- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐੱਸਬੀਐੱਸ. ਵੱਲੋਂ ਸਾਬਕਾ ਵਿਦਿਆਰਥੀ ਦਾ ਨਿੱਘਾ ਸਵਾਗਤ, ਪੁਰਾਣੀਆਂ ਯਾਦਾਂ ਹੋਈਆਂ ਤਾਜ਼ਾ

ਸਟਾਫ਼ ਪ੍ਰਤੀਨਿਧ, ਪੰਜਾਬੀ ਜਾਗਰਣ, ਲੁਧਿਆਣਾ : ਪੀਏਯੂ. ਦੇ ਸਕੂਲ ਆਫ਼ ਬਿਜ਼ਨਸ ਸਟੱਡੀਜ਼ (ਐੱਸਬੀਐੱਸ) ਵੱਲੋਂ ਸਾਬਕਾ ਵਿਦਿਆਰਥੀ ਡਾ. ਹਰਪ੍ਰੀਤ ਸਿੰਘ ਦਾ ਨਿੱਘਾ ਸਵਾਗਤ ਕੀਤਾ। ਡਾ. ਹਰਪ੍ਰੀਤ ਸਿੰਘ ਨੇ ਸਾਲ 1999 ’ਚ ਪੀਏਯੂ ਦੇ ਬਿਜ਼ਨਸ ਮੈਨੇਜਮੈਂਟ ਵਿਭਾਗ, ਜਿਸ ਨੂੰ ਹੁਣ ਸਕੂਲ ਆਫ਼ ਬਿਜ਼ਨਸ ਸਟੱਡੀਜ਼ ਵਜੋਂ ਜਾਣਿਆ ਜਾਂਦਾ ਹੈ, ਤੋਂ ਪੀਐੱਚਡੀ ਦੀ ਡਿਗਰੀ ਹਾਸਲ ਕੀਤੀ ਸੀ। ਉਹ ਇਸ ਸਮੇਂ ਕੈਨੇਡਾ ਦੇ ਐਡਮੰਟਨ ਵਿਖੇ ਰਿਲਾਇੰਟ ਇੰਸ਼ੋਰੈਂਸ (ਫਾਰਨੇਸ ਇੰਸ਼ੋਰੈਂਸ) ਵਿੱਚ ਕਾਰਜਕਾਰੀ ਅਧਿਕਾਰੀ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਆਪਣੀ ਇਸ ਫੇਰੀ ਦੌਰਾਨ ਡਾ. ਹਰਪ੍ਰੀਤ ਸਿੰਘ ਨੇ ’ਵਰਸਿਟੀ ’ਚ ਬਿਤਾਏ ਵਿਦਿਆਰਥੀ ਜੀਵਨ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਅੱਜ ਪੁਰਾਣੀਆਂ ਯਾਦਾਂ ਤਾਜ਼ਾ ਕਰਨ ਦਾ ਸੁਨਹਿਰੀ ਮੌਕਾ ਮਿਲਿਆ ਹੈ। ਇਸ ਮੌਕੇ ਸਕੂਲ ਆਫ਼ ਬਿਜ਼ਨਸ ਸਟੱਡੀਜ਼ ਦੇ ਡਾਇਰੈਕਟਰ ਡਾ. ਰਮਨਦੀਪ ਸਿੰਘ ਨੇ ਡਾ. ਹਰਪ੍ਰੀਤ ਸਿੰਘ ਦਾ ਸਵਾਗਤ ਕਰਦਿਆਂ ਉਨ੍ਹਾਂ ਦੀਆਂ ਪੇਸ਼ੇਵਰ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ। ਡਾ. ਬਬੀਤਾ ਪ੍ਰੋਫੈਸਰ ਐੱਸਬੀਐੱਸ ਨੇ ਵੀ ਡਾ. ਸਿੰਘ ਦਾ ਸਵਾਗਤ ਕੀਤਾ। ਇਸ ਮਿਲਣੀ ਵਿੱਚ ਡਾ. ਨਵਨੀਤ ਕੌਰ ਗਿੱਲ, ਸਹਾਇਕ ਪ੍ਰੋਫੈਸਰ, ਐੱਸਬੀਐੱਸ, ਗੁਇੰਦਰ ਸਿੰਘ ਗਿੱਲ, ਮੁੱਖ ਕਾਰਜਕਾਰੀ ਅਧਿਕਾਰੀ, ਨਿਧੀ-ਟੀਬੀਆਈ ਤੇ ਸਮੀਰ ਗੌਤਮ, ਬਿਜ਼ਨਸ ਮੈਨੇਜਰ, ਨਿਧੀ-ਟੀਬੀਆਈ. ਵੀ ਸ਼ਾਮਲ ਹੋਏ। ਡਾ. ਹਰਪ੍ਰੀਤ ਸਿੰਘ ਦਾ ਪੀਏਯੂ. ਤੋਂ ਕੈਨੇਡਾ ਤਕ ਦਾ ਪੇਸ਼ੇਵਰ ਸਫ਼ਰ ਮੌਜੂਦਾ ਵਿਦਿਆਰਥੀਆਂ ਲਈ ਪ੍ਰੇਰਣਾਸਰੋਤ ਹੈ।