- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਰੂਰੀ ਖ਼ਬਰ:ਇੰਡੀਅਨ ਪਬਲਿਕ ਸਕੂਲ ਵਿਖੇ ਮਾਈਨਰ ਪ੍ਰੀ-ਬੋਰਡ ਪ੍ਰੀਖਿਆਵਾਂ ਸ਼ੁਰੂ

ਰਵੀ ਬਿਡਲਾ, ਪੰਜਾਬੀ ਜਾਗਰਣ, ਲੁਧਿਆਣਾ
ਇੰਡੀਅਨ ਪਬਲਿਕ ਸਕੂਲ ਗਰੁੱਪ ਆਫ਼ ਸਕੂਲਜ਼ ਦੀ ਮੁੱਖ ਸ਼ਾਖਾ, ਲੋਹਾਰਾ ਵਿਖੇ ਦਸਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ 6 ਨਵੰਬਰ ਤਕ ਮਾਈਨਰ ਪ੍ਰੀ-ਬੋਰਡ ਪ੍ਰੀਖਿਆਵਾਂ ਕਰਵਾਈਆਂ ਜਾ ਰਹੀਆਂ ਹਨ। ਪਹਿਲੀ ਪ੍ਰੀਖਿਆ ਤੋਂ ਪਹਿਲਾਂ ਸਾਲ 2027 ਦੀਆਂ ਬੋਰਡ ਪ੍ਰੀਖਿਆਵਾਂ ’ਚ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਨੇ ਮੈਡੀਟੇਸ਼ਨ ਸੈਸ਼ਨ ’ਚ ਹਿੱਸਾ ਲਿਆ। ਪ੍ਰਿੰਸੀਪਲ ਡਾ. ਆਸ਼ੀਸ਼ ਨਾਥ ਅਗਨੀਹੋਤਰੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਖ਼ਤ ਮਿਹਨਤ ਦਾ ਕੋਈ ਬਦਲ ਨਹੀਂ ਹੈ। ਅਜੋਕੇ ਮੁਕਾਬਲੇ ਭਰੇ ਯੁੱਗ ’ਚ ਕੇਵਲ ਡਿਗਰੀ ਹੀ ਨਹੀਂ, ਸਗੋਂ ਗਿਆਨ, ਹੁਨਰ ਤੇ ਨਿਰੰਤਰ ਅਭਿਆਸ ਹੀ ਸਫ਼ਲਤਾ ਦਾ ਆਧਾਰ ਹਨ। ਮਾਈਨਰ ਪ੍ਰੀ-ਬੋਰਡ ਪ੍ਰੀਖਿਆਵਾਂ ਵਿਦਿਆਰਥੀਆਂ ਨੂੰ ਸੀਬੀਐੱਸਈ ਦੇ ਪ੍ਰੀਖਿਆ ਪੈਟਰਨ, ਪ੍ਰਸ਼ਨਾਂ ਦੀ ਪ੍ਰਕਿਰਤੀ, ਸਮੇਂ ਦੀ ਸਹੀ ਵਰਤੋਂ ਤੇ ਉੱਤਰ ਲਿਖਣ ਦੀ ਸ਼ੈਲੀ ਨੂੰ ਸਮਝਣ ਦਾ ਇੱਕ ਮਹੱਤਵਪੂਰਨ ਮੌਕਾ ਪ੍ਰਦਾਨ ਕਰਦੀਆਂ ਹਨ। ਪ੍ਰਿੰਸੀਪਲ ਅਗਨੀਹੋਤਰੀ ਨੇ ਕਿਹਾ ਇਨ੍ਹਾਂ ਪ੍ਰੀਖਿਆਵਾਂ ਰਾਹੀਂ ਵਿਦਿਆਰਥੀ ਆਪਣੀਆਂ ਕਮੀਆਂ ਦੀ ਪਛਾਣ ਕਰਕੇ ਫਰਵਰੀ 2027 ’ਚ ਹੋਣ ਵਾਲੀਆਂ ਬੋਰਡ ਪ੍ਰੀਖਿਆਵਾਂ ਲਈ ਆਪਣੇ ਆਪ ਨੂੰ ਹੋਰ ਬਿਹਤਰ ਢੰਗ ਨਾਲ ਤਿਆਰ ਕਰ ਸਕਦੇ ਹਨ। ਸਕੂਲ ਚੇਅਰਮੈਨ ਸੁਰਿੰਦਰ ਪਾਲ ਗਰਗ ਨੇ ਸੁਨੇਹੇ ’ਚ ਕਿਹਾ ਕਿ “ਅਭਿਆਸ ਮਨੁੱਖ ਨੂੰ ਸੰਪੂਰਨ ਬਣਾਉਂਦਾ ਹੈ।” ਨਿਰੰਤਰ ਅਭਿਆਸ, ਅਨੁਸ਼ਾਸਨ ਅਤੇ ਸਮਰਪਣ ਹੀ ਸ਼ਾਨਦਾਰ ਨਤੀਜਿਆਂ ਦੀ ਕੁੰਜੀ ਹਨ। ਇਸ ਮੌਕੇ ਉਪ-ਪ੍ਰਿੰਸੀਪਲ ਤ੍ਰਿਪਤੀ ਅਗਨੀਹੋਤਰੀ, ਦਸਵੀਂ ਤੇ ਬਾਰ੍ਹਵੀਂ ਦੇ ਵਿਸ਼ਾ ਅਧਿਆਪਕ ਤੇ ਜਮਾਤ ਅਧਿਆਪਕ ਵੀ ਮੌਜੂਦ ਰਹੇ।