ਯਾਦਗਾਰੀ ਹੋ ਨਿਬੜਿਆ ਸਾਲਾਨਾ ਖੇਡ ਮੇਲਾ ‘ਵਿਜੈਵੇਗ 2026–27’ ਯਾਦਗਾਰੀ ਹੋ ਨਿਬੜਿਆ ਸਾਲਾਨਾ ਖੇਡ ਮੇਲਾ ‘ਵਿਜੈਵੇਗ 2026–27’
Publish Date: Wed, 04 Nov 2026 08:55 PM (IST)
Updated Date: Wed, 04 Nov 2026 08:56 PM (IST)
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ : ਸ੍ਰੀ ਹਰਿਕ੍ਰਿਸ਼ਨ ਸਾਹਿਬ ਪਬਲਿਕ ਹਾਈ ਸਕੂਲ ਗਿੱਲ ਮਾਰਕੀਟ ਨਿਊ ਜਨਤਾ ਨਗਰ ਲੁਧਿਆਣਾ ਵਿਖੇ ਛੇਵੀਂ ਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਾਲਾਨਾ ਖੇਡ ਮੇਲਾ ‘ਵਿਜੈਵੇਗ 2026–27’ ਕਰਵਾਇਆ ਗਿਆ। ‘ਰਨ ਵਿਦ ਫਾਇਰ ਰਾਈਜ਼ ਵਿਦ ਪ੍ਰਾਈਡ’ ਦੇ ਪ੍ਰੇਰਨਾਦਾਇਕ ਥੀਮ ਤਹਿਤ ਕਰਵਾਏ ਗਏ ਇਸ ਸਮਾਗਮ ਦੀ ਸ਼ੁਰੂਆਤ ਰੂਹਾਨੀ ਸ਼ਬਦ ਗਾਇਨ ਅਤੇ ਸਕੂਲ ਗੀਤ ਨਾਲ ਹੋਈ। ਇਸ ਉਪਰੰਤ ਵਿਦਿਆਰਥੀਆਂ ਵੱਲੋਂ ਅਨੁਸ਼ਾਸਨ ਅਤੇ ਏਕਤਾ ਦਾ ਪ੍ਰਤੀਕ ਮਾਰਚ ਪਾਸਟ ਪੇਸ਼ ਕੀਤਾ ਗਿਆ। ਸਮਾਗਮ ਦਾ ਵਿਸ਼ੇਸ਼ ਪਲ ਉਸ ਸਮੇਂ ਦੇਖਣ ਨੂੰ ਮਿਲਿਆ, ਜਦੋਂ ਸੈਸ਼ਨ 2026–27 ਦੌਰਾਨ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਪ੍ਰਾਪਤੀਆਂ ਹਾਸਲ ਕਰਨ ਵਾਲੇ ਸਕੂਲ ਦੇ ਜੇਤੂ ਖਿਡਾਰੀਆਂ ਨੇ ਖੇਡ ਮਸ਼ਾਲ ਜਗਾਈ। ਸਕੂਲ ਦੀ ਪ੍ਰਿੰਸੀਪਲ ਅਰਚਨਾ ਸ੍ਰੀਵਾਸਤਵ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਬੱਚਿਆਂ ਦੇ ਸਰੀਰਕ ’ਤੇ ਮਾਨਸਿਕ ਵਿਕਾਸ ਲਈ ਬੇਹੱਦ ਜ਼ਰੂਰੀ ਹਨ। ਇਨ੍ਹਾਂ ਨਾਲ ਵਿਦਿਆਰਥੀਆਂ ਵਿੱਚ ਅਨੁਸ਼ਾਸਨ, ਆਤਮ-ਵਿਸ਼ਵਾਸ, ਸਹਿਯੋਗ ਅਤੇ ਅਗਵਾਈ ਕਰਨ ਦੀ ਯੋਗਤਾ ਪੈਦਾ ਹੁੰਦੀ ਹੈ। ਖੇਡ ਮੁਕਾਬਲਿਆਂ ਦੌਰਾਨ ਛੇਵੀਂ ਤੋਂ ਦਸਵੀਂ ਜਮਾਤ ਦੇ ਲੜਕਿਆਂ ਅਤੇ ਲੜਕੀਆਂ ਦੀਆਂ ਵੱਖ-ਵੱਖ ਸੈਕਸ਼ਨਾਂ ਅਨੁਸਾਰ ਫਾਈਨਲ ਦੌੜਾਂ ਕਰਵਾਈਆਂ ਗਈਆਂ। ਇਸ ਮੌਕੇ ਹਰਡਲ ਰੇਸ, ਡੱਕ ਰੇਸ, ਪੁਸ਼-ਅੱਪਸ ਰੇਸ, ਕ੍ਰੋਕੋਡਾਈਲ ਰੇਸ ਅਤੇ ਪਿਰਾਮਿਡ ਰੇਸ ਸਮੇਤ ਕਈ ਦਿਲਚਸਪ ਮੁਕਾਬਲੇ ਕਰਵਾਏ ਗਏ। ਸਟਾਫ਼ ਮੈਂਬਰਾਂ ਦੀਆਂ ਮਨੋਰੰਜਕ ਦੌੜਾਂ ਵੀ ਖਿੱਚ ਦਾ ਕੇਂਦਰ ਰਹੀਆਂ। ਵਿਦਿਆਰਥੀਆਂ ਵੱਲੋਂ ਪੇਸ਼ ਕੀਤੀ ਗਈ ਮਾਸ ਪੀਟੀ. ਡਾਂਸ ਪੇਸ਼ਕਾਰੀ ਅਤੇ ਯੋਗਾ ਪ੍ਰਦਰਸ਼ਨ ਨੇ ਅਨੁਸ਼ਾਸਨ, ਤਾਲਮੇਲ ਅਤੇ ਸਮੂਹਿਕ ਏਕਤਾ ਦੀ ਸੁੰਦਰ ਝਲਕ ਪੇਸ਼ ਕੀਤੀ। ਮੁੰਡਿਆਂ ਅਤੇ ਕੁੜੀਆਂ ਦੀਆਂ ਟੀਮਾਂ ਦੇ ਬਾਸਕਟਬਾਲ ਸ਼ੋਅ ਮੈਚਾਂ ਨੇ ਦਰਸ਼ਕਾਂ ਵਿੱਚ ਖੂਬ ਰੋਮਾਂਚ ਪੈਦਾ ਕੀਤਾ, ਜਦਕਿ ਜੋਸ਼ੀਲੇ ਭੰਗੜੇ ਨੇ ਪੰਜਾਬੀ ਸੱਭਿਆਚਾਰ ਦੀ ਸ਼ਾਨਦਾਰ ਪੇਸ਼ਕਾਰੀ ਕਰਦਿਆਂ ਸਮਾਗਮ ਵਿੱਚ ਰੰਗ ਬੰਨ੍ਹ ਦਿੱਤਾ। ਇਸ ਮੌਕੇ ਸਕੂਲ ਦੇ ਚੇਅਰਮੈਨ ਜਤਿੰਦਰ ਸਿੰਘ, ਡਾਇਰੈਕਟਰ ਪਵਨਦੀਪ ਸਿੰਘ ਸਹਿਗਲ ਅਤੇ ਸੀਨੀਅਰ ਸਕੂਲ ਦੇ ਡਾਇਰੈਕਟਰ ਰਮਨਦੀਪ ਸਿੰਘ ਸਹਿਗਲ ਸਮੇਤ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਜੇਤੂ ਖਿਡਾਰੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਡਾਇਰੈਕਟਰ ਸਹਿਗਲ ਨੇ ਕਿਹਾ ਕਿ ਅਸਲ ਜਿੱਤ ਸਿਰਫ਼ ਮੈਡਲ ਹਾਸਲ ਕਰਨ ਵਿੱਚ ਨਹੀਂ, ਸਗੋਂ ਪੂਰੀ ਮਿਹਨਤ, ਲਗਨ ਅਤੇ ਖੇਡ ਭਾਵਨਾ ਨਾਲ ਮੁਕਾਬਲੇ ਵਿੱਚ ਹਿੱਸਾ ਲੈਣ ਵਿੱਚ ਹੈ। ਸਮਾਗਮ ਦੀ ਸਮਾਪਤੀ ਰਾਸ਼ਟਰੀ ਗਾਨ ਨਾਲ ਹੋਈ।