- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੀਏਯੂ ਦੇ ਵਿਕਾਸ ਲਈ ਹਰ ਸੰਭਵ ਵਿੱਤੀ ਸਹਾਇਤਾ ਦੇਵਾਂਗੇ-ਚੀਮਾ

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ
ਲੁਧਿਆਣਾ : ਯੁਵਕ ਮੇਲੇ ਵਿਦਿਆਰਥੀਆਂ ਨੂੰ ਪੰਜਾਬ ਦੀ ਅਮੀਰ ਵਿਰਾਸਤ, ਸੱਭਿਆਚਾਰ ਅਤੇ ਲੋਕ-ਕਲਾਵਾਂ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਮੁੱਖ ਮਹਿਮਾਨ ਵਜੋਂ ਪਹੁੰਚੇ ਪੰਜਾਬ ਦੇ ਵਿੱਤ, ਕਰ ਅਤੇ ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਹ ਪ੍ਰਗਟਾਵਾ ਪੀਏਯੂ. ’ਚ ਜਾਰੀ ਅੰਤਰ-ਕਾਲਜ ਯੁਵਕ ਮੇਲੇ ਦੇ ਦੂਜੇ ਗੇੜ ਦੇ ਮੁਕਾਬਲਿਆਂ ਦਾ ਉਦਘਾਟਨ ਕਰਨ ਮੌਕੇ ਕੀਤਾ ਜੋ ਡਾ. ਅਮਰਜੀਤ ਸਿੰਘ ਖਹਿਰਾ ਓਪਨ ਏਅਰ ਥੀਏਟਰ ਵਿਖੇ ਸ਼ੁਰੂ ਹੋਏ। ਯੁਵਕ ਮੇਲੇ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਉਨ੍ਹਾਂ ਪੀਏਯੂ ਦੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੀਆਂ ਸਭਿਆਚਾਰਕ ਝਾਕੀਆਂ ਦੀ ਵਿਸ਼ੇਸ਼ ਤੌਰ ‘ਤੇ ਸ਼ਲਾਘਾ ਕੀਤੀ। ਉਨ੍ਹਾਂ ਪੀਏਯੂ ਦੇ ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਵਿੱਚ ਸਰਗਰਮੀ ਨਾਲ ਯੋਗਦਾਨ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਚੀਮਾ ਨੇ ਯੂਨੀਵਰਸਿਟੀ ਦੇ ਬੁਨਿਆਦੀ ਢਾਂਚੇ ਦੇ ਹੋਰ ਵਿਕਾਸ ਅਤੇ ਸੁਧਾਰ ਲਈ ਹਰ ਸੰਭਵ ਵਿੱਤੀ ਸਹਾਇਤਾ ਦੇਣ ਦਾ ਭਰੋਸਾ ਵੀ ਦਿੱਤਾ। ਸਮਾਰੋਹ ਦੀ ਪ੍ਰਧਾਨਗੀ ਵਾਈਸ ਚਾਂਸਲਰ ਡਾ. ਹਰਵਿੰਦਰ ਸਿੰਘ ਧਾਲੀਵਾਲ ਵੱਲੋਂ ਕੀਤੀ ਗਈ। ਇਸ ਮੌਕੇ ਡਾ. ਵੀਬੀ. ਪਟੇਲ, ਆਡੀਸ਼ਨਲ ਡਾਇਰੈਕਟਰ ਜਰਨਲ (ਬਾਗਬਾਨੀ), ਆਈਸੀਏਆਰ, ਡਾ. ਸਤਿਬੀਰ ਸਿੰਘ ਗੋਸਲ, ਸਾਬਕਾ ਵਾਈਸ ਚਾਂਸਲਰ, ਪੀਏਯੂ. ਡਾ. ਜੇਪੀ.ਸ਼ਰਮਾ, ਸਾਬਕਾ ਵਾਈਸ ਚਾਂਸਲਰ, ਸ਼ੇਰ-ਏ-ਕਸ਼ਮੀਰ ਯੂਨੀਵਰਸਿਟੀ ਆਫ ਐਗਰੀਕਲਚਰਲ ਅਤੇ ਟੈਕਨਾਲੋਜੀ, ਜੰਮੂ, ਡਾ. ਅਸ਼ੋਕ ਕੁਮਾਰ, ਮੈਂਬਰ ਪ੍ਰਬੰਧਕੀ ਬੋਰਡ ਪੀਏਯੂ., ਯੂਨੀਵਰਸਿਟੀ ਦੇ ਉੱਚ ਅਧਿਕਾਰੀ ਅਤੇ ਵੱਖ ਵੱਖ ਵਿਭਾਗਾਂ ਦੇ ਮੁਖੀ ਵੀ ਇਸ ਮੌਕੇ ਹਾਜ਼ਰ ਸਨ। ਵਾਈਸ ਚਾਂਸਲਰ ਡਾ. ਧਾਲੀਵਾਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਯੁਵਕ ਮੇਲਿਆਂ ਦਾ ਮਕਸਦ ਕੇਵਲ ਮੰਚ ’ਤੇ ਸੰਗੀਤ, ਨਾਚ ਜਾਂ ਰੰਗਮੰਚ ਦੀਆਂ ਪੇਸ਼ਕਾਰੀਆਂ ਕਰਵਾਉਣਾ ਹੀ ਨਹੀਂ, ਸਗੋਂ ਵਿਦਿਆਰਥੀਆਂ ਦੀ ਅੰਦਰੂਨੀ ਪ੍ਰਤਿਭਾ ਨੂੰ ਨਿਖਾਰਨਾ ਅਤੇ ਉਨ੍ਹਾਂ ਦੀ ਸ਼ਖ਼ਸੀਅਤ ਦਾ ਸਰਬਪੱਖੀ ਵਿਕਾਸ ਕਰਨਾ ਵੀ ਹੈ। ਇਸ ਤੋਂ ਪਹਿਲਾਂ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਕਮਲਜੀਤ ਸਿੰਘ ਸੂਰੀ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ।
ਅੰਤ ਵਿੱਚ ਅਪਰ ਨਿਰਦੇਸ਼ਕ ਸੰਚਾਰ ਅਤੇ ਮਿਲਖ ਅਫ਼ਸਰ, ਪੀਏਯੂ., ਡਾ. ਤੇਜਿੰਦਰ ਸਿੰਘ ਰਿਆੜ ਨੇ ਸਮਾਗਮ ਵਿੱਚ ਪਹੁੰਚੇ ਮਹਿਮਾਨਾਂ, ਪ੍ਰਬੰਧਕਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਆਸ ਪ੍ਰਗਟਾਈ ਕਿ ਵਿਦਿਆਰਥੀ ਭਵਿੱਖ ਵਿੱਚ ਵੀ ਆਪਣੀਆਂ ਰਵਾਇਤਾਂ ਅਤੇ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਤੇ ਪ੍ਰਫੁੱਲਤ ਕਰਨ ਵਿੱਚ ਸਰਗਰਮ ਭੂਮਿਕਾ ਨਿਭਾਉਣਗੇ। ਇਸ ਮੌਕੇ ਡਾ. ਅਜਮੇਰ ਸਿੰਘ ਢੱਟ, ਡਾ. ਮੱਖਣ ਸਿੰਘ ਭੁੱਲਰ, ਡਾ. ਹਰਮਿੰਦਰ ਸਿੰਘ, ਡਾ. ਚਰਨਜੀਤ ਔਲਖ, ਡਾ. ਰਿਸ਼ੀ ਇੰਦਰ ਸਿੰਘ ਗਿੱਲ, ਡਾ. ਕਮਲ ਵੱਤਾ, ਡਾ. ਕਿਰਨ ਬੈਂਸ, ਡਾ. ਰੁਪਿੰਦਰ ਕੌਰ ਤੂਰ, ਡਾ. ਵਿਸ਼ਾਲ ਬੈਕਟਰ ਅਤੇ ਸਤਵੀਰ ਸਿੰਘ, ਰਜਿਸਟਰਿੰਗ ਅਫਸਰ ਹਾਜਰ ਸਨ।
-ਇੰਝ ਰਹੇ ਯੁਵਕ ਮੇਲੇ ਦੇ ਚੌਥੇ ਦਿਨ ਕਰਵਾਏ ਵਿਰਾਸਤੀ ਤੇ ਸਾਹਿਤਕ ਕਲਾਵਾਂ ਦੇ ਮੁਕਾਬਲਿਆਂ ਦੇ ਨਤੀਜੇ
ਬੁਣਾਈ- 1. ਰਿਧਿਮਾ ਜੈਨ, ਕਮਿਊਨਿਟੀ ਸਾਇੰਸ ਕਾਲਜ, 2. ਸਿਮਰਨਜੀਤ ਕੌਰ, ਖੇਤੀਬਾੜੀ ਕਾਲਜ, 3. ਗਗਨਦੀਪ ਕੌਰ, ਬਾਗਬਾਨੀ ਕਾਲਜ।
ਗੁੱਡੀਆਂ ਪਟੋਲੇ ਬਣਾਉਣਾ- 1. ਜਸਪ੍ਰੀਤ ਕੌਰ, ਕਮਿਊਨਿਟੀ ਸਾਇੰਸ ਕਾਲਜ, 2. ਅਸ਼ਮੀਨ ਕੌਰ, ਖੇਤੀਬਾੜੀ ਕਾਲਜ, 3. ਰਵਨੀਤ ਕੌਰ, ਕਮਿਊਨਿਟੀ ਸਾਇੰਸ ਕਾਲਜ।
ਦਸੂਤੀ ਦੀ ਕਢਾਈ- 1. ਜਸਲੀਨ ਕੌਰ ਭੁੱਲਰ, ਖੇਤੀਬਾੜੀ ਕਾਲਜ, 2. ਗੁਰਨੂਰ ਕੌਰ, ਕਮਿਊਨਿਟੀ ਸਾਇੰਸ ਕਾਲਜ, 3. ਟਵਿੰਕਲ ਬੈਂਸ – ਖੇਤੀਬਾੜੀ ਕਾਲਜ, ਬੱਲੋਵਾਲ ਸੌਂਖੜੀ।
ਪੱਖੀ ਬੁਣਨਾ- 1. ਨਵਦੀਪ ਕੌਰ, ਕਮਿਊਨਿਟੀ ਸਾਇੰਸ ਕਾਲਜ, 2. ਸੌਗਾਤ ਠੁਕਰਾਲ, ਕਮਿਊਨਿਟੀ ਸਾਇੰਸ ਕਾਲਜ, 3. ਨਵਜੋਤ ਕੌਰ, ਬੇਸਿਕ ਸਾਇੰਸ ਕਾਲਜ।
ਫੁਲਕਾਰੀ ਕੱਢਣਾ- 1. ਸੁਖਮਨਜੋਤ ਕੌਰ, ਕਮਿਊਨਿਟੀ ਸਾਇੰਸ ਕਾਲਜ, 2. ਜਫੀਕਾ ਕੰਬੋਜ, ਖੇਤੀਬਾੜੀ ਕਾਲਜ, 3. ਹਰਪ੍ਰੀਤ ਕੌਰ, ਬੇਸਿਕ ਸਾਇੰਸ ਕਾਲਜ।
ਵਾਦ- ਵਿਵਾਦ- 1. ਕਮਿਊਨਿਟੀ ਸਾਇੰਸ ਕਾਲਜ, 2. ਬਾਗਬਾਨੀ ਕਾਲਜ, 3. ਬੇਸਿਕ ਸਾਇੰਸ ਕਾਲਜ।
ਸਿਰਜਨਾਤਮਕ ਲੇਖਣ (ਕਵਿਤਾ)- 1. ਰਮਨਜੋਤ ਕੌਰ, ਕਮਿਊਨਿਟੀ ਸਾਇੰਸ ਕਾਲਜ, 2. ਆਯੁਸ਼, ਖੇਤੀਬਾੜੀ ਕਾਲਜ, 3. ਨਵਰੀਤ ਕੌਰ, ਬੇਸਿਕ ਸਾਇੰਸ ਕਾਲਜ।
ਸਿਰਜਨਾਤਮਕ ਲੇਖਣ (ਲੇਖ)- 1. ਤਸ਼ਮੀਨ ਕੌਰ, ਬੇਸਿਕ ਸਾਇੰਸ ਕਾਲਜ, 2. ਪ੍ਰਭਜੋਤ ਕੌਰ, ਖੇਤੀਬਾੜੀ ਕਾਲਜ, 3. ਹਰਪ੍ਰੀਤ ਕੌਰ, ਕਮਿਊਨਿਟੀ ਸਾਇੰਸ ਕਾਲਜ।
ਸਿਰਜਨਾਤਮਕ ਲੇਖਣ (ਕਹਾਣੀ)- 1. ਭਵਯ ਕੁਮਾਰ ਬੋਰਾਹ, ਖੇਤੀਬਾੜੀ ਕਾਲਜ, 2. ਪੁਣਿਆ ਸੂਦ, ਕਮਿਊਨਿਟੀ ਸਾਇੰਸ ਕਾਲਜ, 3. ਕਾਤਯਨੀ ਕਿਸਨੋਰ, ਬੇਸਿਕ ਸਾਇੰਸ ਕਾਲਜ।