ਸੈਂਕੜੇ ਬੱਸਾਂ ਦਾ ਕਾਫਲਾ ਲੈ ਕੇ ਰਾਹੁਲ ਗਾਂਧੀ ਦੀ ਰੈਲੀ ’ਚ ਪਹੁੰਚੇ ਈਸ਼ਵਰਜੋਤ ਚੀਮਾ ਜ਼ਰੂਰੀ ਖ਼ਬਰ:ਸੈਂਕੜੇ ਬੱਸਾਂ ਦਾ ਕਾਫਲਾ ਲੈ ਕੇ ਰਾਹੁਲ ਗਾਂਧੀ ਦੀ ਰੈਲੀ ’ਚ ਪਹੁੰਚੇ ਈਸ਼ਵਰਜੋਤ ਚੀਮਾ
Publish Date: Wed, 04 Nov 2026 07:28 PM (IST)
Updated Date: Wed, 04 Nov 2026 07:29 PM (IST)
ਰਵੀ ਭਾਟੀਆ, ਪੰਜਾਬੀ ਜਾਗਰਣ ਲੁਧਿਆਣਾ/ਸਾਹਨੇਵਾਲ : ਕੁੱਲ ਹਿੰਦ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਸੰਗਰੂਰ ਅੰਦਰ ਪੰਜਾਬ ਕਾਂਗਰਸ ਦੀ ਹੋਈ ਮਹਾ ਲੋਕ ਇਨਸਾਫ ਰੈਲੀ ਵਿੱਚ ਜਿੱਥੇ ਪੰਜਾਬ ਦੇ ਸਾਰੇ ਕਾਂਗਰਸੀ ਲੀਡਰਾਂ ਨੇ ਆਪਣੇ ਆਪਣੇ ਤੌਰ ਤੇ ਭਾਰੀ ਇਕੱਠ ਕੀਤਾ ਉਸ ਦੇ ਨਾਲ ਹੀ ਵਿਧਾਨ ਸਭਾ ਹਲਕਾ ਦੱਖਣੀ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਈਸ਼ਵਰ ਜੋਤ ਚੀਮਾ ਸੈਂਕੜੇ ਬੱਸਾਂ ਅਤੇ ਕਾਰਾਂ ਦਾ ਕਾਫਲਾ ਲੈ ਕੇ ਰਾਹੁਲ ਗਾਂਧੀ ਦੀ ਰੈਲੀ ਲਈ ਆਪਣੇ ਹਜ਼ਾਰਾਂ ਸਾਥੀਆਂ ਸਮੇਤ ਰਵਾਨਾ ਹੋਏ। ਇਸ ਮੌਕੇ ਈਸ਼ਵਰ ਜੋ ਚੀਮਾ ਨੇ ਕਿਹਾ ਕਿ ਲੋਕਾਂ ਦਾ ਜੋਸ਼ ਦੱਸ ਰਿਹਾ ਹੈ ਕਿ ਪੰਜਾਬ ਦੇ ਅੰਦਰ ਆਉਣ ਵਾਲਾ ਸਮਾਂ ਕਾਂਗਰਸ ਪਾਰਟੀ ਦਾ ਹੈ। ਉਹਨਾਂ ਕਿਹਾ ਕਿ ਅੱਜ ਰਾਹੁਲ ਗਾਂਧੀ ਵੱਲੋਂ ਸੰਗਰੂਰ ਦੇ ਅੰਦਰ ਮਹਾਨ ਸਾਫ ਰੈਲੀ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਇੱਕ ਇਨਸਾਫ ਦੀ ਆਸ ਬੱਝੀ ਹੈ ਜਿਹੜੇ ਲੋਕਾਂ ਦੇ ਉੱਤੇ ਸੂਬਾ ਸਰਕਾਰ ਨੇ ਅੱਤਿਆਚਾਰ ਕੀਤਾ ਹੈ ਬੇਕਸੂਰ ਪੰਜਾਬ ਦੇ ਨੌਜਵਾਨ ਨਸ਼ੇ ਨਾਲ ਮਰੇ ਹਨ ਅਤੇ ਭਰਿਸ਼ਟਾਚਾਰ ਨੇ ਹਰ ਵਰਗ ਨੂੰ ਪਰੇਸ਼ਾਨ ਕੀਤਾ ਹੈ ਉਹਨਾਂ ਤੋਂ ਛੁਟਕਾਰਾ ਪਾਉਣ ਦੇ ਲਈ ਅੱਜ ਦੀ ਰੈਲੀ ਪੰਜਾਬ ਦੇ ਅੰਦਰ ਜਿੱਥੇ ਆਮ ਆਦਮੀ ਪਾਰਟੀ ਦੀ ਜੜ ਪੁੱਟੇਗੀ ਉੱਥੇ ਹੀ ਕਾਂਗਰਸ ਪਾਰਟੀ ਦੀ ਆਉਣ ਵਾਲੀ ਸਰਕਾਰ ਦੀ ਨੀਹ ਵੀ ਰੱਖੇਗੀ। ਇਸ ਮੌਕੇ ਉਹਨਾਂ ਦੇ ਨਾਲ ਆਸ਼ੀਸ਼ ਅਵਸਤੀ ਕੌਂਸਲਰ ਸਤਪਾਲ ਸਿੰਘ ਲੁਹਾਰਾ ਸਾਬਕਾ ਕੌਂਸਲਰ ਸੁਖਬੀਰ ਸਿੰਘ ਕਾਲਾ ਅਨਮੋਲ ਦੱਤ ਕੌਂਸਲਰ ਜਸਵਿੰਦਰ ਸਿੰਘ, ਦੀਪਕ ਸਿੰਘ ਦੀਪ, ਹਰੀਸ਼ ਕੁਮਾਰ ਗੋਨਾ, ਤਿਲਕ ਯਾਦਵ ,ਵਿਸ਼ਾਲ ਸ਼ਾਰਦਾ ਗੁਰਰਾਜ ਚੀਮਾ ਮਨਪ੍ਰੀਤ ਸਿੰਘ, ਵਿਵੇਕ, ਲਵਪ੍ਰੀਤ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜ਼ਰ ਸਨ।