- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਪੰਚ ਕਰਮਜੀਤ ਸਿੰਘ ਗਰੇਵਾਲ ਦੀ ਅਗਵਾਈ ਹੇਠ ਪਸ਼ੂ ਪਾਲਕਾ ਨੂੰ ਵੰਡਿਆ ਮੁਨਾਫਾ

-ਪਿੰਡ ਨੂੰ ਹਰਿਆ ਭਰਿਆ ਬਣਾਉਣ ਲਈ ਲਾਏ ਵੱਖ-ਵੱਖ ਤਰ੍ਹਾਂ ਦੇ ਬੂਟੇ
ਰਵੀ ਭਾਟੀਆ, ਪੰਜਾਬੀ ਜਾਗਰਣ ਲੁਧਿਆਣਾ/ਸਾਹਨੇਵਾਲ
ਵਿਧਾਨ ਸਭਾ ਹਲਕਾ ਸਾਹਨੇਵਾਲ 'ਚ ਪੈਂਦੀ ਖਾਸੀ ਕਲ੍ਹਾਂ ਦੁੱਧ ਉਤਪਾਦਕ ਸਹਿਕਾਰੀ ਸਭਾ ਨੇ ਸਵਾ 4 ਲੱਖ ਤੋਂ ਵੱਧ ਦਾ ਮੁਨਾਫਾ ਤੇ ਤੋਹਫੇ ਪਸ਼ੂ ਪਾਲਕਾਂ ਨੂੰ ‘ਆਪ’ ਤੋਂ ਸੰਭਾਵੀ ਉਮੀਦਵਾਰ ਤੇ ਸਰਪੰਚ ਕਰਮਜੀਤ ਸਿੰਘ ਗਰੇਵਾਲ ਦੀ ਅਗਵਾਈ ’ਚ ਵੰਡਿਆ। ਸਹਿਕਾਰੀ ਸਭਾ ਦੇ ਪ੍ਰਧਾਨ ਤੇ ਪਿੰਡ ਖਾਸੀ ਕਲਾਂ ਦੇ ਸਰਪੰਚ ਸਮਾਜਸੇਵੀ ਕਰਮਜੀਤ ਸਿੰਘ ਖਾਸੀ ਗਰੇਵਾਲ ਦੀ ਅਗਵਾਈ ਹੇਠ ਹੋਏ ਸ਼ਾਨਦਾਰ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਹਰਦੀਪ ਸਿੰਘ ਮੁੰਡੀਆਂ ਤੇ ਵਿਸ਼ੇਸ਼ ਮਹਿਮਾਨ ਵਜੋਂ ਵੇਰਕਾ ਮਿਲਕ ਪਲਾਂਟ ਦੇ ਸਾਬਕਾ ਚੇਅਰਮੈਨ ਅਜਮੇਰ ਸਿੰਘ ਭਾਗਪੁਰ, ਜਨਰਲ ਮੈਨੇਜਰ ਵੇਰਕਾ ਪਲਾਂਟ ਲੁਧਿਆਣਾ ਹਰਜਿੰਦਰ ਸਿੰਘ, ਮੈਨੇਜਰ ਰਮਨਦੀਪ ਸਿੰਘ ਅਤੇ ਡਾਇਰੈਕਟਰ ਜਸਵੰਤ ਸਿੰਘ ਹਵਾਸ ਤੇ ਗੁਰਦੇਵ ਸਿੰਘ ਸੌੜੀਆਂ ਪੁੱਜੇ। ਸਮਾਗਮ ਬਾਰੇ ਗਰੇਵਾਲ ਨੇ ਦੱਸਿਆ ਕਿ ਕਰਮਜੀਤ ਸਿੰਘ ਪੁੱਤਰ ਅਮਰੀਕ ਸਿੰਘ 56 ਹਜਾਰ ਦੇ ਕਰੀਬ ਮੁਨਾਫਾ ਪ੍ਰਾਪਤ ਕਰਕੇ ਪਹਿਲੇ, ਨਿਰਮਲ ਸਿੰਘ ਦੂਜੇ, ਹਰਦੀਪ ਸਿੰਘ ਤੀਜੇ, ਖੁਦ ਮੈਂ ਚੌਥੇ ਤੇ ਕਿਰਪਾਲ ਸਿੰਘ 5ਵੇਂ ਸਥਾਨ 'ਤੇ ਰਹੇ। ਕੁੱਲ 428726 ਰੁਪਏ ਦਾ ਮੁਨਾਫਾ ਪਸ਼ੂ ਪਾਲਕਾਂ ਨੂੰ ਵੰਡਿਆ ਗਿਆ। ਇਸਤੋਂ ਇਲਾਵਾ ਉਨ੍ਹਾਂ ਨੂੰ ਸਨਮਾਨ ਚਿੰਨ ਦੇ ਨਾਲ ਨਾਲ ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ। ਆਏ ਹੋਏ ਮਹਿਮਾਨਾਂ ਦਾ ਸਨਮਾਨ ਵੀ ਸਨਮਾਨ ਚਿੰਨਾਂ ਨਾਲ ਕੀਤਾ ਗਿਆ। ਵਾਤਾਵਰਨ ਨੂੰ ਹਰਿਆ ਭਰਿਆ ਅਤੇ ਸਾਫ ਸੁਥਰਾ ਬਣਾਉਣ ਲਈ ਆਏ ਹੋਏ ਪਤਵੰਤਿਆਂ ਨੂੰ ਵੱਖ ਵੱਖ ਪ੍ਰਕਾਰ ਦੇ ਬੂਟੇ ਵੀ ਵੰਡੇ ਗਏ। ਇਸ ਮੌਕੇ ਅਪਣੇ ਸੰਬੋਧਨ ਕਰਮਜੀਤ ਸਿੰਘ ਗਰੇਵਾਲ, ਭਾਗਪੁਰ ਤੇ ਸਟਾਫ ਨੇ ਵੱਧ ਤੋਂ ਵੱਧ ਦੁੱਧ ਪੈਦਾ ਕਰਨ ਲਈ ਕਿਹਾ ਕਿ ਡੇਅਰੀ ਨੂੰ ਸਹਾਇਕ ਧੰਦੇ ਦੀ ਬਜਾਏ ਕਿਸਾਨ ਤੇ ਪਸ਼ੂ ਪਾਲਕ ਮੁੱਖ ਧੰਦਾ ਬਣਾਉਣ, ਕਿਉਂਕਿ ਇਸ ਧੰਦੇ 'ਚ ਵੀ ਚੰਗੀ ਕਮਾਈ ਹੈ। ਉਨ੍ਹਾਂ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਦੁੱਧ ਦੀ ਮੰਗ ਬਹੁਤ ਜਿਆਦਾ ਹੈ ਪਰ ਪੈਦਾਵਾਰ ਘੱਟ ਹੋਣ ਕਾਰਨ ਬਾਜਾਰ 'ਚ ਨਕਲੀ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ ਬਹੁਤਾਤ 'ਚ ਆ ਰਹੇ ਹਨ ਜਿਸ ਦੀ ਰੋਕਥਾਮ ਕਿਸਾਨ ਡੇਅਰੀ ਫਾਰਮਿੰਗ ਨੂੰ ਉਤਸ਼ਾਹਿਤ ਕਰਕੇ ਕਰ ਸਕਦਾ ਹੈ। ਮੰਚ ਦਾ ਸੰਚਾਲਨ ਤਾਰਾ ਸਿੰਘ ਨੇ ਕੀਤਾ। ਇਸ ਮੌਕੇ ਕੌਂਸਲਰ ਜਸਪਾਲ ਸਿਘ ਗਰੇਵਾਲ, ਦਰਸ਼ਨ ਸਿੰਘ ਮਾਹਲਾ, ਗਿਆਨੀ ਸੋਹਣ ਸਿੰਘ, ਸਾਬਕਾ ਸਰਪੰਚ ਗੁਰਮੀਤ ਸਿੰਘ ਗਿੱਲ, ਪ੍ਰਿਤਪਾਲ ਸਿੰਘ ਗਰੇਵਾਲ, ਦਲਜੀਤ ਸਿੰਘ ਗਰੇਵਾਲ, ਅਮਰਦੀਪ ਸਿੰਘ ਗਿੱਲ, ਸੋਨੀ ਹਵਾਸ, ਬਾਬਾ ਬਲਦੇਵ ਸਿੰਘ, ਲਾਲੀ ਗਰੇਵਾਲ, ਨਿਰਮਲ ਸਿੰਘ ਗਿੱਲ, ਰਣਜੀਤ ਸਿੰਘ ਰਾਣਾ ਗਿੱਲ, ਹਰਜੀਤ ਸਿੰਘ ਗਰੇਵਾਲ, ਰਾਜਾ ਸੋਮਲ, ਰਾਮਪਾਲ ਸਿੰਘ ਪ੍ਰਧਾਨ, ਜਿੰਦਰ ਚੇਅਰਮੈਨ, ਜਗਤਾਰ ਸਿੰਘ ਧਨਾਨਸੂ, ਪਵਿੱਤਰ ਗਿੱਲ, ਪਿ੍ੰਸ ਸੈਣੀ, ਰਿੰਕਲ ਸੈਣੀ, ਨਿਤਿਸ਼ ਬੈਂਸ, ਬੱਬੂ ਮੁੰਡੀਆਂ ਤੇ ਹੋਰ ਹਾਜ਼ਰ ਸਨ।