ਗਰੇਵਾਲ, ਹਰਾ, ਧਾਲੀਵਾਲ, ਗਿੱਲ, ਤਾਜ, ਪਰਮਿੰਦਰ ਸੋਨੂ ਅਤੇ ਹਰਵੀਰ ਭਾਰੀ ਇਕੱਠ ਨਾਲ ਰੈਲੀ ’ਚ ਪਹੁੰਚੇ ਜ਼ਰੂਰੀ ਖ਼ਬਰ:ਗਰੇਵਾਲ, ਹਰਾ, ਧਾਲੀਵਾਲ, ਗਿੱਲ, ਤਾਜ, ਪਰਮਿੰਦਰ ਸੋਨੂ ਅਤੇ ਹਰਵੀਰ ਭਾਰੀ ਇਕੱਠ ਨਾਲ ਰੈਲੀ ’ਚ ਪਹੁੰਚੇ
Publish Date: Wed, 04 Nov 2026 07:25 PM (IST)
Updated Date: Wed, 04 Nov 2026 07:26 PM (IST)
ਰਵੀ ਭਾਟੀਆ, ਪੰਜਾਬੀ ਜਾਗਰਣ ਲੁਧਿਆਣਾ/ਸਾਹਨੇਵਾਲ : ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਮਾਰਕੀਟ ਕਮੇਟੀ ਲੁਧਿਆਣਾ ਦੇ ਸਾਬਕਾ ਚੇਅਰਮੈਨ ਪਾਲ ਸਿੰਘ ਗਰੇਵਾਲ, ਨਗਰ ਕੌਂਸਲ ਸਾਹਨੇਵਾਲ ਦੇ ਸਾਬਕਾ ਪ੍ਰਧਾਨ ਕੈਪਟਨ ਸੁਖਜੀਤ ਸਿੰਘ ਹਰਾ, ਯੂਥ ਕਾਂਗਰਸੀ ਆਗੂ ਐਡਵੋਕੇਟ ਮਨਵੀਰ ਸਿੰਘ ਧਾਲੀਵਾਲ, ਸਾਬਕਾ ਚੇਅਰਮੈਨ ਸਤਿੰਦਰ ਪਾਲ ਸਿੰਘ ਗਿੱਲ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਬਲਾਕ ਪ੍ਰਧਾਨ ਤਾਜ ਪਰਮਿੰਦਰ ਸਿੰਘ ਸੋਨੂ, ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਹਰਵੀਰ ਸਿੰਘ ਗਿੱਲ ਸਾਂਝੇ ਤੌਰ ਤੇ ਕਾਂਗਰਸੀ ਵਰਕਰਾਂ ਦਾ ਭਾਰੀ ਇਕੱਠ ਲੈ ਕੇ ਕੁੱਲ ਹਿੰਦ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਸੰਗਰੂਰ ਅੰਦਰ ਹੋਈ ਮਹਾ ਇਨਸਾਫ ਰੈਲੀ ਵਿੱਚ ਪਹੁੰਚੇ। ਇਸ ਮੌਕੇ ਸਮੂਹ ਆਗੂਆਂ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਪੰਜਾਬ ਦੇ ਅੰਦਰ ਸਰਕਾਰ ਲੈ ਕੇ ਆਉਣ ਦੇ ਲਈ ਜਿੱਥੇ ਪੰਜਾਬ ਦਾ ਹਰ ਵਰਕਰ ਅਤੇ ਵਰਗ ਪੱਬਾਂ ਭਾਰ ਹੈ ਉਸ ਦੇ ਨਾਲ ਹੀ ਜਿਸ ਤਰੀਕੇ ਦੇ ਨਾਲ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਮੌਜੂਦਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਖਿਲਾਫ ਇੱਕਜੁੱਟ ਨਜ਼ਰ ਆ ਰਹੇ ਹਨ ਉਹ ਕਾਂਗਰਸ ਪਾਰਟੀ ਅਤੇ ਪੰਜਾਬ ਲਈ ਸ਼ੁਭ ਸੰਕੇਤ ਹੈ ਉਹਨਾਂ ਕਿਹਾ ਕਿ ਰਾਹੁਲ ਗਾਂਧੀ ਦੇਸ਼ ਦੇ ਪ੍ਰਤੀ ਚਿੰਤਤ ਆਗੂ ਹਨ ਜੋ ਦੇਸ਼ ਨੂੰ ਤਰੱਕੀ ਅਤੇ ਖੁਸ਼ਹਾਲੀ ਵੱਲ ਲੈ ਕੇ ਜਾਣਾ ਚਾਹੁੰਦੇ ਹਨ ਇਸੇ ਮਕਸਦ ਦੇ ਨਾਲ ਹੀ ਉਹਨਾਂ ਵੱਲੋਂ ਦੇਸ਼ ਅੰਦਰ ਭਾਜਪਾ ਦਾ ਤਖਤਾ ਪਲਟਣ ਅਤੇ ਪੰਜਾਬ ਵਿੱਚੋਂ ਆਮ ਆਦਮੀ ਪਾਰਟੀ ਦਾ ਸਫਾਇਆ ਕਰਨ ਦੇ ਮਕਸਦ ਦੇ ਨਾਲ ਇਹ ਰੈਲੀ ਕੀਤੀ ਜਾ ਰਹੀ ਹੈ ਇਹ ਰੈਲੀ ਜਿੱਥੇ ਪੰਜਾਬ ਅੰਦਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਜੜ ਪੁੱਟੇਗੀ ਉਸਦੇ ਨਾਲ ਹੀ ਕੇਂਦਰ ਵਿੱਚ ਆਉਂਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਦੀ ਨੀਹ ਵੀ ਰੱਖੇਗੀ ਇਸ ਮੌਕੇ ਉਹਨਾਂ ਦੇ ਨਾਲ ਹੋਰਨਾਂ ਤੋਂ ਇਲਾਵਾ ਸਾਬਕਾ ਕੌਂਸਲਰ ਸੁਖਵਿੰਦਰ ਸਿੰਘ ਬੱਲੂ, ਯੂਥ ਕਾਂਗਰਸੀ ਆਗੂ ਬੱਬੀ ਮੁੰਡੀ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਅਤੇ ਅਹੁਦੇਦਾਰ ਹਾਜ਼ਰ ਸਨ।