- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੋਬੋਟਿਕ ਤਕਨੀਕ ਨਾਲ ਗੋਡੇ ਬਦਲਣ ਦੀ ਸਰਜਰੀ ਹੋਈ ਹੋਰ ਸਟੀਕ ਅਤੇ ਪ੍ਰਭਾਵਸ਼ਾਲੀ –ਡਾ.ਪਾਸੀ

ਜਸਵੀਰ ਸਿੰਘ ਗੁਰਮ, ਪੰਜਾਬੀ ਜਾਗਰਣ ਡੇਹਲੋਂ/ਆਲਮਗੀਰ
ਗੋਡਿਆਂ ਦੇ ਦਰਦ ਤੇ ਗਠੀਏ ਦੀ ਸਮੱਸਿਆ ਤੋਂ ਪੀੜਤ ਮਰੀਜ਼ਾਂ ਲਈ ਰੋਬੋਟਿਕ ਤਕਨੀਕ ਆਧੁਨਿਕ ਮੈਡੀਕਲ ਖੇਤਰ ’ਚ ਇਕ ਵੱਡੀ ਉਪਲੱਬਧੀ ਸਾਬਤ ਹੋ ਰਹੀ ਹੈ। ਰੋਬੋਟ ਦੀ ਮਦਦ ਨਾਲ ਗੋਡੇ ਬਦਲਣ ਦੀ ਸਰਜਰੀ ’ਚ ਪਹਿਲਾਂ ਨਾਲੋਂ ਵਧੇਰੇ ਸ਼ੁੱਧਤਾ ਤੇ ਵਿਅਕਤੀਗਤ ਯੋਜਨਾਬੰਦੀ ਸੰਭਵ ਹੋਈ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਲੁਧਿਆਣਾ ਮਾਲੇਰਕੋਟਲਾ ਰੋਡ ਪਿੰਡ ਗਿੱਲ ਬਾਈ ਪਾਸ ਚੌਂਕ ਨੇੜੇ ਆਧਾਰ ਰਾਸ਼ਨ ਸੈਂਟਰ ਸਥਿਤ ਅਨਹਦ ਕੋਰੀ ਰੋਬੋਟ ਕਲੀਨਿਕ ਦੇ ਐੱਮਡੀ ਤੇ ਗੋਡੇ ਬਦਲੀ ਦੇ ਮਾਹਿਰ ਸਰਜਨ ਡਾ. ਏ.ਐੱਸ ਪਾਸੀ ਨੇ ਕੀਤਾ। ਡਾ. ਪਾਸੀ ਨੇ ਦੱਸਿਆ ਕਿ ਰਵਾਇਤੀ ਤਰੀਕੇ ਨਾਲ ਗੋਡੇ ਬਦਲਣ ਦੀ ਸਰਜਰੀ ਵਿੱਚ ਮਰੀਜ਼ ਦੀ ਹੱਡੀ ਦੀ ਬਣਤਰ ਅਤੇ ਗੋਡੇ ਦੀ ਸਥਿਤੀ ਨੂੰ ਧਿਆਨ ’ਚ ਰੱਖਦਿਆਂ ਇੰਪਲਾਂਟ ਲਾਇਆ ਜਾਂਦਾ ਹੈ, ਪਰ ਰੋਬੋਟਿਕ ਤਕਨੀਕ ਇਸ ਪ੍ਰਕਿਰਿਆ ਨੂੰ ਹੋਰ ਉੱਨਤ ਬਣਾਉਂਦੀ ਹੈ। ਤਕਨੀਕ ਰਾਹੀਂ ਮਰੀਜ਼ ਦੇ ਗੋਡੇ ਦੀ ਤਿੰਨ-ਅਯਾਮੀ ਤਸਵੀਰ ਤਿਆਰ ਕਰਕੇ ਸਰਜਰੀ ਦੀ ਯੋਜਨਾ ਬਣਾਈ ਜਾਂਦੀ ਹੈ, ਜਿਸ ਨਾਲ ਸਰਜਨ ਨੂੰ ਗੋਡੇ ਦੀ ਬਣਤਰ ਤੇ ਲੋੜ ਅਨੁਸਾਰ ਸਹੀ ਫ਼ੈਸਲੇ ਲੈਣ ਵਿੱਚ ਮਦਦ ਮਿਲਦੀ ਹੈ। ਰੋਬੋਟਿਕ ਮਦਦ ਨਾਲ ਹੱਡੀਆਂ ਦੀ ਕਟਾਈ ਤੇ ਇੰਪਲਾਂਟ ਦੀ ਸਹੀ ਸਥਿਤੀ ਨਿਰਧਾਰਤ ਕਰਨ ’ਚ ਵਧੇਰੇ ਸ਼ੁੱਧਤਾ ਮਿਲਦੀ ਹੈ। ਇਸ ਨਾਲ ਗੋਡੇ ਦੀ ਕੁਦਰਤੀ ਬਣਤਰ, ਸੰਤੁਲਨ ਤੇ ਚਾਲ-ਢਾਲ ਨੂੰ ਬਿਹਤਰ ਢੰਗ ਨਾਲ ਬਹਾਲ ਕਰਨ ’ਚ ਮਦਦ ਮਿਲ ਸਕਦੀ ਹੈ। ਕਾਈਨੇਮੈਟਿਕ ਐਲਾਈਨਮੈਂਟ ਤਕਨੀਕ ਰਾਹੀਂ ਹਰ ਮਰੀਜ਼ ਦੀ ਸਰੀਰਕ ਬਣਤਰ ਤੇ ਗੋਡੇ ਦੀ ਕੁਦਰਤੀ ਹਰਕਤ ਨੂੰ ਧਿਆਨ ਵਿੱਚ ਰੱਖ ਕੇ ਸਰਜਰੀ ਕੀਤੀ ਜਾਂਦੀ ਹੈ। ਡਾ. ਪਾਸੀ ਨੇ ਕਿਹਾ ਕਿ ਆਧੁਨਿਕ ਰੋਬੋਟਿਕ ਤਕਨੀਕ ਦਾ ਉਦੇਸ਼ ਸਿਰਫ਼ ਗੋਡੇ ਬਦਲਣਾ ਹੀ ਨਹੀਂ, ਸਗੋਂ ਮਰੀਜ਼ ਨੂੰ ਬਿਹਤਰ ਕਾਰਜਸ਼ੀਲਤਾ, ਆਰਾਮਦਾਇਕ ਚਾਲ ਅਤੇ ਰੋਜ਼ਾਨਾ ਦੀਆਂ ਗਤੀਵਿਧੀਆਂ ਵੱਲ ਮੁੜਨ ਵਿੱਚ ਸਹਾਇਤਾ ਕਰਨਾ ਹੈ। ਹਾਲਾਂਕਿ ਸਰਜਰੀ ਦੇ ਨਤੀਜੇ ਮਰੀਜ਼ ਦੀ ਸਿਹਤ, ਬਿਮਾਰੀ ਦੀ ਗੰਭੀਰਤਾ ਤੇ ਮੁੜ-ਵਸੇਬੇ ’ਤੇ ਵੀ ਨਿਰਭਰ ਕਰਦੇ ਹਨ। ਉਨ੍ਹਾਂ ਕਿਹਾ ਕਿ ਮੈਡੀਕਲ ਖੇਤਰ ਵਿੱਚ ਲਗਾਤਾਰ ਹੋ ਰਹੀਆਂ ਤਕਨੀਕੀ ਤਰੱਕੀਆਂ ਕਾਰਨ ਹੁਣ ਗੋਡਿਆਂ ਦੀਆਂ ਗੰਭੀਰ ਸਮੱਸਿਆਵਾਂ ਨਾਲ ਜੂਝ ਰਹੇ ਮਰੀਜ਼ਾਂ ਲਈ ਇਲਾਜ ਦੇ ਹੋਰ ਬਿਹਤਰ ਵਿਕਲਪ ਉਪਲੱਬਧ ਹੋ ਰਹੇ ਹਨ।