ਕਾਲਜ ਦੇ ਐੱਮਐੱਫਡੀਐੱਮ ਵਿਭਾਗ ਨੇ ਮਨਾਈ ‘ਨੂਰ-ਏ-ਦੀਵਾਲੀ’ ਕਾਲਜ ਦੇ ਐਮਐਫਡੀਐਮ ਵਿਭਾਗ ਨੇ ਮਨਾਈ ‘ਨੂਰ-ਏ-ਦੀਵਾਲੀ’
Publish Date: Tue, 03 Nov 2026 07:46 PM (IST)
Updated Date: Wed, 04 Nov 2026 04:06 AM (IST)
9 ਰਵੀ ਬਿਡਲਾ, ਪੰਜਾਬੀ ਜਾਗਰਣ, ਲੁਧਿਆਣਾ ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫ਼ਾਰ ਵਿਮੈਨ, ਲੁਧਿਆਣਾ ਵਿਖੇ ਐੱਮਐੱਫਡੀਐੱਮ ਵਿਭਾਗ ਦੁਆਰਾ ਆਪਣੀ ਰਚਨਾਤਮਕਤਾ, ਕਾਰੀਗਰੀ ਅਤੇ ਉੱਦਮੀ ਭਾਵਨਾ ਦੁਆਰਾ ਰੌਸ਼ਨੀਆਂ ਦੇ ਤਿਉਹਾਰ ਨੂੰ ਮਨਾਉਣ ਲਈ ਦੀਵਾਲੀ ਪ੍ਰਦਰਸ਼ਨੀ “ਨੂਰ-ਏ-ਦੀਵਾਲੀ” ਦਾ ਪ੍ਰਬੰਧ ਕੀਤਾ ਗਿਆ। ਇਹ ਪ੍ਰਦਰਸ਼ਨੀ ਵਿਭਾਗ ਮੁਖੀ ਪਾਇਲ ਦੀ ਅਗਵਾਈ ਅਧੀਨ ਸਹਾਇਕ ਪ੍ਰੋਫੈਸਰ ਅਮਨਜੋਤ ਕੌਰ ਅਤੇ ਰਜਨੀ ਦੇ ਸਹਿਯੋਗ ਨਾਲ ਕਰਵਾਈ, ਜਿਨ੍ਹਾਂ ਨੇ ਵਿਦਿਆਰਥਣਾਂ ਦਾ ਮਾਰਗਦਰਸ਼ਨ ਕੀਤਾ। ਇਸ ਪ੍ਰਦਰਸ਼ਨੀ ਦਾ ਉਦਘਾਟਨ ਕਾਲਜ ਪ੍ਰਿੰਸੀਪਲ ਡਾ. ਕਿਰਨਦੀਪ ਕੌਰ ਨੇ ਕੀਤਾ ਤੇ ਕਾਲਜ ਦੇ ਸੀਨੀਅਰ ਸਟਾਫ਼ ਇਸ ਸਮੇਂ ਮੌਜੂਦ ਰਹੇ। ਪ੍ਰਦਰਸ਼ਨੀ ਵਿੱਚ ਵਿਦਿਆਰਥਣਾਂ ਦੁਆਰਾ ਤਿਆਰ ਕੀਤੇ ਗਏ ਹੱਥ ਨਾਲ ਬਣੇ ਉਤਪਾਦਾਂ ਤੇ ਕਲਾਤਮਕ ਰਚਨਾਵਾਂ ਦਾ ਪ੍ਰਭਾਵਸ਼ਾਲੀ ਸੰਗ੍ਰਹਿ ਪ੍ਰਦਰਸ਼ਿਤ ਕੀਤਾ। ਇਸ ਮੌਕੇ ਹੱਥ ਨਾਲ ਬਣੇ ਸ਼ਿਲਪ, ਸਜਾਵਟੀ ਮੋਮਬੱਤੀਆਂ ਤੇ ਦੀਵੇ, ਫੈਸ਼ਨ ਉਪਕਰਨ, ਕ੍ਰੋਸ਼ੀਆ, ਦੀਵਾਲੀ ਹੈਗਿੰਗ, ਰੇਸਿਨ ਕਲਾ, ਅਤੇ ਰਵਾਇਤੀ ਟੈਕਸਟਾਈਲ ਕਲਾ ਸ਼ਾਮਲ ਸੀ। ਵਿਦਿਆਰਥਣਾਂ ਨੇ ਜੂਟ ਬੈਗਾਂ ਤੇ ਮਧੂਬਨੀ, ਵਰਲੀ ਤੇ ਲਿਪਨ ਕਲਾ ਵਰਗੇ ਭਾਰਤੀ ਲੋਕ ਕਲਾ ਰੂਪਾਂ ਨੂੰ ਸੁੰਦਰਤਾ ਨਾਲ ਪੇਸ਼ ਕੀਤਾ,ਜਿਸ ਵਿੱਚ ਰਵਾਇਤੀ ਭਾਰਤੀ ਵਿਰਾਸਤ ਤੇ ਸਮਕਾਲੀ ਡਿਜ਼ਾਈਨ ਦਾ ਰਚਨਾਤਮਕ ਮਿਸ਼ਰਣ ਪੇਸ਼ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਕਿਰਨਦੀਪ ਕੌਰ, ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਵਰਨ ਸਿੰਘ,ਸਕੱਤਰ ਗੁਰਬਚਨ ਸਿੰਘ ਪਾਹਵਾ ਅਤੇ ਹੋਰ ਮੈਂਬਰਾਂ ਨੇ ਵਿਦਿਆਰਥਣਾਂ ਦੀ ਸਿਰਜਣਾਤਮਕਤਾ, ਸਮਰਪਣ ਅਤੇ ਨਵੀਨਤਾਕਾਰੀ ਯਤਨਾਂ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਤੇ ਵਿਭਾਗ ਦੇ ਅਧਿਆਪਕ ਸਾਹਿਬਾਨਾਂ ਦੀ ਅਜਿਹੀ ਵਧੀਆ ਕਾਰਗੁਜ਼ਾਰੀ ਲਈ ਉਹਨਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।