ਵਿਕਰਮ ਬਾਜਵਾ ਦੀ ਅਗਵਾਈ ਹੇਠ ਹਲਕਾ ਸਾਹਨੇਵਾਲ ਤੋਂ ਰੈਲੀ ’ਚ ਪਹੁੰਚੇ ਹਜ਼ਾਰਾਂ ਵਰਕਰ ਵਿਕਰਮ ਬਾਜਵਾ ਦੀ ਅਗਵਾਈ ਹੇਠ ਹਲਕਾ ਸਾਹਨੇਵਾਲ ਤੋਂ ਰੈਲੀ ’ਚ ਪਹੁੰਚੇ ਹਜ਼ਾਰਾਂ ਵਰਕਰ
Publish Date: Wed, 04 Nov 2026 07:04 PM (IST)
Updated Date: Wed, 04 Nov 2026 07:05 PM (IST)
ਰਵੀ ਭਾਟੀਆ, ਪੰਜਾਬੀ ਜਾਗਰਣ ਲੁਧਿਆਣਾ/ਸਾਹਨੇਵਾਲ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਸੰਗਰੂਰ ਅੰਦਰ ਕਾਂਗਰਸ ਪਾਰਟੀ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਹੋਈ ਮਹਾ ਇਨਸਾਫ ਰੈਲੀ ਅੰਦਰ ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਵਿਕਰਮ ਸਿੰਘ ਬਾਜਵਾ ਦੀ ਅਗਵਾਈ ਵਿੱਚ ਹਜ਼ਾਰਾਂ ਵਰਕਰਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਵਿਕਰਮ ਸਿੰਘ ਬਾਜਵਾ ਨੇ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਮਲਕ ਅਰਜਨ ਖੜਗੇ ਦੀ ਅਗਵਾਈ ਵਿੱਚ ਹੋਈ ਮਹਾ ਇਨਸਾਫ਼ ਸੰਗਰੂਰ ਰੈਲੀ ਆਮ ਆਦਮੀ ਪਾਰਟੀ ਦੀਆਂ ਸੂਬੇ ਅੰਦਰੋਂ ਜੜ੍ਹਾਂ ਪੁੱਟ ਦੇਵੇਗੀ। ਇਸ ਮੌਕੇ ਉਨ੍ਹਾਂ ਦੇ ਨਾਲ ਹੋਰਨਾਂ ਤੋਂ ਇਲਾਵਾ ਬਲਾਕ ਪ੍ਰਧਾਨ ਬਲਵੀਰ ਸਿੰਘ ਬੁੱਢੇਵਾਲ, ਹਰਪ੍ਰੀਤ ਹੈਪੀ ਮੁੰਡੀਆਂ ਕਲਾਂ, ਕਮਲਜੀਤ ਬੋਪਾਰਾਏ, ਸਰਪੰਚ ਰਾਜਦੀਪ ਬਿਲਗਾ, ਜਸਵਿੰਦਰ ਬਿਲਗਾ, ਸਰਪੰਚ ਬਲਵੀਰ ਮੁਜਾਰਾ, ਸਰਪੰਚ ਸਤਵੰਤ ਸਿੰਘ ਕੁਹਾੜਾ, ਸਰਪੰਚ ਰਣਧੀਰ ਸਿੰਘ ਕੁਹਾੜਾ, ਅਵਤਾਰ ਸਿੰਘ ਚਹਿਲ, ਰਮੇਸ਼ ਕੁਮਾਰ ਪੱਪੂ ਪ੍ਰਧਾਨ, ਗੁਰਜਿੰਦਰ ਗੋਗੀ ਰਾਏਪੁਰ, ਜੱਸੀ ਰਾਜੀ ਬਰਵਾਲਾ, ਭਿੰਦਰ ਵਿਰਕ ਸਰਪੰਚ, ਬਲਕਾਰ ਸਿੰਘ ਕਾਲਸ, ਸਰਪੰਚ ਬਿੱਟੂ ਖਾਨਪੁਰ ਬੇਟ, ਜੋਰਾ ਸਿੰਘ ਸਾਬਕਾ ਬਲਾਕ ਸੰਮਤੀ, ਦਲਵੀਰ ਸਿੰਘ ਪਾਗਲੀ ਬਲਾਕ ਸੰਮਤੀ, ਭਿੰਦਰ ਚੌਹਾਨ ਢੇਰੀ, ਬਲਵਿੰਦਰ ਲਾਲ ਢੇਰੀ, ਚਮਕੌਰ ਸੀੜਾ, ਸਰਪੰਚ ਗੁਰਮੀਤ ਪੱਪੀ ਲੱਖੋਵਾਲ, ਗੁਰਜੰਟ ਸਰਪੰਚ ਲਾਟੋ, ਜੱਸਾ ਰਾਈਆ, ਸਾਬੀ ਉਪਲਾਂ, ਸਰਪੰਚ ਗੁਰਚਰਨ ਸਿੰਘ ਝੁੰਗੀਆਂ, ਨਾਨਕ ਸਿੰਘ ਗੜੀ ਬਲਾਕ ਸੰਮਤੀ ਮੈਂਬਰ, ਸਰਪੰਚ ਬੂਟਾ ਸਿੰਘ ਗੜੀ, ਛਿੰਦਾ ਸਸਰਾਲੀ ਮੰਡਲ ਪ੍ਰਧਾਨ, ਟੀਟੂ ਬੂਥਗੜ੍ਹ, ਨੰਬਰਦਾਰ ਬੂਥਗੜ੍ਹ, ਸੁੱਖਾ, ਸੰਤੋਖ ਸਸਰਾਲੀ ਹਰਪ੍ਰੀਤ ਕਾਲੂ ਮਾਂਗਟਸਾਬਕਾ ਯੂਥ ਪ੍ਰਧਾਨ, ਮੰਡਲ ਪ੍ਰਧਾਨ ਅਮਨ ਚੰਡੋਕ, ਰਿਸ਼ੀ, ਦੇਵਨਾਥ ਯਾਦਵ, ਕੀਪੀ ਭਾਮੀਆ, ਸਰਪੰਚ ਪਿੰਦਾ, ਸੋਨੀ, ਪਾਂਡੀ ਕਰਮਜੀਤ ਕਨੇਚ, ਐੱਮਪੀ ਰਾਮਗੜ੍ਹ, ਰਮੇਸ਼ ਕੁਮਾਰ ਬੀਐੱਲਓ, ਸੋਨੂ ਸਿਆਲ ਕਕਾ ਮੈਂਬਰ ਬਲਾਕ ਸੰਮਤੀ ਅਤੇ ਕਾਂਗਰਸੀ ਵਰਕਰ ਅਤੇ ਅਹੁਦੇਦਾਰ ਹਾਜ਼ਰ ਸਨ।