- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਿਊਂਸੀਪਲ ਇੰਪਲਾਈਜ਼ ਸੰਘਰਸ਼ ਕਮੇਟੀ ਦਾ ਵਫ਼ਦ ਨਿਗਮ ਕਮਿਸ਼ਨਰ ਤੇ ਮੇਅਰ ਨੂੰ ਮਿਲਿਆ

ਵਿਸ਼ਾਲ /ਪੰਜਾਬੀ ਜਾਗਰਣ, ਲੁਧਿਆਣਾ
ਮਿਊਂਸੀਪਲ ਇੰਪਲਾਈਜ਼ ਸੰਘਰਸ਼ ਕਮੇਟੀ ਦੇ ਵਫ਼ਦ ਵੱਲੋਂ ਚੇਅਰਮੈਨ ਅਸ਼ਵਨੀ ਸਹੋਤਾ ਦੀ ਅਗਵਾਈ ਵਿੱਚ ਮੇਅਰ ਇੰਦਰਜੀਤ ਕੌਰ ਅਤੇ ਨਿਗਮ ਕਮਿਸ਼ਨਰ ਅੰਕੁਰ ਮਹਿੰਦਰੂ ਨਾਲ ਉਨ੍ਹਾਂ ਦੇ ਦਫ਼ਤਰ ਵਿਖੇ ਮੁਲਾਕਾਤ ਕੀਤੀ ਗਈ। ਇਸ ਮੌਕੇ ਸਹੋਤਾ ਵਲੋਂ ਮੇਅਰ ਤੇ ਨਿਗਮ ਕਮਿਸ਼ਨਰ ਦੇ ਧਿਆਨ ਵਿਚ ਲਿਆਂਦਾ ਗਿਆ ਕਿ ਤਿਉਹਾਰਾਂ ’ਚ ਸਭ ਤੋਂ ਪਹਿਲਾਂ ਮੁਲਾਜ਼ਮਾਂ ਨੂੰ ਤਨਖਾਹਾਂ ਜਾਰੀਆਂ ਕੀਤੀਆਂ ਜਾਣ। ਰੈਗੂਲਰ ਕਰਮਚਾਰੀਆਂ ਨੂੰ 10000 ਅਤੇ ਜਦੋਂ ਕਿ ਕੱਚੇ ਮੁਲਾਜ਼ਮਾਂ ਨੂੰ 5000 ਰੁਪਏ ਤਿਉਹਾਰੀ ਵਿਆਜ਼ ਰਹਿਤ ਕਰਜ਼ਾ ਦਿੱਤਾ ਜਾਵੇ ਤੇ ਜਿਨ੍ਹਾਂ ਕੱਚੇ ਮੁਲਾਜ਼ਮਾਂ ਦੀਆਂ ਤਨਖਾਹਾਂ ਪਿਛਲੇ ਕਾਫ਼ੀ ਮਹੀਨਿਆਂ ਤੋਂ ਰੁੱਕੀਆਂ ਹੋਈਆਂ ਹਨ ਉਹ ਜਾਰੀ ਕੀਤੀਆਂ ਜਾਣ ਤੇ ਨਵੇਂ ਜੁਆਇੰਨਗ ਕੀਤੇ ਗਏ ਸੈਨੇਟਰੀ ਸੁਪਰਵਾਈਜ਼ਰਾਂ ਦੀ ਜਲਦ ਤੋਂ ਜਲਦ ਪੋਸਟਿੰਗ ਕੀਤੀ ਜਾਵੇ। ਇਸ ਦੌਰਾਨ ਮੇਅਰ ਤੇ ਨਿਗਮ ਕਮਿਸ਼ਨਰ ਵੱਲੋਂ ਸੰਘਰਸ਼ ਕਮੇਟੀ ਦੀਆਂ ਮੰਗਾਂ ਉਤੇ ਗੌਰ ਕਰਦੇ ਹੋਏ ਤੁਰੰਤ ਸੰਬਧਿਤ ਅਧਿਕਾਰੀਆਂ ਦੀ ਡਿਉਟੀ ਲਾਈ ਗਈ ਜਿਸ ਤੇ ਸੰਘਰਸ਼ ਕਮੇਟੀ ਮੇਅਰ ਤੇ ਕਮਿਸ਼ਨਰ ਦਾ ਧੰਨਵਾਦ ਕੀਤਾ। ਇਸ ਮੌਕੇ ਵਿਜੈ ਮਾਨਵ, ਵਰਿੰਦਰ ਸਵਾਮੀ, ਸ਼ਿਵ ਸੋਨੀ, ਅਜੇ ਸਭਰਵਾਲ, ਐਡੋਵੇਕਟ ਅਭੈ ਸਹੋਤਾ, ਆਦਿ ਹਾਜ਼ਰ ਸਨ।