- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਲਕਾ ਦੱਖਣੀ ਤੋਂ ਬਾਵਾ ਦੀ ਅਗਵਾਈ ’ਚ ਹਰ ਵਾਰਡ ਤੋਂ ਕਾਂਗਰਸੀ ਵਰਕਰ ਸੰਗਰੂਰ ਰੈਲੀ ਵਿੱਚ ਸ਼ਾਮਲ ਹੋਏ

ਰਵੀ ਭਾਟੀਆ, ਪੰਜਾਬੀ ਜਾਗਰਣ
ਲੁਧਿਆਣਾ/ਸਾਹਨੇਵਾਲ : ਵਿਧਾਨ ਸਭਾ ਹਲਕਾ ਦੱਖਣੀ ਤੋਂ ਸੀਨੀਅਰ ਕਾਂਗਰਸੀ ਆਗੂ ਕ੍ਰਿਸ਼ਨ ਕੁਮਾਰ ਬਾਵਾ ਵਰਕਿੰਗ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ (ਓਬੀਸੀ) ਦੀ ਅਗਵਾਈ ਹੇਠ ਹਰ ਵਾਰਡ ਤੋਂ ਕਾਂਗਰਸੀ ਵਰਕਰਾਂ ਦਾ ਜੱਥਾ ਸੰਗਰੂਰ ਲਈ ਰਾਹੁਲ ਗਾਂਧੀ ਦੇ ਵਿਚਾਰ ਸੁਣਨ ਲਈ ਰਵਾਨਾ ਹੋਇਆ। ਇਹ ਜੱਥਾ ਵਰਿੰਦਰ ਭੱਲਾ ਪ੍ਰਧਾਨ ਜਿਲ੍ਹਾ ਕਾਂਗਰਸ ਓਬੀਸੀ ਦੇ ਦਫ਼ਤਰ ਤੋਂ ਬੇਗੋਆਣਾ ਰੋਡ ਤੋਂ ਰਵਾਨਾ ਹੋਇਆ। ਇਸ ਸਮੇਂ ਮੁੱਖ ਤੌਰ ’ਤੇ ਗੁਰਨਾਮ ਸਿੰਘ ਕਲੇਰ, ਮੋਹਨ ਸਿੰਘ ਸੂਬੇਦਾਰ, ਡਾ. ਰਣਬੀਰ ਸਿੰਘ ਸੇਖੋਂ, ਸਮਾਜਸੇਵੀ ਪਰਮਜੀਤ ਸਿੰਘ ਸੈਣੀ ਹਾਜ਼ਰ ਸਨ ਜਦ ਕਿ ਕਾਫਲੇ ਵਿੱਚ ਮਨਜੀਤ ਸਿੰਘ ਹੰਸਪਾਲ ਪ੍ਰਧਾਨ ਪੀਪੀਸੀਸੀ (ਓਬੀਸੀ) ਵਿਸ਼ੇਸ਼ ਤੌਰ 'ਤੇ ਬਟਾਲੇ ਤੋਂ ਸ਼ਾਮਿਲ ਹੋਏ। ਇਸ ਸਮੇਂ ਵਰਕਰਾਂ ਨੂੰ ਸੰਬੋਧਨ ਕਰਦਿਆਂ ਬਾਵਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਵਰਕਰਾਂ ਵਿੱਚ ਉਤਸ਼ਾਹ ਅਤੇ ਚਿਹਰਿਆਂ ’ਤੇ ਮੁਸਕਰਾਹਟ ਰਾਹੁਲ ਗਾਂਧੀ ਨੂੰ ਨੇੜੇ ਤੋਂ ਦੇਖਣ ਲਈ ਉਤਾਵਲੀ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੀ ਬਰਬਾਦੀ ਦੀ ਜ਼ਿੰਮੇਵਾਰ ‘ਆਪ’ ਸਰਕਾਰ ਹੈ, ਜਿਸ ਨੇ ਮਹਾਨ ਗੁਰੂਆਂ, ਪੀਰਾਂ, ਫਕੀਰਾਂ, ਸੰਤਾਂ, ਮਹਾਪੁਰਸ਼ਾਂ ਦੀ ਧਰਤੀ ਨੂੰ ਨਸ਼ੇ ਨਾਲ ਕਲੰਕਿਤ ਕੀਤਾ ਹੈ। ਬਾਵਾ ਅਤੇ ਹੰਸਪਾਲ ਨੇ ਕਿਹਾ ਕਿ ਪੰਜਾਬ ਵਿੱਚ 40 ਫ਼ੀਸਦੀ ਵੋਟ ਓਬੀਸੀ ਦੀ ਹੈ ਅਤੇ 71 ਜਾਤੀਆਂ ਹਨ ਪਰ ਸਾਡੇ ਲੋਕਾਂ ਨੂੰ ਕਿਸੇ ਹੋਰ ਪਾਰਟੀ ਨੇ ਬਣਦਾ ਹੱਕ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਓਬੀਸੀ ਨੂੰ ਆਬਾਦੀ ਦੇ ਆਧਾਰ ’ਤੇ ਟਿਕਟਾਂ ਦੇਣ ਦਾ ਵਾਅਦਾ ਕਰ ਚੁੱਕੇ ਹਨ। ਲੋੜ ਹੈ ਅਸੀਂ ਵੀ ਸੜਕਾਂ ’ਤੇ ਉਤਰ ਕੇ ਵੋਟ ਚੋਰੀ ਖ਼ਿਲਾਫ਼ ਰਾਹੁਲ ਗਾਂਧੀ ਦਾ ਸਾਥ ਦਈਏ। ਉਨ੍ਹਾਂ ਸਚਿਨ ਪਾਇਲਟ ਵੱਲੋਂ ਕੀਤੀ ਜਾ ਰਹੀ ਮਿਹਨਤ ਦੀ ਸ਼ਲਾਘਾ ਕੀਤੀ। ਇਸ ਸਮੇਂ ਵਿਧੀ ਚੰਦ ਰਾਣਾ, ਬੀਬੀ ਮਨਜੀਤ ਕੌਰ, ਮਮਤਾ ਰਾਣੀ, ਮੰਗਤ ਸਿੰਘ ਨੀਲੋਂ, ਅਮਨ ਕੁਮਾਰ ਆਦਿ ਹਾਜ਼ਰ ਸਨ।