਤੇ ਭਾਜਪਾ ਵਰਕਰਾਂ ਵੱਲੋਂ ਨਿੱਘਾ ਸਵਾਗਤ ਕਰਦਿਆਂ ਸਨਮਾਨ ਕੀਤਾ। ਸੁਨੀਲ ਮੋਦਗਿਲ ਨੇ ਕਿਹਾ ਕਿ ਭਾਜਪਾ ਦਾ ਮੁੱਖ ਉਦੇਸ਼ ਲੋਕ ਸੇਵਾ ਕਰਨਾ ਅਤੇ ਸਮਾਜ ਦੇ ਹਰ ਵਰਗ ਤੱਕ ਸਰਕਾਰੀ ਸਹੂਲਤਾਂ ਦਾ ਲਾਭ ਪਹੁੰਚਾਉਣਾ ਹੈ। ਕੇਂਦਰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਲੋੜਵੰਦ ਲੋਕਾਂ ਤੱਕ ਪਹੁੰਚਾਉਣਾ ਪਾਰਟੀ ਵਰਕਰਾਂ ਦੀ ਪਹਿਲ ਹੈ। ਆਧਾਰ ਕਾਰਡ, ਵਿਧਵਾ ਪੈਨਸ਼ਨ ਅਤੇ ਬੈਂਕ ਖਾਤੇ ਆਮ ਲੋਕਾਂ ਦੀਆਂ ਅਹਿਮ ਲੋੜਾਂ ਹਨ। ਅਜਿਹੇ ਕੈਂਪਾਂ ਰਾਹੀਂ ਲੋਕਾਂ ਨੂੰ ਕੰਮ ਕਰਵਾਉਣ ਵਿੱਚ ਸਹੂਲਤ ਮਿਲਦੀ ਹੈ। ਉਨ੍ਹਾਂ ਸਚਿਨ ਮੋਦਗਿਲ ਤੇ ਉਨ੍ਹਾਂ ਦੀ ਟੀਮ ਵੱਲੋਂ ਕੀਤੇ ਜਾ ਰਹੇ ਜਨਸੇਵਾ ਦੇ ਕੰਮਾਂ ਦੀ ਸ਼ਲਾਘਾ ਕੀਤੀ। ਵਾਰਡ ਨੰਬਰ 86 ਤੋਂ ਭਾਜਪਾ ਦੀ ਟਿਕਟ ’ਤੇ ਚੋਣ ਲੜ ਚੁੱਕੇ ਸਚਿਨ ਮੋਦਗਿਲ ਨੇ ਜ਼ਿਲ੍ਹਾ ਪ੍ਰਧਾਨ ਸੁਨੀਲ ਮੌਦਗਿਲ ਦਾ ਸਵਾਗਤ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰੈੱਸ ਸਕੱਤਰ ਡਾ. ਸਤੀਸ਼ ਕੁਮਾਰ, ਜ਼ਿਲ੍ਹਾ ਪਬਲੀਸਿਟੀ ਕਨਵੀਨਰ, ਕੌਂਸਲਰ ਪਤੀ ਵਿਪਨ ਵਿਨਾਇਕ, ਮੰਡਲ ਸਰਕਲ ਪ੍ਰਧਾਨ ਅਸ਼ੋਕ ਰਾਣਾ, ਸਾਬਕਾ ਜ਼ਿਲ੍ਹਾ ਸਕੱਤਰ ਭੁਪਿੰਦਰ ਕੌਰ, ਉਦਯੋਗਪਤੀ ਰਾਜਿੰਦਰ ਮੌਦਗਿਲ, ਸਾਬਕਾ ਮੰਡਲ ਪ੍ਰਧਾਨ ਰਾਜਿੰਦਰ ਸ਼ਰਮਾ, ਕੁਲਦੀਪ ਪ੍ਰਸ਼ਾਰ, ਯਸ਼ਪਾਲ ਵਰਮਾ, ਮੰਡਲ ਜਨਰਲ ਸਕੱਤਰ ਮਨੋਜ ਆਹੂਜਾ, ਰਾਜਵੀਰ ਸਿੱਧੂ, ਸੰਜੀਵ ਸ਼ਰਮਾ, ਜੀਵਨ ਮਹਿਰਾ, ਬੁੱਧੀਜੀਵੀ ਸੈੱਲ ਦੇ ਕੋ-ਕਨਵੀਨਰ ਜਤਿੰਦਰ ਵਸ਼ਿਸ਼ਟ, ਵਿਵੇਕ ਮੈਣੀ, ਰਾਜਨ ਦੈਦ, ਰੋਹਿਤ ਸੂਦ, ਸੁਨੀਲ ਕੋਚਰ, ਪੰਕਜ ਸਭਰਵਾਲ, ਹੇਮੰਤ ਸ਼ਰਮਾ, ਸੋਨੂੰ ਸ਼ਰਮਾ ਅਤੇ ਪਵਨ ਜੋਗਿੰਦਰ ਸਮੇਤ ਕਈ ਭਾਜਪਾ ਵਰਕਰ ਹਾਜ਼ਰ ਸਨ।