ਰੈਲੀ ਵਾਲੀਆਂ ਬੱਸਾਂ ਰੋਕਣ ’ਤੇ ਟੋਲ ਪਲਾਜ਼ਾ ਵਾਲਿਆਂ ’ਤੇ ਭੜਕੇ ਈਸ਼ਵਰਜੋਤ ਚੀਮਾ ਰੈਲੀ ਵਾਲੀਆਂ ਬੱਸਾਂ ਰੋਕਣ ਤੇ ਟੋਲ ਪਲਾਜਾ ਵਾਲਿਆਂ ਤੇ ਭੜਕੇ ਈਸ਼ਵਰਜੋਤ ਚੀਮਾ
Publish Date: Wed, 04 Nov 2026 06:59 PM (IST)
Updated Date: Wed, 04 Nov 2026 07:02 PM (IST)
ਰਵੀ ਭਾਟੀਆ, ਪੰਜਾਬੀ ਜਾਗਰਣ ਲੁਧਿਆਣਾ/ਸਾਹਨੇਵਾਲ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਕੁੱਲ ਹਿੰਦ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਸੰਗਰੂਰ ਅੰਦਰ ਕਾਂਗਰਸੀ ਵਰਕਰਾਂ ਨੂੰ ਲੈ ਕੇ ਜਾ ਰਹੀਆਂ ਬੱਸਾਂ ਨੂੰ ਜਦੋਂ ਭਾਰਤ ਮਾਲਾ ਰੋਡ ਉੱਪਰ ਟੋਲ ਪਲਾਜ਼ਾ ਵਾਲਿਆਂ ਨੇ ਲੰਘਣ ਤੋਂ ਰੋਕਣ ਦੀ ਖ਼ਬਰ ਜਿਵੇਂ ਹੀ ਵਿਧਾਨ ਸਭਾ ਹਲਕਾ ਦੱਖਣੀ ਲੁਧਿਆਣਾ ਤੋਂ ਕਾਂਗਰਸ ਪਾਰਟੀ ਦੇ ਈਸ਼ਵਰ ਜੋਤ ਸਿੰਘ ਚੀਮਾ ਲੱਗੀ ਤਾਂ ਉਹ ਤੁਰੰਤ ਸਾਥੀਆਂ ਸਮੇਤ ਮੌਕੇ ਤੇ ਟੋਲ ਪਲਾਜ਼ਾ ਉੱਪਰ ਪਹੁੰਚੇ ਅਤੇ ਉਨ੍ਹਾਂ ਖੁਦ ਖੜ੍ਹ ਕੇ ਰਾਹੁਲ ਗਾਂਧੀ ਦੀ ਰੈਲੀ ਵਿੱਚ ਜਾ ਰਹੀਆਂ ਬੱਸਾਂ ਨੂੰ ਟੋਲ ਪਲਾਜ਼ਾ ਤੋਂ ਕਢਵਾਇਆ ਅਤੇ ਢੋਲ ਪਲਾਜ਼ਾ ਵਾਲਿਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕਿਸੇ ਨੇ ਕਾਂਗਰਸ ਪਾਰਟੀ ਦੀ ਰੈਲੀ ਵਾਲੀ ਬੱਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਇਸ ਦੇ ਨਤੀਜੇ ਭੁਗਤਣੇ ਪੈਣਗੇ। ਇਸ ਮੌਕੇ ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੀ ਰੈਲੀ ਵਿੱਚ ਆਪ ਮੁਹਾਰੇ ਪੰਜਾਬ ਦੇ ਲੋਕਾਂ ਦੇ ਆ ਰਹੇ ਇਕੱਠ ਤੋਂ ਕੇਂਦਰ ਦੀ ਭਾਜਪਾ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੂਰੀ ਤਰ੍ਹਾਂ ਡਰੀ ਅਤੇ ਬੁਖਲਾਈ ਹੋਈ ਹੈ। ਪਹਿਲਾਂ ਤਾਂ ਇਹ ਕਾਂਗਰਸ ਦੀਆਂ ਰੈਲੀਆਂ ਨੂੰ ਫੇਲ੍ਹ ਕਰਨ ਲਈ ਆਪਣੀ ਪੁਲਿਸ ਦਾ ਸਹਾਰਾ ਲੈਂਦੇ ਸਨ ਪਰ ਇਸ ਵਾਰ ਪੁਲਿਸ ਵੱਲੋਂ ਆਪ ਦੀ ਡੁੱਬਦੀ ਬੇੜੀ ਨੂੰ ਵੇਖਦਿਆਂ ਹੋ ਸਕਦਾ ਮਦਦ ਕਰਨ ਤੋਂ ਨਾਂਹ ਕਰ ਦਿੱਤੀ ਹੋਵੇ ਅਤੇ ਇਸ ਲਈ ਇਹ ਹੁਣ ਟੋਲ ਪਲਾਜ਼ਾ ਵਾਲਿਆਂ ਦਾ ਸਹਾਰਾ ਲੈ ਰਹੇ ਹਨ ਪਰ ਕਾਂਗਰਸ ਪਾਰਟੀ ਦੇ ਵਰਕਰ ਭਾਜਪਾ ਅਤੇ ਆਪ ਦੀਆਂ ਇਨ੍ਹਾਂ ਕੋਝੀਆਂ ਚਾਲਾਂ ਨੂੰ ਕਾਮਯਾਬ ਨਹੀਂ ਹੋਣ ਦੇਣਗੇ।