- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਏਕਜੋਤ ਐਜੂਕੇਸ਼ਨਲ ਐਂਡ ਵੈਲਫੇਅਰ ਸੁਸਾਇਟੀ ਵੱਲੋਂ ਰਾਸ਼ਨ ਵੰਡ ਮੁਹਿੰਮ ਸ਼ੁਰੂ

21
ਜਸਵੀਰ ਸਿੰਘ ਗੁਰਮ, ਪੰਜਾਬੀ ਜਾਗਰਣ, ਡੇਹਲੋਂ/ਆਲਮਗੀਰ
ਪਿੰਡ ਚੁੱਪਕੀ ’ਚ ਲੋੜਵੰਦ ਤੇ ਬੇਸਹਾਰਾ ਬਜ਼ੁਰਗਾਂ ਤੇ ਵਿਧਵਾ ਔਰਤਾਂ ਦੀ ਮਦਦ ਲਈ ਏਕਜੋਤ ਐਜੂਕੇਸ਼ਨਲ ਐਂਡ ਵੈੱਲਫੇਅਰ ਸੁਸਾਇਟੀ ਵੱਲੋਂ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਰਾਸ਼ਨ ਵੰਡਣ ਦੀ ਮੁਹਿੰਮ ਸ਼ੁਰੂ ਕੀਤੀ। ਇਸ ਮੌਕੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰਕਾਸ਼ ਸਿੰਘ ਬੱਲੋਵਾਲ ਨੇ ਦੱਸਿਆ ਕਿ ਜਿਨ੍ਹਾਂ ਬਜ਼ੁਰਗਾਂ ਦੀ ਕੋਈ ਔਲਾਦ ਨਹੀਂ ਹੈ ਤੇ ਜਿਹੜੀਆਂ ਵਿਧਵਾ ਔਰਤਾਂ ਦੇ ਬੱਚੇ ਛੋਟੀ ਉਮਰ ਦੇ ਹਨ ਅਤੇ ਪਰਿਵਾਰ ਦੀ ਗੁਜ਼ਰ-ਬਸਰ ਲਈ ਆਮਦਨ ਦਾ ਕੋਈ ਸਾਧਨ ਨਹੀਂ ਹੈ, ਅਜਿਹੇ ਪਰਿਵਾਰਾਂ ਦੀ ਮਦਦ ਕਰਨ ਦੇ ਮਕਸਦ ਨਾਲ ਇਹ ਉਪਰਾਲਾ ਸ਼ੁਰੂ ਕੀਤਾ ਗਿਆ ਹੈ। ਸੰਸਥਾ ਵੱਲੋਂ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਅਜਿਹੇ ਲੋੜਵੰਦਾਂ ਦੀ ਸਮਰੱਥਾ ਅਨੁਸਾਰ ਲਗਾਤਾਰ ਮਦਦ ਕੀਤੀ ਜਾਵੇਗੀ। ਸਮਾਜ ਭਲਾਈ ਦੇ ਕਾਰਜ ਦਾਨੀ ਸੱਜਣਾਂ ਤੇ ਸਹਿਯੋਗੀਆਂ ਦੇ ਸਹਾਰੇ ਹੀ ਨੇਪਰੇ ਚੜ੍ਹਦੇ ਹਨ। ਦਾਨੀ ਸੱਜਣਾਂ ਵੱਲੋਂ ਦਿੱਤਾ ਗਿਆ ਇਕ-ਇਕ ਪੈਸਾ ਕਿਸੇ ਲੋੜਵੰਦ ਬਜ਼ੁਰਗ ਜਾਂ ਵਿਧਵਾ ਔਰਤ ਲਈ ਜੀਵਨ ਦਾ ਸਹਾਰਾ ਬਣ ਸਕਦਾ ਹੈ। ਉਨ੍ਹਾਂ ਸਮਾਜ ਦੇ ਸਮਰੱਥ ਲੋਕਾਂ ਨੂੰ ਅਜਿਹੇ ਨੇਕ ਕਾਰਜਾਂ ਵਿੱਚ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ। ਇਸ ਮੌਕੇ ਰਣਜੀਤ ਸਿੰਘ ਚੁੱਪਕੀ, ਬਲਜੀਤ ਸਿੰਘ, ਪ੍ਰੇਮ ਸਿੰਘ ਕਾਨੂੰਗੋ, ਸੰਤੋਖ ਸਿੰਘ ਜੇ.ਈ., ਮਹਿੰਦਰ ਸਿੰਘ ਚੁੱਪਕੀ, ਪ੍ਰਦੀਪ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਸਨ।