- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਾਰਡ ਦਾ ਕੋਈ ਵੀ ਕੰਮ ਨਹੀਂ ਰਹੇਗਾ ਅਧੂਰਾ-ਵਿਧਾਇਕ ਸਿੱਧੂ

-40 ਲੱਖ ਰੁਪਏ ਦੀ ਲਾਗਤ ਨਾਲ ਜੈਮਲ ਸਿੰਘ ਰੋਡ ’ਤੇ ਟਾਈਲਾਂ ਲਾਉਣ ਦਾ ਕੰਮ ਸ਼ੁਰੂ
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਵਿਧਾਨ ਸਭਾ ਹਲਕਾ ਆਤਮ ਨਗਰ ਦੇ ਵਾਰਡ ਨੰਬਰ 44 ਵਿੱਚ ਵਿਕਾਸ ਕਾਰਜਾਂ ਦੀ ਲੜੀ ਨੂੰ ਅੱਗੇ ਵਧਾਉਂਦਿਆਂ ਜੈਮਲ ਸਿੰਘ ਰੋਡ ’ਤੇ ਟਾਈਲਾਂ ਲਾਉਣ ਦੇ 40 ਲੱਖ ਰੁਪਏ ਦੀ ਲਾਗਤ ਵਾਲੇ ਕੰਮ ਦੀ ਸ਼ੁਰੂਆਤ ਕੀਤੀ ਗਈ। ਇਸ ਵਿਕਾਸ ਕਾਰਜ ਦਾ ਉਦਘਾਟਨ ਵਿਧਾਇਕ ਕੁਲਵੰਤ ਸਿੰਘ ਸਿੱਧੂ ਅਤੇ ਇਲਾਕੇ ਦੇ ਕੌਂਸਲਰ ਸੋਹਣ ਸਿੰਘ ਗੋਗਾ ਵੱਲੋਂ ਸਾਂਝੇ ਤੌਰ ’ਤੇ ਟੱਕ ਲਾ ਕੇ ਕੀਤਾ ਗਿਆ। ਇਸ ਮੌਕੇ ਵਿਧਾਇਕ ਸਿੱਧੂ ਨੇ ਕਿਹਾ ਕਿ ਵਾਰਡ ਵਿੱਚ ਵਿਕਾਸ ਕਾਰਜਾਂ ਨੂੰ ਮੁੱਢਲੇ ਆਧਾਰ ’ਤੇ ਕਰਵਾਇਆ ਜਾ ਰਿਹਾ ਹੈ ਅਤੇ ਕੋਈ ਵੀ ਕੰਮ ਅਧੂਰਾ ਨਹੀਂ ਰਹਿਣ ਦਿੱਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਮਿਕਸ ਲੈਂਡ ਯੂਜ਼ ਦੀ ਮਨਜ਼ੂਰੀ ਇੱਕ ਸਾਲ ਲਈ ਮਿਲ ਗਈ ਹੈ ਅਤੇ ਇਸ ਨੂੰ ਪੱਕੇ ਤੌਰ ’ਤੇ ਮਨਜ਼ੂਰ ਕਰਵਾਉਣ ਲਈ ਵੀ ਜਲਦ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਕੌਂਸਲਰ ਸੋਹਣ ਸਿੰਘ ਗੋਗਾ ਨੇ ਕਿਹਾ ਕਿ ਮੇਅਰ ਅਤੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਦੇ ਵਿਸ਼ੇਸ਼ ਸਹਿਯੋਗ ਸਦਕਾ ਵਾਰਡ ਵਿੱਚ ਵੱਡੇ ਪੱਧਰ ’ਤੇ ਵਿਕਾਸ ਕਾਰਜ ਚੱਲ ਰਹੇ ਹਨ।
ਇਸ ਮੌਕੇ ਹਰਜੀਤ ਸਿੰਘ ਸੱਗੂ, ਅਮਰੀਕ ਸਿੰਘ ਘੜਿਆਲ, ਅਵਤਾਰ ਸਿੰਘ ਕੰਡਾ, ਅਵਤਾਰ ਸਿੰਘ, ਜਗਮੋਹਨ ਸਿੰਘ ਪਾਸੀ, ਸੁਖਵਿੰਦਰ ਸਿੰਘ ਦਹੇਲੇ, ਸਤਿੰਦਰ ਸਿੰਘ ਬਰਨਾਲਾ, ਹਰਮੀਤ ਸਿੰਘ, ਸੁਖਦੇਵ ਸਿੰਘ ਸੋਢੀ, ਰਣਜੀਤ ਸਿੰਘ, ਐਮੀ ਸਿੰਘ, ਚਰਨਜੀਤ ਸਿੰਘ ਭੰਬਰਾ, ਗੁਰਮੀਤ ਸਿੰਘ, ਨਰਿੰਦਰ ਸਿੰਘ ਮਠਾੜੂ, ਸਤਵੰਤ ਸਿੰਘ ਮਠਾੜੂ, ਅਮਰਪਾਲ ਸਿੰਘ, ਬਿਪਨ ਸੇਠੀ, ਬਲਾਕ ਪ੍ਰਧਾਨ ਪਰਮਜੀਤ ਸਿੰਘ, ਅਕਾਸ਼ ਵਰਮਾ, ਮਨਦੀਪ ਸਿੰਘ, ਹਰਪ੍ਰੀਤ ਸਿੰਘ ਟੀਟੀ, ਗੈਰੀ ਸਿੰਘ, ਰਣਜੀਤ ਸਿੰਘ ਜੀਤਾ, ਦਰਸ਼ਨ ਸਿੰਘ ਜੱਸਲ, ਬਲਵਿੰਦਰ ਸਿੰਘ, ਸੁਰਜੀਤ ਸਿੰਘ ਕਲਸੀ, ਹਰਪ੍ਰੀਤ ਸਿੰਘ ਸੈਣੀ, ਬਿੱਲੂ ਪ੍ਰਾਪਰਟੀ, ਮੱਖਣ ਸਿੰਘ, ਇਕਬਾਲ ਕੌਰ, ਬਲਜੀਤ ਕੌਰ, ਹਰਬੰਸ ਸਿੰਘ ਤੇ ਹਰਦੀਪ ਸਿੰਘ ਹੈਰੀ ਸਮੇਤ ਸੈਂਕੜੇ ਇਲਾਕਾ ਨਿਵਾਸੀ ਹਾਜ਼ਰ ਸਨ।